ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ! ਇਸ ਪ੍ਰੋਜੈਕਟ ਵਿੱਚ ਕਿਸਾਨਾਂ ਨੂੰ ਹੋਵੇਗੀ ਮੋਟੀ ਕਮਾਈ

ਪੰਜਾਬ ਦੇ ਕਿਸਾਨਾਂ ਦੀ ਹਾਲਤ ਜਿਆਦਾ ਚੰਗੀ ਨਹੀਂ ਹੈ ਅਤੇ ਕਰਜੇ ਦੀ ਮਾਰ ਕਾਰਨ ਕਿਸਾਨ ਖੁਦਕੁਸ਼ੀਆਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ। ਪਰ ਹੁਣ ਕਿਸਾਨਾ ਲਈ ਇੱਕ ਚੰਗੀ ਖਬਰ ਹੈ। ਜਿਵੇਂ ਕਿ ਤੁਸੀਂ ਜਾਂਦੇ ਹੋ ਕਿ ਫਲਾਂ ਅਤੇ ਸਬਜ਼ੀਆਂ ਦੇ ਭਾਅ ਅਸਮਾਨ ਛੁਹ ਰਹੇ ਹਨ। ਖਾਸਕਰ ਕੱਲ੍ਹ ਪਿਆਜ਼ ਦੀ ਕੀਮਤ ਸਾਰੇ ਭਾਰਤੀਆਂ ਨੂੰ ਰਵਾ ਰਹੀ ਹੈ। ਯਾਨੀ ਕਿ ਕਿਸੇ ਵੀ ਵਸਤੂ ਦੀ ਕੀਮਤ ਤੇ ਕੋਈ ਕਾਬੂ ਨਹੀਂ ਹੈ।

ਵਪਾਰੀਆਂ ਵੱਲੋ ਕੀਮਤਾਂ ਆਪਣੇ ਹਿਸਾਬ ਨਾਲ ਬਹੁਤ ਜਿਆਦਾ ਵਧਾਈਆਂ ਜਾ ਰਹੀਆਂ ਹਨ। ਪਰ ਇੰਨਾ ਮਹਿੰਗੇ ਵਿਕ ਰਿਹਾ ਪਿਆਜ ਉਗਾਉਣ ਵਾਲੇ ਕਿਸਾਨਾਂ ਨੂੰ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਜਿਆਦਾ ਕਮਾਈ ਨਹੀਂ ਹੁੰਦੀ। ਪਰ ਵਪਾਰੀ ਕਿਸਾਨਾਂ ਨਾਲੋਂ ਕਿਤੇ ਜਿਆਦਾ ਕਮਾ ਰਹੇ ਹਨ। ਪਰ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਅਤੇ ਕਿਸਾਨਾਂ ਦੀ ਕਮਾਈ ਨੂੰ ਵਧਾਉਣ ਲਈ ਹੁਣ ਐਮਾਜ਼ੋਨ ਕੰਪਨੀ ਪੁਣੇ ਦੇ ਕਿਸਾਨਾਂ ਨਾਲ ਮਿਲ ਕੇ ਇੱਕ ਪਾਇਲਟ ਪ੍ਰਾਜੈਕਟ ਤੇ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।

ਐਮਾਜ਼ੋਨ ਕੰਪਨੀ ਚਾਹੁੰਦੀ ਹੈ ਕਿ ਵਿਚੋਲਿਆਂ ਤੋਂ ਬਿਨਾਂ ਖੁਦ ਕਿਸਾਨਾਂ ਨਾਲ ਮਿਲ ਕੇ ਬਿਜ਼ਨੈੱਸ ਕੀਤਾ ਜਾਵੇ। ਇਸ ਤਰ੍ਹਾਂ ਕੰਪਨੀ ਨੂੰ ਵੀ ਜ਼ਿਆਦਾ ਬੱਚਤ ਹੋਵੇਗੀ ਅਤੇ ਕਿਸਾਨਾਂ ਨੂੰ ਵੀ ਵੱਧ ਮੁਨਾਫ਼ਾ ਮਿਲ ਸਕੇਗਾ। ਖਾਸ ਗੱਲ ਇਹ ਹੈ ਕਿ ਕਿਸਾਨਾਂ ਨੂੰ ਪੈਸੇ ਦੀ ਅਦਾਇਗੀ ਵੀ ਸਮੇਂ ਸਿਰ ਹੋ ਜਾਇਆ ਕਰੇਗੀ। ਕੰਪਨੀ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਲਈ ਪੁਣੇ ਦੇ ਕਿਸਾਨਾਂ ਨਾਲ ਮਿਲ ਕੇ ਕੋਲਡ ਸਟੋਰ ਤਿਆਰ ਕਰੇਗੀ।

ਇਸ ਪ੍ਰੋਜੈਕਟ ਅਨੁਸਾਰ ਕੰਪਨੀ ਕਿਸਾਨਾਂ ਤੋਂ ਸਾਮਾਨ ਖਰੀਦ ਕੇ ਉਸਨੂੰ ਕੋਲਡ ਸਟੋਰਾਂ ਵਿੱਚ ਰੱਖੇਗੀ। ਉਸਤੋਂ ਬਾਦ ਇਸ ਸਮਾਨ ਦੀ ਐਮਾਜ਼ਾਨ ਫਰੈਸ਼ ਅਤੇ ਐਮਾਜ਼ੋਨ ਪੈਂਟਰੀ ਦੇ ਜ਼ਰੀਏ ਵਿਕਰੀ ਕੀਤੀ ਜਾਵੇਗੀ। ਇਸ ਤਰ੍ਹਾਂ ਕੰਪਨੀ ਅਤੇ ਕਿਸਾਨ ਦੋਵਾਂ ਨੂੰ ਹੀ ਲਾਭ ਹੋਵੇਗਾ। ਮੌਜੂਦਾ ਸਮੇਂ ਵਿੱਚ ਕੰਪਨੀ ਮੰਡੀਆਂ ਵਿੱਚੋਂ ਫਲ ਅਤੇ ਸਬਜ਼ੀਆਂ ਖਰੀਦ ਦੀ ਹੈ। ਪਰ ਇਹ ਸਾਮਾਨ ਕਿਸਾਨਾਂ ਤੋਂ ਨਹੀਂ, ਸਗੋਂ ਐਗਰੀਗੇਟਰ ਤੋਂ ਖਰੀਦਿਆ ਜਾਂਦਾ ਹੈ।

ਫਿਰ ਇਸ ਦੀ ਵਿਕਰੀ ਵੀ ਆਨਲਾਈਨ ਕੀਤੀ ਜਾਂਦੀ ਹੈ। ਪਰ ਜੇਕਰ ਪਾਇਲਟ ਪ੍ਰਾਜੈਕਟ ਪ੍ਰੋਗਰਾਮ ਵਿੱਚ ਸਫ਼ਲਤਾ ਮਿਲਦੀ ਹੈ ਤਾਂ ਕੰਪਨੀ ਇਸ ਨੂੰ ਵੱਡੇ ਪੱਧਰ ਤੇ ਸ਼ੁਰੂ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ 580 ਅਰਬ ਡਾਲਰ ਦਾ ਫੂਡ ਅਤੇ ਗ੍ਰਾਸਰੀ ਦਾ ਬਿਜ਼ਨੈਸ ਹੈ। ਇਸੇ ਕਾਰਨ ਇਸ ਪ੍ਰੋਜੈਕਟ ਵਿੱਚ ਕਿਸਾਨਾਂ ਨੂੰ ਕਾਫੀ ਫਾਇਦਾ ਹੋ ਸਕਦਾ ਹੈ।