ਬਿਜਲੀ ਜਾਣ ਤੋਂ ਬਾਅਦ ਵੀ 15 ਘੰਟੇ ਤੱਕ ਚੱਲੇਗਾ ਇਹ ਪੱਖਾ, ਬਿਜਲੀ ਦਾ ਬਿੱਲ ਵੀ ਆਵੇਗਾ ਘੱਟ

ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਨਾਲ ਹੀ ਬਿਜਲੀ ਦੇ ਕੱਟ ਲੱਗਣੇ ਵੀ ਸ਼ੁਰ ਹੋ ਚੁੱਕੇ ਹਨ। ਕਈ ਵਾਰ ਤਾਂ ਕਈ ਘੰਟੇ ਬਿਜਲੀ ਨਹੀਂ ਆਉਂਦੀ ਅਤੇ ਇਨਵਰਟਰ ਵੀ ਬੰਦ ਹੋ ਜਾਂਦਾ ਹੈ। ਜਿਸਤੋਂ ਬਾਅਦ ਗਰਮੀ ਨੂੰ ਸਹਿਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਪਰ ਹੁਣ ਮਾਰਕਿਟ ਵਿੱਚ ਅਜਿਹੇ ਪੱਖੇ ਵੀ ਆ ਚੁੱਕੇ ਹਨ ਜੋ ਬਿਜਲੀ ਜਾਣ ਤੋਂ ਬਾਅਦ ਵੀ 15 ਘੰਟੇ ਤੱਕ ਲਗਾਤਾਰ ਚੱਲ ਸਕਦੇ ਹਨ।

ਯਾਨੀ ਇਹ ਪੱਖੇ ਤੁਹਾਨੂੰ ਬਿਜਲੀ ਜਾਣ ਤੋਂ ਬਾਅਦ ਵੀ 15 ਘੰਟੇ ਤੱਕ ਹਵਾ ਦੇਣਗੇ। ਇਸਦੇ ਨਾਲ ਹੀ ਇਨ੍ਹਾਂ ਪੱਖਿਆਂ ਨਾਲ ਤੁਸੀਂ ਆਪਣਾ ਬਿਜਲੀ ਦਾ ਬਿੱਲ ਵੀ ਘੱਟ ਕਰ ਸਕਦੇ ਹੋ। ਅੱਜ ਅਸੀ ਤੁਹਾਨੂੰ ਅਜਿਹੇ ਹੀ ਕੁੱਝ ਪੱਖਿਆਂ ਬਾਰੇ ਜਾਣਕਾਰੀ ਦੇਵਾਂਗੇ।

ਸਭਤੋਂ ਪਹਿਲਾ ਪੱਖਾ ਹੈ ਸਮਾਰਟ ਪੋਰਟੇਬਲ ਟੇਬਲ ਫੈਨ। ਇਸ Smartdevil Portable Table ਫੈਨ ਨੂੰ ਤੁਸੀ Amazon ਤੋਂ ਖਰੀਦ ਸਕਦੇ ਹੋ। ਕੰਪਨੀ ਨੇ ਇਸ ਪੱਖੇ ਵਿੱਚ 3000mAh ਦੀ ਦਮਦਾਰ ਬੈਟਰੀ ਦਾ ਇਸਤੇਮਾਲ ਕੀਤਾ ਹੈ। ਇਸਨੂੰ ਫੁਲ ਚਾਰਜ ਕਰਨ ਉੱਤੇ ਤੁਸੀਂ 14 ਤੋਂ 15 ਘੰਟੇ ਤੱਕ ਹਵਾ ਲੈ ਸਕਦੇ ਹੋ। ਕੀਮਤ ਦੀ ਗੱਲ ਕਰੀਏ ਤਾਂ Amazon ਉੱਤੇ ਤੁਹਾਨੂੰ ਇਹ ਪੱਖਾ ਸਿਰਫ 1,999 ਰੁਪਏ ਵਿੱਚ ਮਿਲ ਜਾਵੇਗਾ। ਇਸ ਪੱਖੇ ਨੂੰ ਤੁਸੀ ਕਿਤੇ ਵੀ ਰੱਖਕੇ ਚਲਾ ਸਕਦੇ ਹੋ।

ਇਸਤੋਂ ਬਾਅਦ ਦੂਸਰੇ ਨੰਬਰ ਉੱਤੇ ਹੈ ਬਜਾਜ਼ ਦਾ Bajaj PYGMY Mini ਪੱਖਾ। ਇਹ ਪੱਖਾ ਘੱਟ ਬਜਟ ਦਾ ਚਾਰਜਿੰਗ ਵਾਲਾ ਪੱਖਾ ਹੈ। ਇਸ ਪੱਖੇ ਨੂੰ ਵੀ ਤੁਸੀ Amazon ਤੋਂ ਖਰੀਦ ਸਕਦੇ ਹੋ ਅਤੇ ਇਸਦੀ ਕੀਮਤ ਸਿਰਫ 1170 ਰੁਪਏ ਹੈ। ਇਸ ਪੱਖੇ ਦਾ ਡਿਜ਼ਾਇਨ ਬਹੁਤ ਹੀ ਸ਼ਾਨਦਾਰ ਹੈ ਅਤੇ ਇਸ ਪੱਖੇ ਵਿੱਚ USB ਚਾਰਜਿੰਗ ਦਾ ਆਪਸ਼ਨ ਦਿੱਤਾ ਗਿਆ ਹੈ। ਇਸ ਪੱਖੇ ਨੂੰ ਇੱਕ ਵਾਰ ਫੁਲ ਚਾਰਜ ਕਰਨ ਉੱਤੇ ਤੁਸੀ 4 ਘੰਟੇ ਤੱਕ ਚਲਾ ਸਕਦੇ ਹੋ।

ਤੀਸਰੇ ਨੰਬਰ ਉੱਤੇ ਆਉਂਦਾ ਹੈ ਫਿੱਪੀ MR – 2912 ਟੇਬਲ ਫੈਨ। ਤੁਹਾਨੂੰ ਦੱਸ ਦੇਈਏ ਕਿ ਇਹ ਤਿੰਨ ਬਲੇਡ ਵਾਲਾ ਪੱਖਾ ਹੈ। ਇਸ ਪੱਖੇ ਨੂੰ ਵੀ ਤੁਸੀ Amazon ਤੋਂ ਖਰੀਦ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਸਨੂੰ ਤੁਸੀ ਟੇਬਲ ਫੈਨ ਜਾਂ ਦਿਵਾਰ ਉੱਤੇ ਟੰਗ ਕੇ ਵੀ ਇਸਤੇਮਾਲ ਕਰ ਸਕਦੇ ਹੋ। ਇਸ ਪੱਖੇ ਨੂੰ ਫੁਲ ਚਰਜ ਕਰਨ ਤੋਂ ਬਾਅਦ ਫੁਲ ਸਪੀਡ ਉੱਤੇ 3.5 ਘੰਟੇ, ਮੀਡਿਅਮ ਸਪੀਡ ਉੱਤੇ 5.5 ਘੰਟੇ ਅਤੇ ਲੋ ਸਪੀਡ ਉੱਤੇ 9 ਘੰਟੇ ਤੱਕ ਲਗਾਤਾਰ ਚਲਾਇਆ ਜਾ ਸਕਦਾ ਹੈ।