ਜੇਕਰ ਪੀਐਮ ਕਿਸਾਨ ਯੋਜਨਾ ਦੇ 6000 ਰੁਪਏ ਨਹੀਂ ਮਿਲ ਰਹੇ ਤਾਂ ਕਰੋ ਇਹ ਕੰਮ

ਕਿਸਾਨਾਂ ਨੂੰ 6000 ਰੁਪਏ ਸਾਲਾਨਾ ਸਿੱਧਾ ਦੇ ਬੈਂਕ ਖਾਤੇ ਵਿੱਚ ਲਾਭ ਦੇਣ ਲਈ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਗਈ ਸੀ ਅਤੇ ਬਹੁਤ ਸਾਰੇ ਕਿਸਾਨ ਇਸ ਯੋਜਨਾ ਦਾ ਲਾਭ ਲੈ ਰਹੇ ਹਨ। ਪਰ ਹਾਲੇ ਤੱਕ ਵੀ ਬਹੁਤੇ ਕਿਸਾਨ ਅਜਿਹੇ ਹਨ ਜਿਨ੍ਹਾਂ ਨੂੰ ਇਸ ਯੋਜਨਾ ਦਾ ਫਾਇਦਾ ਨਹੀਂ ਮਿਲ ਸਕਿਆ ਹੈ। ਕਈ ਕਿਸਾਨਾਂ ਨੇ ਹਾਲੇ ਤੱਕ ਇਸ ਯੋਜਨਾ ਦਾ ਲਾਭ ਲੈਣ ਲਈ ਫਾਰਮ ਨਹੀਂ ਭਰੇ ਹਨ ਅਤੇ ਕਈ ਕਿਸਾਨਾਂ ਦੇ ਖਾਤੇ ਨੰਬਰ ਗ਼ਲਤ ਹੋਣ ਕਾਰਨ ਉਨ੍ਹਾਂ ਨੂੰ ਲਾਭ ਨਹੀਂ ਮਿਲਿਆ ਹੈ।

ਇਸ ਲਈ ਹੁਣ ਸਰਕਾਰ ਵੱਲੋਂ ਅਜਿਹੇ ਕਿਸਾਨਾਂ ਲਈ ਇੱਕ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਯਾਨੀ ਹੁਣ ਜਿਨ੍ਹਾਂ ਕਿਸਾਨਾਂ ਨੇ ਫਾਰਮ ਨਹੀਂ ਭਰੇ ਹਨ ਉਹ ਵੀ ਭਰ ਸਕਦੇ ਹਨ ਅਤੇ ਜਿਨ੍ਹਾਂ ਦਾ ਖਾਤਾ ਨੰਬਰ ਗ਼ਲਤ ਦਿੱਤਾ ਗਿਆ ਸੀ ਉਹ ਵੀ ਠੀਕ ਕਰਵਾ ਸਕਦੇ ਹਨ। ਅਸੀਂ ਅੱਜ ਤੁਹਾਨੂੰ ਇਸ ਬਾਰੇ ਸਾਰੀ ਜਾਣਕਾਰੀ ਦੇਵਾਂਗੇ। ਜਿਹੜੇ ਕਿਸਾਨਾਂ ਦੇ ਨਾਮ ‘ਤੇ 1 ਫਰਵਰੀ 2019 ਨੂੰ ਖੇਤੀ ਯੋਗ ਜਮੀਨ ਸੀ ਉਸ ਪਰਿਵਾਰ ਦਾ ਇੱਕ ਵਿਅਕਤੀ ਫਾਰਮ ਭਰ ਸਕਦਾ ਹੈ।

ਧਿਆਨ ਰਹੇ ਕਿ ਇਹ ਫਾਰਮ ਕਿਸਾਨ ਸਿਰਫ 1 ਜੂਨ 2020 ਤਕ ਹੀ ਭਰ ਸਕਦੇ ਹਨ ਜੋ ਕਿ ਆਖਰੀ ਤਰੀਕ ਰੱਖੀ ਗਈ ਹੈ। ਇਹ ਫਾਰਮ ਭਰਨ ਲਈ ਕਿਸਾਨ www.agri.punjab.gov.in ਉੱਤੇ ਜਾਕੇ ਡਾਊਨਲੋਡ ਕਰ ਸਕਦੇ ਹਨ ਅਤੇ ਇਸਨੂੰ ਸਹੀ ਤਰਾਂ ਭਰ ਕੇ ਕੋਆਪ੍ਰੇਟਿਵ ਸੋਸਾਇਟੀ ਦੇ ਸੈਕਟਰੀ ਨੂੰ ਦੇ ਦੇਣਾ ਹੈ। ਇਸਦਾ ਫਾਇਦਾ ਕਿਹੜੇ ਕਿਸਾਨ ਲੈ ਸਕਦੇ ਹਨ ਅਤੇ ਕਿਹੜੇ ਨਹੀਂ ਲੈ ਸਕਦੇ ਇਸ ਬਾਰੇ ਵੀ ਸਾਰੀ ਜਾਣਕਾਰੀ ਤੁਸੀਂ ਇਸ ਫਾਰਮ ਵਿਚੋਂ ਪ੍ਰਾਪਤ ਕਰ ਸਕਦੇ ਹੋ।

ਇਸਤੋਂ ਬਾਅਦ ਜਿਹੜੇ ਕਿਸਾਨ ਵੀਰਾਂ ਦੇ ਖਾਤੇ ਗਲਤ ਭਰੇ ਗਏ ਹਨ ਅਤੇ ਉਨ੍ਹਾਂ ਦੇ ਫਾਰਮ ਭਰਨ ਤੋਂ ਬਾਅਦ ਵੀ ਖਾਤੇ ਵਿਚ ਪੈਸੇ ਨਹੀਂ ਆਏ ਹਨ ਉਹ ਕਿਸਾਨ ਇੱਕ ਕਾਗਜ ਉੱਤੇ ਖੇਤੀਬਾੜੀ ਸਭ ਦੇ ਸਕੱਤਰ ਦੇ ਨਾਮ ਉੱਤੇ ਅਰਜੀ ਲਿਖਕੇ ਦੇ ਸਕਦੇ ਹਨ। ਅਰਜੀ ਵਿਚ ਤੁਸੀਂ ਆਪਣਾ ਆਧਾਰ ਨੰਬਰ, ਸਹੀ ਖਾਤਾ ਨੰਬਰ ਅਤੇ ਬਾਕੀ ਸਾਰੀ ਜਾਣਕਾਰੀ ਲਿਖਕੇ ਇਹ ਕਹਿਣਾ ਹੈ ਕਿ ਕਿਰਪਾ ਕਰਕੇ ਮੇਰਾ ਖਾਤਾ ਨੰਬਰ ਬਦਲਿਆ ਜਾਵੇ। ਇਹ ਅਰਜੀ ਕਿਸਾਨ ਕੋਆਪ੍ਰੇਟਿਵ ਸੋਸਾਇਟੀ ਜਾਂ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਵਿਚ ਜਮ੍ਹਾਂ ਕਰਵਾ ਸਕਦੇ ਹਨ।