ਹੁਣ ਬਿਜਲੀ ਦਾ ਪ੍ਰੀਪੇਡ ਮੀਟਰ ਲਵਾਉਣਾ ਹੋਇਆ ਲਾਜ਼ਮੀ, ਜਾਣੋ ਨਵੇਂ ਨਿਯਮ

ਪਾਵਰ ਸੈਕਟਰ ਨੂੰ ਲੇਕਰ ਹੁਣ ਕੇਂਦਰ ਸਰਕਾਰ ਵੱਡੇ ਕਦਮ ਚੁੱਕਣ ਜਾ ਰਹੀ ਹੈ। ਨਵੇਂ ਨਿਯਮਾਂ ਦੇ ਅਨੁਸਾਰ ਹੁਣ ਤੁਹਾਨੂੰ ਬਿਜਲੀ ਕਨੈਕਸ਼ਨ ਉਦੋਂ ਹੀ ਮਿਲੇਗਾ ਜਦੋਂ ਤੁਸੀਂ ਸਮਾਰਟ ਜਾਂ ਪ੍ਰੀਪੇਡ ਮੀਟਰ ਲਗਵਾਉਣ ਲਈ ਤਿਆਰ ਹੋਵੋਂਗੇ। ਜੇਕਰ ਤੁਹਾਨੂੰ ਬਿਜਲੀ ਬਿੱਲ ‘ਤੇ ਕੋਈ ਸ਼ੰਕਾ ਹੋਵੇ ਤਾਂ ਤੁਸੀਂ ਡਿਸਟ੍ਰੀਬਿਊਸ਼ਨ ਕੰਪਨੀਆਂ ਤੋਂ ਅਸਲ ਸਮੇਂ ਦੀ ਖਪਤ ਦੇ ਵੇਰਵੇ ਲੈ ਸਕੋਗੇ।

ਤੁਹਾਨੂੰ ਦੱਸ ਦੇਈਏ ਕਿ ਬਿਜਲੀ ਮੰਤਰਾਲਾ ਇਸ ਨੂੰ ਨਵੇਂ ਖਪਤਕਾਰਾਂ ਦੇ ਨਿਯਮਾਂ ਰਾਹੀਂ ਕਾਨੂੰਨੀ ਰੂਪ ਦੇਣ ਜਾ ਰਿਹਾ ਹੈ। ਹੁਣ ਤੋਂ ਤੁਸੀਂ ਆਪ ਹੀ ਇਸ ਸਮਾਰਟ ਜਾਂ ਪ੍ਰੀਪੇਡ ਮੀਟਰ ਨੂੰ ਲਗਾ ਸਕੋਗੇ ਜਾਂ ਫਿਰ ਡਿਸਕੌਮ ਤੋਂ ਵੀ ਇਹ ਮੀਟਰ ਪ੍ਰਾਪਤ ਕਰ ਸਕਦੇ ਹੋ। ਇਸਦੇ ਨਾਲ ਹੀ ਪਹਿਲੀ ਵਾਰ ਬਿਜਲੀ ਗਾਹਕਾਂ ਨੂੰ ਨਵੀਂ ਪਾਵਰ ਮਿਲਣ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰਡਿਸਕੋਮ ਤੋਂ ਮੀਟਰ ਲੈਣ ਲਈ ਖਪਤਕਾਰਾਂ ‘ਤੇ ਕੋਈ ਦਬਾਅ ਨਹੀਂ ਹੋਵੇਗਾ।

ਖਪਤਕਾਰ ਨੂੰ ਆਪਣੇ ਵਲੋਂ ਬਿੱਲ ਦੇ ਵੇਰਵੇ ਭੇਜਣ ਦਾ ਵਿਕਲਪ ਮਿਲੇਗਾ। ਇਥੋਂ ਤੱਕ ਕਿ ਡਿਸਟ੍ਰੀਬਿਊਸ਼ਨ ਕੰਪਨੀ ਤੁਹਾਨੂੰ ਆਰਜ਼ੀ ਬਿੱਲ ਵੀ ਨਹੀਂ ਭੇਜ ਸਕੇਗੀ। ਕਿਸੇ ਤਰਾਂ ਦੇ ਸੰਕਟ ਦੀ ਸਥਿਤੀ ਵਿੱਚ ਇੱਕ ਵਿੱਤੀ ਸਾਲ ਵਿਚ ਸਿਰਫ 2 ਵਾਰ ਆਰਜ਼ੀ ਬਿੱਲ ਭੇਜਿਆ ਜਾ ਸਕਦਾ ਹੈ। ਸਮਾਰਟ ਮੀਟਰ ਲਗਵਾਉਣ ਤੋਂ ਬਾਅਦ ਜੇਕਰ ਜੇ ਕਿਸੇ ਗਾਹਕ ਨੂੰ ਬਿਜਲੀ ਦਾ ਬਿੱਲ 60 ਦਿਨਾਂ ਦੀ ਦੇਰੀ ਨਾਲ ਮਿਲਦਾ ਹੈ ਤਾਂ ਉਸ ਗਾਹਕ ਨੂੰ ਬਿੱਲ ਵਿਚ 2 ਤੋਂ 5% ਦੀ ਛੂਟ ਦਿੱਤੀ ਜਾਵੇਗੀ।

ਤੁਸੀਂ ਆਪਣਾ ਬਿਜਲੀ ਦਾ ਬਿੱਲ ਨਕਦ, ਚੈੱਕ, ਡੈਬਿਟ ਕਾਰਡ ਜਾਂ ਨੈਟ ਬੈਂਕਿੰਗ ਰਾਹੀਂ ਭਰ ਸਕਦੇ ਹੋ। ਪਰ ਨਵੇਂ ਨਿਯਮਾਂ ਦੇ ਅਨੁਸਾਰ 1000 ਰੁਪਏ ਜਾਂ ਇਸ ਤੋਂ ਵੱਧ ਬਿੱਲ ਦਾ ਭੁਗਤਾਨ ਸਿਰਫ ਆਨਲਾਈਨ ਹੀ ਕੀਤਾ ਜਾ ਸਕੇਗਾ। ਯਾਨੀ ਹੁਣ ਤੁਹਾਨੂੰ ਬਿੱਲ ਦੇਰੀ ਨਾਲ ਮਿਲਣ ‘ਤੇ ਜੁਰਮਾਨਾ ਲਗਾਉਣ ਦੀ ਥਾਂ ‘ਤੇ ਛੂਟ ਦਿੱਤੀ ਜਾਵੇਗੀ।