ਪ੍ਰੇਮੀ ਜੋੜੀਆਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਇਹ ਵੱਡੀ ਖੁਸ਼ਖਬਰੀ

ਪ੍ਰੇਮੀ ਜੋੜਿਆਂ ਨੂੰ ਲੈਕੇ ਪੰਜਾਬ ਸਰਕਾਰ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ ਦਰਅਸਲ ਪ੍ਰੇਮੀ ਜੋੜਿਆਂ ਦੀ ਸੁਰੱਖਿਆ ਦੇ ਇਕ ਮਾਮਲੇ ਦੀ ਸ਼ੁਰੂ ਕੀਤੀ ਗਈ ਸੁਣਵਾਈ ਤਹਿਤ ਪੰਜਾਬ ਦੇ ਐਡਵੋਕੇਟ ਜਨਰਲ ਵਲੋਂ ਜਵਾਬ ਪੇਸ਼ ਕੀਤਾ ਗਿਆ ਹੈ |

ਇਸ ‘ਚ ਦੱਸਿਆ ਗਿਆ ਹੈ ਹੁਣ ਤੋਂ ਪ੍ਰੇਮੀ ਜੋੜੀਆਂ ਨੂੰ ਇੰਟਰਨੈੱਟ ਰਾਹੀਂ ‘ਵਨ ਸਟੋਪ ਸਾਖੀ ਸੈਂਟਰ’ ‘ਤੇ ਵੀ ਇਕ ਐਕਸੈੱਸ ਦਿੱਤਾ ਜਾਵੇਗਾ,ਜੇਕਰ ਕਿਸੇ ਵੀ ਪ੍ਰੇਮੀ ਜੋੜੇ ਨੂੰ ਕੋਈ ਤੰਗ ਕਰਦਾ ਹੈ ਜਾ ਕਿਸੇ ਵੀ ਤਰਾਂ ਦੀ ਦਿੱਕਤ ਆਉਂਦੀ ਹੈ ਤਾ ਆਪਣੀ ਸੁਰੱਖਿਆ ਨੂੰ ਲੈਕੇ ਇਥੇ ਪ੍ਰੇਮੀ ਜੋੜੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਅਤੇ ਜਿਸ ‘ਚ 24 ਘੰਟੇ ਸ਼ਿਕਾਇਤਾਂ ਪ੍ਰਾਪਤ ਕੀਤੀਆਂ ਜਾਣਗੀਆਂ |

ਇਹ ਸ਼ਿਕਾਇਤਾਂ ਅੱਗੇ ਡਿਪਟੀ ਕਮਿਸ਼ਨਰ ਨੂੰ ਸੌਂਪੀਆਂ ਜਾਣਗੀਆਂ ਜਿਹੜੇ ਅੱਗੇ ਕਮੇਟੀ ਜਾਂ ਸਬੰਧਿਤ ਐਸ.ਐਸ.ਪੀ. ਦੇ ਸਹਿਯੋਗ ਨਾਲ ਖ਼ਤਰੇ ਦੀ ਧਾਰਨਾ ‘ਤੇ 48 ਘੰਟਿਆਂ ‘ਚ ਗ਼ੌਰ ਕਰਨਗੇ ਅਤੇ ਤੁਰੰਤ ਬਣਦੀ ਕਾਰਵਾਈ ਕਰਨਗੇ |

ਇਸ ਦੇ ਨਾਲ ਹੀ ਪ੍ਰੇਮੀ ਜੋੜੀਆਂ ਦੇ ਲਈ 24 ਘੰਟੇ ਚੱਲਣ ਵਾਲੇ 2 ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤੇ ਹਨ ਤਾਂ ਜੋ ਉਨ੍ਹਾਂ ਜੋੜਿਆਂ ਨੂੰ ਵੀ ਸ਼ਾਮਿਲ ਕੀਤਾ ਜਾ ਸਕੇ, ਜਿਨ੍ਹਾਂ ਨੂੰ ਵਿਆਹ ਤੋਂ ਬਾਅਦ ਪਰਿਵਾਰ ਜਾਂ ਸਮਾਜ ਤੋਂ ਖ਼ਤਰਾ ਹੈ |

ਪੰਜਾਬ ਸਰਕਾਰ ਵਲੋਂ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਪ੍ਰੇਮੀ ਜੋੜੀਆਂ ਨੂੰ ਜੋ ਅੰਤਰਜਾਤੀ ਵਿਆਹ ਕਰਵਾਉਂਦੇ ਹਨ ਅਤੇ ਜੋ ਬਾਲਗ ਹਨ ਸਰਕਾਰ ਵਲੋਂ ਅਜਿਹੇ ਪ੍ਰੇਮੀ ਜੋੜਿਆਂ ਨੂੰ ਹਰ ਤਰਾਂ ਦੀ ਸਹਾਇਤਾ ਦਿੱਤੀ ਜਾਵੇਗੀ |

ਹਾਈਕੋਰਟ ਨੇ ਕਿਹਾ ਕਿ ਇਨ੍ਹਾਂ ਇਨਪੁੱਟਸ ਨੂੰ ਹਰਿਆਣਾ ਦੇ ਐਡਵੋਕੇਟ ਜਨਰਲ, ਰਾਜ ਕਾਨੂੰਨੀ ਸਹਾਇਤਾ ਅਥਾਰਿਟੀ, ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਮੈਂਬਰ ਸਕੱਤਰ ਅਤੇ ਚੰਡੀਗੜ੍ਹ ਦੇ ਸੀਨੀਅਰ ਸਟੈਂਡਿੰਗ ਕੌਂਸਲ ਨੂੰ ਭੇਜੇ ਜਾਣ ਅਤੇ ਉਨ੍ਹਾਂ ਦੇ ਇਨਪੁੱਟਸ ਕੇਸ ਦੀ ਅਗਲੀ ਸੁਣਵਾਈ ਤੱਕ ਪੇਸ਼ ਕੀਤੇ ਜਾਣ | ਕੇਸ ਦੀ ਸੁਣਵਾਈ ਮਈ ਦੇ ਅਖੀਰਲੇ ਹਫ਼ਤੇ ‘ਚ ਹੋਵੇਗੀ |