ਖੁਸ਼ਖਬਰੀ! ਇਨ੍ਹਾਂ ਕਿਸਾਨਾਂ ਨੂੰ ਹੁਣ ਸਰਕਾਰ ਦੇਵੇਗੀ 4 ਹਜਾਰ ਰੁਪਏ

ਕਿਸਾਨਾਂ ਨੂੰ ਸਰਕਾਰ ਹੁਣ ਵੱਡੀ ਖੁਸ਼ਖਬਰੀ ਦੇਣ ਜਾ ਰਹੀ ਹੈ, ਪਿਛਲੇ ਸਾਲ ਜੋ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨੂੰ 2000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ, ਹੁਣ ਕਿਸਾਨਾਂ ਨੂੰ ਦੋ ਹਜ਼ਾਰ ਦੀ ਜਗਾ 4 ਹਜਾਰ ਰੁਪਏ ਦਿੱਤੇ ਜਾਣਗੇ!। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਮੋਦੀ ਸਰਕਾਰ ਦੁਆਰਾ ਛੋਟੇ ਕਿਸਾਨਾਂ ਨੂੰ ਸਾਲਾਨਾ ਛੇ ਹਜਾਰ ਰੁਪਏ ਦੇਣ ਦੀ ਸਕੀਮ ਚਲਾਈ ਗਈ ਸੀ।

ਜਿਸਦੇ ਤਹਿਤ ਬਹੁਤ ਸਾਰੇ ਕਿਸਾਨਾਂ ਨੇ ਇਸ ਸਕੀਮ ਦਾ ਲਾਭ ਉਠਾਇਆ ਹੈ। ਇਸ ਸਕੀਮ ਦੇ ਅਨੁਸਾਰ ਦੋ ਦੋ ਹਜ਼ਾਰ ਰੁਪਏ ਦੀਆਂ ਕਿਸ਼ਤਾਂ ਵਿੱਚ ਕਿਸਾਨਾਂ ਨੂੰ ਇਸ ਰਕਮ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਸਕੀਮ ਦਾ ਲਾਭ ਉਹੀ ਕਿਸਾਨ ਲੈ ਸਕਦੇ ਹਨ ਜਿਨ੍ਹਾਂ ਕੋਲ ਦੋ ਕਿੱਲੇ ਜਾਂ ਇਸਤੋਂ ਘੱਟ ਜਮੀਨ ਹੈ। ਇਸ ਰਕਮ ਨੂੰ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਭੇਜ ਦਿੱਤਾ ਜਾਂਦਾ ਹੈ।

ਪਰ ਤੁਹਾਨੂੰ ਦੱਸ ਦੇਈਏ ਕਿ ਖ਼ਬਰਾਂ ਅਨੁਸਾਰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋ ਪਹਿਲਾਂ ਕਿਸਾਨਾਂ ਨੂੰ ਦੋ ਦੀ ਥਾ ਇਕੱਠਾ ਚਾਰ ਹਜਾਰ ਰੁਪਏ ਦਿੱਤੇ ਜਾ ਸਕਦੇ ਹਨ। ਸਰਕਾਰ ਇਸ ਸਬੰਧੀ ਤਿਆਰੀਆਂ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਸਮਮਾਨ ਨਿਧੀ ਯੋਜਨਾ ਨਾ ਦੀ ਸਕੀਮ ਚਲਾਈ ਸੀ ਜੋ ਕਿ ਕਿਸਾਨਾਂ ਲਈ ਕੁਝ ਹੱਦ ਤੱਕ ਬਹੁਤ ਫਾਇਦੇਮੰਦ ਹੈ।

ਕੁਝ ਕਿਸਾਨਾਂ ਨੂੰ ਪਹਿਲਾਂ ਇਸ ਸਕੀਮ ਦਾ ਲਾਭ ਨਹੀ ਮਿਲ ਸਕਿਆ ਸੀ। ਕਿਉਂਕਿ ਕੁਝ ਕਿਸਾਨਾਂ ਨੂੰ ਇਹ ਰਾਸ਼ੀ ਮਿਲੀ ਸੀ ਪਰ ਫਿਰ ਬਾਅਦ ਵਿਚ ਰਹਿੰਦੇ ਹੋਏ ਕਿਸਾਨਾਂ ਨੂੰ ਬਣਦੀ ਰਾਸ਼ੀ ਮਿਲ ਚੁੱਕੀ ਹੈ। ਸਰਕਾਰ ਦੁਆਰਾ ਸਮੇ ਸਮੇ ਤੇ ਅਜਿਹੀਆਂ ਸਕੀਮਾਂ ਤਾ ਚਲਾਈਆਂ ਜਾਂਦੀਆਂ ਹਨ ਪਰ ਕੁਝ ਕਿਸਾਨਾਂ ਨੂੰ ਇਹ ਸਕੀਮਾ ਮਿਲਦੀਆਂ ਹਨ ਪਰ ਕਈ ਇਹਨਾਂ ਤੋ ਵਾਝੇ ਰਹਿ ਜਾਂਦੇ ਹਨ। ਹੁਣ ਦੇਖਣਾ ਹੋਵੇਗਾ ਕਿ ਇਸ ਨਵੀਂ ਸਕੀਮ ਦਾ ਲਾਭ ਕਿੰਨਾ ਕਿਸਾਨਾਂ ਨੂੰ ਮਿਲੇਗਾ।