ਲੋਕਾਂ ਨੇ ਘਰਾਂ ਵਿੱਚ ਲਵਾਇਆ ਇਹ ਯੰਤਰ, ਕਹਿੰਦੇ 40% ਬਿਜਲੀ ਘੱਟ ਫੂਕਦਾ, ਜਾਣੋ ਸੱਚਾਈ

ਅੱਜ ਦੇ ਸਮੇਂ ਵਿੱਚ ਲੋਕ ਬਿਜਲੀ ਦੇ ਬਿਲ ਨੂੰ ਲੇਕੇ ਕਾਫ਼ੀ ਪ੍ਰੇਸ਼ਾਨ ਰਹਿੰਦੇ ਹਨ, ਸਾਰੇ ਇਹ ਸੋਚਦੇ ਹਨ ਕਿ ਬਿਜਲੀ ਦਾ ਬਿੱਲ ਕਿਵੇਂ ਘੱਟ ਕੀਤਾ ਜਾਵੇ। ਖਾਸਕਰ ਗਰਮੀ ਦੇ ਸੀਜ਼ਨ ਵਿੱਚ AC, ਫਰਿੱਜ ਅਤੇ TV ਵਗੈਰਾ ਚਲਾਉਣ ਦੇ ਕਾਰਨ ਸਾਡਾ ਬਿਜਲੀ ਦਾ ਬਿਲ ਕਾਫ਼ੀ ਜ਼ਿਆਦਾ ਵਧ ਜਾਂਦਾ ਹੈ। ਲੋਕ ਆਪਣੇ ਬਿਜਲੀ ਦੇ ਬਿਲ ਨੂੰ ਘੱਟ ਕਰਨ ਲਈ ਕਾਫ਼ੀ ਤਰੀਕੇ ਅਜ਼ਮਾਉਂਦੇ ਹਨ।

ਪਰ ਉਨ੍ਹਾਂ ਦਾ ਬਿਜਲੀ ਦਾ ਬਿਲ ਫਿਰ ਵੀ ਘੱਟ ਨਹੀਂ ਹੋ ਪਾਉਂਦਾ। ਅੱਜਕੱਲ ਇੱਕ ਛੋਟਾ ਜਿਹਾ ਯੰਤਰ ਬਹੁਤ ਮਸ਼ਹੂਰ ਹੋ ਰਿਹਾ ਹੈ ਅਤੇ ਇਸਨੂੰ ਕਾਫੀ ਜਿਆਦਾ ਪ੍ਰੋਮੋਟ ਕੀਤਾ ਜਾ ਰਿਹਾ ਹੈ। ਕਿਹਾ ਇਹ ਜਾਂਦਾ ਹੈ ਕਿ ਇਸ ਯੰਤਰ ਨੂੰ ਘਰ ਵਿੱਚ ਲਗਾਉਣ ਨਾਲ ਤੁਹਾਡੀ 40 ਪ੍ਰਤੀਸ਼ਤ ਬਿਜਲੀ ਘੱਟ ਫੂਕ ਹੁੰਦੀ ਹੈ, ਯਾਨੀ ਕਿ ਤੁਹਾਡਾ ਬਿਜਲੀ ਦਾ ਬਿੱਲ 40 ਪ੍ਰਤੀਸ਼ਤ ਘਟ ਜਾਵੇਗਾ।

ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਇਸ ਯੰਤਰ ਨੂੰ ਲਗਵਾ ਵੀ ਰਹੇ ਹਨ । ਪਰ ਅੱਜ ਅਸੀਂ ਤੁਹਾਨੂੰ ਇਸ ਯੰਤਰ ਦੀ ਅਸਲੀਅਤ ਦਸਾਂਗੇ। ਕਿਉਂਕਿ ਇਸ ਯੰਤਰ ਨੂੰ ਬਹੁਤ ਜਿਆਦਾ ਪ੍ਰਮੋਟ ਕੀਤਾ ਜਾ ਰਿਹਾ ਹੈ ਤੇ ਲੋਕ ਇਸ ਨੂੰ ਲਗਵਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇੱਕ ਸੀਨੀਅਰ ਬਿਜਲੀ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਸਭ ਝੂਠ ਹੈ ਅਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ।

ਇਨ੍ਹਾਂ ਦਾ ਕਹਿਣਾ ਹੈ ਕਿ 40% ਛੱਡੋ ਜੇਕਰ ਕੋਈ ਯੰਤਰ 0.4 ਪ੍ਰਤੀਸ਼ਤ ਬਿਜਲੀ ਵੀ ਬਚਾ ਦੇਵੇ ਤਾਂ ਉਹ ਖੁਦ ਇਸ ਯੰਤਰ ਨੂੰ ਪ੍ਰਮੋਟ ਕਰਨਗੇ। ਇਨ੍ਹਾਂ ਦਾ ਕਹਿਣਾ ਹੈ ਕਿ ਇਸ ਯੰਤਰ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਬਿਜਲੀ ਦੀ ਬੱਚਤ ਕਰੇ। ਇਹ ਸਿਰਫ ਪੈਸੇ ਕਮਾਉਣ ਲਈ ਲੋਕਾਂ ਨੂੰ ਉੱਲੂ ਬਣਾਇਆ ਜਾ ਰਿਹਾ ਹੈ ਅਤੇ ਇਸ ਯੰਤਰ ਨੂੰ ਵੇਚਿਆ ਜਾ ਰਿਹਾ ਹੈ।

ਇਸ ਯੰਤਰ ਨੂੰ ਬਣਾਉਣ ਵਿੱਚ 100 ਰੁਪਏ ਦਾ ਖਰਚਾ ਵੀ ਨਹੀਂ ਆਉਂਦਾ ਅਤੇ ਲੋਕਾਂ ਨੂੰ ਇਹ ਹਜ਼ਾਰਾਂ ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਜੇਕਰ ਤੁਸੀਂ ਵੀ ਅਜਿਹਾ ਕੋਈ ਯੰਤਰ ਲਗਾਇਆ ਹੈ ਜਾਂ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਸਾਵਧਾਨ ਰਹੋ, ਇਹ ਤੁਹਾਡੇ ਨਾਲ ਸਿਰਫ ਠੱਗੀ ਹੈ ਹੋਰ ਕੁਝ ਵੀ ਨਹੀਂ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

https://www.facebook.com/RehmatTVChannel/videos/757900518670150/?extid=CL-UNK-UNK-UNK-AN_GK0T-GK1C-GK2C&ref=sharing

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com