ਇਸ ਸ਼ੌਂਕੀ ਜੱਟ ਨੂੰ ਮਿਲਕੇ ਪਤਾ ਲੱਗੂ ਸ਼ੌਂਕ ਕੀ ਹੁੰਦਾ

ਅਕਸਰ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਸ਼ੌਂਕ ਪੁਗਾਉਣ ਲਈ ਪੰਜਾਬੀ ਜਾਣੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸ਼ੌਂਕੀ ਕਿਸਾਨ ਸਰਦਾਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੂੰ ਮਿਲਕੇ ਪਤਾ ਲਗਦਾ ਹੈ ਕਿ ਸ਼ੌਂਕ ਕੀ ਚੀਜ ਹੁੰਦੀ ਹੈ। ਇੰਨਾ ਸ਼ੌਂਕੀ ਜੱਟ ਤੁਸੀਂ ਅੱਜ ਤੱਕ ਨਹੀਂ ਦੇਖਿਆ ਹੋਵੇਗਾ।

ਇਸ ਕਿਸਾਨ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਤੁਸੀਂ ਕੋਈ ਕੰਮ ਕਰਨਾ ਹੈ ਤਾਂ ਇਸ ਤਰਾਂ ਸ਼ੌਂਕ ਨਾਲ ਕਰੋ ਨਹੀਂ ਤਾਂ ਨਾ ਕਰੋ। ਤੁਹਾਨੂੰ ਦੱਸ ਦੇਈਏ ਕਿ ਇਹ ਕਿਸਾਨ ਪਿੰਡ ਦੋਦਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਇਸ ਕਿਸਾਨ ਦਾ ਨਾਮ ਜਸਕਰਨ ਸਿੰਘ ਹੈ। ਇਸ ਕਿਸਾਨ ਵੀਰ ਨੇ ਪੰਜਾਬੀ ਕਲਚਰ ਨਾਲ ਸਬੰਧਿਤ ਬਹੁਤ ਸਾਰੀਆਂ ਚੀਜਾਂ ਨੂੰ ਸੰਭਾਲ ਕੇ ਰਖਿਆ ਹੋਇਆ ਹੈ।

ਸਾਰੇ ਖੇਤੀ ਸੰਦ ਵੀ ਇਸ ਕਿਸਾਨ ਨੇ ਬਹੁਤ ਸ਼ੌਂਕ ਨਾਲ ਤਿਆਰ ਕਰਵਾਏ ਹਨ ਅਤੇ ਇਨ੍ਹਾਂ ਨੂੰ ਬਹੁਤ ਸੰਭਾਲ ਨਾਲ ਰਖਿਆ ਹੋਇਆ ਹੈ। ਇਸਦੇ ਨਾਲ ਹੀ ਇਸ ਕਿਸਾਨ ਨੇ ਟ੍ਰੈਕਟਰ ਵੀ ਬਹੁਤ ਸ਼ੌਂਕ ਨਾਲ ਰੱਖੇ ਹੋਏ ਹਨ। ਇੱਕ ਗੱਲ ਜਾਣਕੇ ਤੁਹਾਨੂੰ ਬਹੁਤ ਹੈਰਾਨੀ ਹੋਵੇਗੀ ਕਿ ਇਸ ਕਿਸਾਨ ਨੇ ਅੱਜਤੱਕ ਕਿਸੇ ਵੀ ਟ੍ਰੈਕਟਰ ਦੀ ਸਰਵਿਸ ਕੰਪਨੀ ਵਿੱਚੋਂ ਜਾਂ ਕਿਤੋਂ ਹੋਰ ਨਹੀਂ ਕਰਵਾਈ।

ਸਗੋਂ ਇਹ ਹਰ ਇੱਕ ਖੇਤੀ ਸੰਦ ਅਤੇ ਟਰੈਕਟਰਾਂ ਦੀ ਸਰਵਿਸ ਆਪ ਹੀ ਕਰਦੇ ਹਨ ਅਤੇ ਪੂਰੀ ਤਸੱਲੀ ਨਾਲ ਸਾਰਾ ਕੰਮ ਕਰਦੇ ਹਨ। ਯਾਨੀ ਇਸ ਕਿਸਾਨ ਨੇ ਸਾਬਿਤ ਕੀਤਾ ਹੈ ਕਿ ਖੇਤੀ ਸੰਦ ਅਤੇ ਟਰੈਕਟਰਾਂ ਨੂੰ ਕਿੰਨਾ ਸ਼ੌਂਕ ਨਾਲ ਅਤੇ ਸਾਂਭ ਸੰਭਾਲ ਨਾਲ ਰਖਿਆ ਜਾ ਸਕਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com