ਇਸ ਬਾਪੂ ਦੀ ਖੜ੍ਹੀ ਫਸਲ ਉਤੇ ਕੋਈ ਕਰ ਗਿਆ ਘਾਹ ਫੂਕਣ ਵਾਲੀ ਸਪਰੇਅ, ਸੁੱਕ ਗਈ ਸਾਰੀ ਫਸਲ

ਕਿਸਾਨਾਂ ਨੂੰ ਇਨ੍ਹਾਂ ਦਿਨਾਂ ਵਿੱਚ ਫਸਲ ਦੇ ਪੱਕਣ ਦੀ ਉਡੀਕ ਰਹਿੰਦੀ ਹੈ ਕਿਉਂਕਿ ਫਸਲ ਪੱਕਣ ਤੋਂ ਬਾਅਦ ਕਿਸਾਨ ਜਦੋਂ ਇਸਨੂੰ ਵੱਢ ਕੇ ਮੰਡੀ ਵਿੱਚ ਲੈਕੇ ਜਾਂਦਾ ਹੈ ਤਾਂ ਹੀ ਉਸਨੂੰ ਉਸਦੀ ਕਈ ਮਹੀਨਿਆਂ ਦੀ ਮਿਹਨਤ ਦਾ ਮੁੱਲ ਮਿਲਦਾ ਹੈ। ਪਰ ਜੇਕਰ ਕਿਸਾਨ ਦੀ ਉਹ ਪੁੱਤ ਵਾਂਗ ਪਾਲੀ ਹੋਈ ਸਾਰੀ ਫਸਲ ਹੀ ਸੁੱਕ ਜਾਵੇ ਤਾਂ ਕਿਸਾਨਾਂ ਲਈ ਇਸਤੋਂ ਵੱਡਾ ਨੁਕਸਾਨ ਹੋਰ ਕੋਈ ਨਹੀਂ ਹੋ ਸਕਦਾ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਕਿਸਾਨ ਬਾਰੇ ਦੱਸਾਂਗੇ।

ਇਸ ਬਜ਼ੁਰਗ ਕਿਸਾਨ ਦੀ ਖੜ੍ਹੀ ਫਸਲ ਉੱਤੇ ਕਿਸੇ ਨੇ ਰਾਤ ਨੂੰ ਘਾ ਫੂਕਣ ਵਾਲੀ ਸਪਰੇਅ ਕਰ ਦਿੱਤੀ ਅਤੇ ਸਾਰੀ ਫਸਲ ਸੁੱਕ ਗਈ। ਦੱਸ ਦੇਈਏ ਕਿ ਇਸ ਗਰੀਬ ਕਿਸਾਨ ਨੇ ਅੱਧੇ ਕਿੱਲੇ ਵਿੱਚ ਸਰ੍ਹੋਂ ਦੀ ਫਸਲ ਲਗਾਈ ਸੀ ਅਤੇ ਇਸਦੇ ਨਾਲ ਹੀ ਵਿੱਚ ਅਮਰੂਦਾਂ ਦੇ ਬੂਟੇ ਵੀ ਲਗਾਏ ਸਨ। ਪਰ ਕੋਈ ਰਾਤ ਨੂੰ ਆਕੇ ਸਾਰੀ ਫਸਲ ਉੱਤੇ ਰਾਉਂਡਆਪ ਦੀ ਸਪਰੇਅ ਕਰ ਗਿਆ ਅਤੇ ਨਾਲ ਹੀ ਅਮਰੂਦਾਂ ਦੇ ਸਾਰੇ ਬੂਟੇ ਵੀ ਪੱਟ ਦਿੱਤੇ।

ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਦਾ ਨਾਮ ਹਰਦਿਆਲ ਸਿੰਘ ਹੈ ਅਤੇ ਇਹ ਸੰਗਰੂਰ ਜਿਲ੍ਹੇ ਦੇ ਪਿੰਡ ਡੂਡੀਆਂ ਦਾ ਰਹਿਣ ਵਾਲਾ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਇਹ ਕੰਮ ਉਸਦੇ ਆਪਣੇ ਭਰਾ ਵੱਲੋਂ ਕੀਤਾ ਗਿਆ ਹੈ। ਇਨ੍ਹਾਂ ਨੇ ਇਸ ਸਬੰਧੀ ਠਾਣੇ ਵਿੱਚ ਸ਼ਕਾਇਤ ਵੀ ਕੀਤੀ ਅਤੇ ਫਿਲਹਾਲ ਕਿਸੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ।

ਪੁਲਿਸ ਵੱਲੋਂ ਵੀ ਇਸ ਕਿਸਾਨ ਨੂੰ ਕਿਹਾ ਜਾ ਰਿਹਾ ਹੀ ਕਿ ਤੁਸੀਂ ਉਨ੍ਹਾਂ ਨਾਲ ਸਮਝੌਤਾ ਕਰ ਲਓ ਪਰ ਇਸ ਕਿਸਾਨ ਦਾ ਬਣਦਾ ਹੱਕ ਕੋਈ ਵੀ ਨਹੀਂ ਦੇ ਰਿਹਾ ਅਤੇ ਨਾ ਹੀ ਪੁਲਿਸ ਵੱਲੋਂ ਕੋਈ ਹੋਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਿਸਾਨ ਦੀ ਸਾਰੀ ਫਸਲ ਬਰਬਾਦ ਹੋ ਗਈ ਅਤੇ ਅਮਰੂਦਾਂ ਦੇ ਬੂਟੇ ਵੀ ਪੱਟ ਦਿੱਤੇ ਗਏ।

ਯਾਨੀ ਇਸ ਕਿਸਾਨ ਨੇ ਆਪਣਾ ਖਰਚਾ ਚਲਾਉਣ ਲਈ ਜੋ ਫਸਲ ਬੀਜੀ ਸੀ ਹੁਣ ਉਸ ਫਸਲ ਤੋਂ ਇਸ ਕਿਸਾਨ ਨੂੰ ਕੋਈ ਵੀ ਕਮਾਈ ਨਹੀਂ ਹੋਈ ਅਤੇ ਉਲਟਾ ਇਸ ਕਿਸਾਨ ਦਾ ਖਰਚਾ ਹੋਇਆ ਹੈ। ਇਸ ਕਿਸਾਨ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਅਤੇ ਨਾ ਹੀ ਇਸ ਕਿਸਾਨ ਕੋਲ ਕੋਈ ਕਮਾਈ ਦਾ ਕੋਈ ਹੋਰ ਸਰੋਤ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com