ਕਿਸਾਨਾਂ ਲਈ ਵੱਡੀ ਖੁਸ਼ਖਬਰੀ! ਇਸ ਵਾਰ ਮਿਲੇਗੀ ਆਲੂ ਦੀ ਏਨੀ ਚੰਗੀ ਕੀਮਤ

ਇਸ ਵਾਰ ਆਲੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇਸ ਵਾਰ ਆਲੂਆਂ ਦਾ ਚੰਗਾ ਮੁੱਲ ਮਿਲਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਆਲੂ ਦੀ ਸਪਲਾਈ ਕਾਫੀ ਘੱਟ ਚੱਲ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਨਰਾਤਿਆਂ ਤੋਂ ਸ਼ੁਰੂ ਹੋਣ ਵਾਲੇ ਤਿਉਹਾਰੀ ਮੌਸਮ ‘ਚ ਆਲੂ ਦੀ ਮੰਗ ਕਾਫੀ ਵੱਧ ਹੁੰਦੀ ਹੈ ਜਿਸ ਕਰਕੇ ਕੀਮਤਾਂ ਹੋਰ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਆਲੂ ਦੀ ਕੀਮਤ ਇੰਨੀ ਵੱਧ ਸਕਦੀ ਹੈ ਕਿ ਇਸ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਵੀ ਵਿਗੜਨ ਵਾਲਾ ਹੈ। ਪਰ ਇਸਦਾ ਸਿੱਧਾ ਫਾਇਦਾ ਆਲੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਹੋਵੇਗਾ। ਮੌਜੂਦਾ ਕੀਮਤ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੀ ਅਜ਼ਾਦਪੁਰ ਮੰਡੀ ਵਿਚ ਆਲੂ ਦੀਆਂ ਥੋਕ ਕੀਮਤਾਂ 12 ਰੁਪਏ ਤੋਂ 51 ਰੁਪਏ ਪ੍ਰਤੀ ਕਿਲੋ ਵਿਚਕਾਰ ਚੱਲ ਰਹੀਆਂ ਹਨ।

ਇਸੇ ਤਰਾਂ ਐੱਨ. ਸੀ. ਆਰ. ‘ਚ ਆਲੂ 40 ਤੋਂ 50 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਦੱਸ ਦੇਈਏ ਕਿ ਚੰਗੀ ਕਿਸਮ ਦੇ ਆਲੂ ਹੋਰ ਵੀ ਮਹਿੰਗੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੀਮਤਾਂ ਵਿਚ ਹੋਰ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਅਤੇ ਹੁਣ ਨਵੀਂ ਫਸਲ ਦੀ ਪੁਟਾਈ ਹੋਣ ਤੇ ਯਾਨੀ ਲਗਭਗ ਦਸੰਬਰ ਦੇ ਮਹੀਨੇ ਵਿਚ ਬਾਜ਼ਾਰਾਂ ‘ਚ ਪਹੁੰਚਣ ਤੋਂ ਬਾਅਦ ਹੀ ਆਲੂ ਦੀਆਂ ਕੀਮਤਾਂ ਘਟਣ ਦੀ ਸੰਭਾਵਨਾ ਹੈ।

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਨਰਾਤਿਆਂ ਦੌਰਾਨ ਵਰਤ ਰੱਖਦੇ ਹਨ ਉਹ ਆਲੂ ਦੇ ਬਣੇ ਪਕਵਾਨ ਖਾਂਦੇ ਹਨ। ਇਸੇ ਕਾਰਨ ਇਨ੍ਹਾਂ ਦਿਨਾਂ ਵਿੱਚ ਆਲੂ ਦੀ ਮੰਗ ਵਧਦੀ ਹੈ। ਹਰ ਵਾਰ ਆਲੂ ਕਿਸਾਨਾਂ ਨੂੰ ਘੱਟ ਕੀਮਤਾਂ ਮਿਲਣ ਕਾਰਨ ਜਿਆਦਾ ਮੁਨਾਫ਼ਾ ਨਹੀਂ ਮਿਲਦਾ । ਪਰ ਇਸ ਵਾਰ ਇਸ ਸੀਜ਼ਨ ਵਿਚ ਆਲੂ ਦੀ ਘਾਟ ਹੋਣ ਅਤੇ ਡਿਮਾਂਡ ਵਧਣ ਕਰਕੇ ਕਿਸਾਨਾਂ ਨੂੰ ਚੰਗੀਆਂ ਕੀਮਤਾਂ ਮਿਲ ਸਕਦੀਆਂ ਹਨ ਅਤੇ ਉਨ੍ਹਾਂ ਦਾ ਮੁਨਾਫ਼ਾ ਵੱਧ ਸਕਦਾ ਹੈ।