ਪੀਏਯੂ ਨੇ ਪੇਸ਼ ਕੀਤੀ ਝੋਨੇ ਦੀ ਇਹ ਨਵੀਂ ਕਿਸਮ, ਹਰ ਤਰਾਂ ਦੇ ਪਾਣੀ ਵਿੱਚ ਦਿੰਦੀ ਹੈ 30 ਕੁਇੰਟਲ ਝਾੜ

ਕਿਸਾਨ ਵੀਰੋ ਝੋਨੇ ਦਾ ਸੀਜ਼ਨ ਇਸ ਵਾਰ ਬਹੁਤ ਪਹਿਲਾਂ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਦਾ ਕੰਮ ਜਲਦੀ ਸ਼ੁਰੂ ਕਰਨ ਦੇ ਸੁਝਾਅ ਦਿਤੇ ਜਾ ਰਹੇ ਹਨ। ਇਸ ਵਿਚਕਾਰ ਕਿਸਾਨਾਂ ਨੂੰ ਜਲਦੀ ਜਲਦੀ ਵਿਚ ਕਾਫੀ ਚੀਜਾਂ ਵੱਲ ਧਿਆਨ ਰੱਖਣਾ ਪੈਂਦਾ ਹੈ। ਕਿਸਾਨਾਂ ਦੇ ਸਾਹਮਣੇ ਸਭਤੋਂ ਪਹਿਲੀ ਚਿੰਤਾ ਇਹ ਹੁੰਦੀ ਹੈ ਕਿ ਅਸੀਂ ਕਿਸ ਕਿਸਮ ਦੀ ਬਿਜਾਈ ਕਰੀਏ।

ਬਹੁਤੇ ਕਿਸਾਨ ਇਸ ਵਾਰ ਝੋਨੇ ਦੀ ਨਵੀਂ ਕਿਸਮ PR 129 ਦੀ ਬਿਜਾਈ ਕਰਨ ਬਾਰੇ ਸੋਚ ਰਹੇ ਹਨ ਪਰ ਉਨ੍ਹਾਂ ਨੂੰ ਇਸ ਕਿਸਮ ਬਾਰੇ ਜਿਆਦਾ ਜਾਣਕਾਰੀ ਨਹੀਂ ਹੈ। ਅੱਜ ਅਸੀਂ ਤੁਹਾਨੂੰ ਇਸ ਕਿਸਮ ਬਾਰੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨਾਲ ਕਿਸਾਨਾਂ ਨੂੰ ਕਾਫੀ ਆਸਾਨੀ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕਿਸਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਹੈ।

ਇਹ ਕਿਸਮ ਪੁਰਾਣੀ ਕਿਸਮ PAU 201 ਦਾ ਸੋਧਿਆ ਹੋਇਆ ਨਵਾਂ ਰੂਪ ਹੈ। ਝੋਨੇ ਦੀ ਇਸ ਕਿਸਮ ਦਾ ਕੱਦ 105 ਸੈਂਟੀਮੀਟਰ ਹੁੰਦਾ ਹੈ ਅਤੇ ਇਹ ਲਗਭਗ 138 ਤੋਂ 140 ਦਿਨ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। PR129 ਕਿਸਮ ਦੀ ਚੰਗੀ ਪੈਦਾਵਾਰ ਲਈ ਇਸਦੀ ਪਨੀਰੀ ਪੁੱਟ ਕੇ ਉਸਦੀ 25 ਜੂਨ ਤੋਂ 5 ਜੁਲਾਈ ਤੱਕ ਬਿਜਾਈ ਕਰਨਾ ਸਹੀ ਰਹਿੰਦਾ ਹੈ। ਜੇਕਰ ਇਸ ਸਮੇਂ ਦੇ ਦੌਰਾਨ ਹੀ ਇਸਦੀ ਬਿਜਾਈ ਕੀਤੀ ਜਾਵੇ ਤਾਂ ਇਸਤੋਂ ਬਹੁਤ ਚੰਗਾ ਝਾੜ ਲਿਆ ਜਾ ਸਕਦਾ ਹੈ।

ਖਾਸ ਗੱਲ ਇਹ ਹੈ ਕਿ ਇਸ ਕਿਸਮ ਦੇ ਚੌਲ ਦੀ ਕੁਆਲਿਟੀ ਵੀ ਬਹੁਤ ਚੰਗੀ ਹੁੰਦੀ ਹੈ। ਪੈਦਾਵਾਰ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਤੋਂ ਘੱਟ ਤੋਂ ਘੱਟ 30 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਲਿਆ ਜਾ ਸਕਦਾ ਹੈ। ਪਰ ਜੇਕਰ ਕਿਸਾਨ ਸਹੀ ਵਿਧੀ ਨਾਲ ਇਸਦੀ ਬਿਜਾਈ ਕਰਨ ਤਾਂ ਇਸਤੋਂ ਕਾਫੀ ਜਿਆਦਾ ਝਾੜ ਲਿਆ ਜਾ ਸਕਦਾ ਹੈ। ਇਸ ਕਿਸਮ ਦੀ ਖਸਟ ਇਹ ਹੈ ਕਿ ਇਹ ਹਰ ਤਰਾਂ ਦੇ ਪਾਣੀ ਵਿਚ ਬਹੁਤ ਚੰਗਾ ਝਾੜ ਦਿੰਦੀ ਹੈ। ਇਸ ਕਿਸਮ ਦਾ ਬੀਜ ਖਰੀਦਣ ਲਈ ਕਿਸਾਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਸੰਪਰਕ ਕਰ ਸਕਦੇ ਹਨ।