ਇਸ ਤਰੀਕ ਤੋਂ ਪੰਜਾਬ ‘ਚ ਮੁੜ ਆਪਣਾ ਰੰਗ ਦਿਖਾਵੇਗਾ ਮਾਨਸੂਨ, ਭਾਰੀ ਮੀਂਹ ਦੀ ਚੇਤਾਵਨੀ

ਜੁਲਾਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਗਰਮੀ ਬਹੁਤ ਜਿਆਦਾ ਪੈ ਰਹੀ ਹੈ। ਪਰ ਇਸ ਵਾਰ ਸਾਉਣ ਦੇ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਪੂਰੇ ਸੂਬੇ ਵਿੱਚ ਬਹੁਤ ਚੰਗਾ ਮੀਂਹ ਪਿਆ ਅਤੇ ਕਈ ਥਾਈਂ ਤਾਂ ਹੜ੍ਹ ਵਾਲੇ ਹਾਲਾਤ ਵੀ ਬਣ ਗਏ। ਪਰ ਪਿਛਲੇ ਲਗਭਗ ਇੱਕ ਹਫਤੇ ਤੋਂ ਇੱਕ ਵਾਰ ਫਿਰ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ।

ਪੂਰੇ ਪੰਜਾਬ ਵਿੱਚ ਪਿਛਲੇ ਦਿਨੀਂ ਚੰਗੇ ਮੀਂਹ ਜਰੂਰ ਪਏ ਪਰ ਇਸ ਮੀਹ ਨਾਲ ਗਰਮੀ ਘਟਣ ਦੀ ਜਗ੍ਹਾ ਸਗੋਂ ਗਰਮੀ ਅਤੇ ਹੁੰਮਸ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਕਈ ਜਗ੍ਹਾ ਹਾਲੇ ਵੀ ਟੁੱਟਵਾਂ ਮੀਹ ਪੈ ਰਿਹਾ ਹੈ ਪਰ ਇਸ ਨਾਲ ਗਰਮੀ ਕਾਫੀ ਜਿਆਦਾ ਵੱਧ ਰਹੀ ਹੈ। ਇਸ ਵਾਰ ਪਹਿਲਾਂ ਹੀ ਮੌਸਮ ਵਿਭਾਗ ਵੱਲੋਂ ਜੁਲਾਈ ਮਹੀਨੇ ਵਿੱਚ ਰਿਕਾਰਡ ਤੋੜ ਮੀਂਹ ਪੈਣ ਦੀ ਗੱਲ ਆਖੀ ਗਈ ਸੀ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ ਇੱਕ ਵਾਰ ਫਿਰ ਪੂਰੇ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਸਮੇਂ ਪੰਜਾਬ ’ਚ ਮਾਨਸੂਨ ਕਮਜ਼ੋਰ ਪਿਆ ਹੈ ਪਰ ਲੁਧਿਆਣਾ ਸਮੇਤ ਇਕ ਦੋ ਹੋਰ ਸ਼ਹਿਰਾਂ ’ਚ ਮੀਂਹ ਪੈਣ ਦੀ ਖ਼ਬਰ ਹੈ। ਹੁਣ ਜਾਣਕਾਰੀ ਦੇ ਅਨੁਸਾਰ 26 ਜੁਲਾਈ ਯਾਨੀ ਮੰਗਲਵਾਰ ਤੋਂ ਇਕ ਵਾਰ ਫਿਰ ਤੋਂ ਮਾਨਸੂਨ ਆਪਣੇ ਰੰਗ ’ਚ ਮੁੜ ਸਕਦਾ ਹੈ।

ਮੌਸਮ ਵਿਭਾਗ ਚੰਡੀਗੜ੍ਹ ਦਾ ਕਹਿਣਾ ਹੈ ਕਿ 26 ਜੁਲਾਈ ਤੋਂ 28 ਜੁਲਾਈ ਤੱਕ ਪੰਜਾਬ ਦੇ ਜਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਵੱਧ ਰਹੇ ਤਾਪਾਮਾਨ ਨੂੰ ਠੱਲ੍ਹ ਪਵੇਗੀ ਅਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਸਾਉਣ ਦੇ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਪੂਰੇ ਸੂਬੇ ਵਿੱਚ ਚੰਗਾ ਮੀਹ ਦੇਖਣ ਨੂੰ ਮਿਲਿਆ ਸੀ ਜਿਸ ਤੋਂ ਬਾਅਦ ਪੂਰੇ ਸੂਬੇ ਅੰਦਰ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਸਨ। ਮੀਂਹ ਕਾਰਨ ਕਈ ਇਲਾਕਿਆਂ ‘ਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਡੁੱਬ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ। ਹੁਣ ਇੱਕ ਵਾਰ ਫਿਰ ਅਗਲੇ 3 ਦਿਨ ਇਸੇ ਤਰਾਂ ਦੇ ਭਾਰੀ ਮੀਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ।