ਹੱਥ ਨਾਲ ਹੀ ਘੁੰਮ ਜਾਂਦਾ ਇਹ ਨਵਾਂ ਸੁਪਰ ਸੀਡਰ, ਮਿੰਟੋ ਮਿੰਟੀ ਬਣ ਜਾਂਦਾ ਰੋਟਾਵੇਟਰ

ਅੱਜ ਦੇ ਸਮੇਂ ਵਿੱਚ ਕਿਸਾਨਾਂ ਕੋਲ ਆਧੁਨਿਕ ਖੇਤੀਬਾੜੀ ਸੰਦਾਂ ਦਾ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਖੇਤੀ ਬਹੁਤ ਬਦਲ ਚੁੱਕੀ ਹੈ ਅਤੇ ਆਧੁਨਿਕ ਯੰਤਰਾਂ ਦੇ ਬਿਨਾਂ ਖੇਤੀ ਕਰਨਾ ਮੁਸ਼ਕਿਲ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਆਧੁਨਿਕ ਤਕਨੀਕ ਦੇ ਸੁਪਰ ਸੀਡਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੂੰ ਦੇਖਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਹ ਨਵੀਂ ਤਕਨੀਕ ਦਾ ਸੁਪਰ ਸੀਡਰ ਐਨਾ ਰੈਲਾ ਹੈ ਕਿ ਹੇਠ ਨਾਲ ਹੀ ਘੁੰਮ ਜਾਂਦਾ ਹੈ।

ਇਹ PDC ਐਗਰੋ ਦਾ 2022 ਮੋਡਲ ਦਾ ਸੁਪਰ ਸੀਡਰ ਹੈ ਅਤੇ ਪਿਛਲੇ ਸਾਲ ਨਾਲੋਂ ਇਸ ਵਿੱਚ ਕਾਫੀ ਬਦਲਾਅ ਕੀਤੇ ਗਏ ਹਨ ਅਤੇ ਬਹੁਤ ਸਾਰੇ ਫਿਕਰ ਦਿਤੇ ਗਏ ਹਨ। ਸਭਤੋਂ ਪਹਿਲਾਂ ਲੁਕ ਦੀ ਗੱਲ ਕਰੀਏ ਤਾਂ ਇਸਦੀ ਲੁਕ ਨੂੰ ਵੀ ਪਿਛਲੇ ਮੋਡਲ ਨਾਲੋਂ ਕਾਫੀ ਬਦਲਿਆ ਗਿਆ ਹੈ। ਇਸਦਾ ਗੇਅਰ ਸਿਸਟਮ ਬਹੁਤ ਰੈਲਾ ਹੈ ਅਤੇ ਇਸਨੂੰ ਹੱਥ ਨਾਲ ਹੀ ਘੁਮਾਇਆ ਜਾ ਸਕਦਾ ਹੈ।

ਇਸਦੇ ਸਾਇਡਾਂ ਉੱਤੇ ਚੇਨ ਦੀ ਬਜਾਏ ਡਬਲ ਸ਼ਾਫਟ ਵਾਲੀ ਗੇਅਰ ਡਰਾਈਵ ਦਿੱਤੀ ਗਈ ਹੈ। ਇਸਦੀ ਸਭਤੋਂ ਵੱਡੀ ਖਾਸੀਅਤ ਇਹ ਹੈ ਕਿ ਇਸਨੂੰ ਤੁਸੀਂ ਰੋਟਾਵੇਟਰ ਵਿੱਚ ਵੀ ਕਨਵਰਟ ਕਰ ਸਕਦੇ ਹੋ। ਤੁਸੀਂ ਸਿਰਫ ਤਿੰਨ ਬੋਲਟ ਖੋਲ੍ਹਕੇ ਇਸਨੂੰ ਸੁਪਰ ਸੀਡਰ ਤੋਂ ਰੋਟਾਵੇਟਰ ਬਣਾ ਸਕਦੇ ਹੋ। ਯਾਨੀ ਇਹ ਇੱਕ ਹੀ ਮਸ਼ੀਨ ਤੁਹਾਡੇ ਦੋ ਕੰਮ ਕਰੇਗੀ।

ਇਹ ਸੁਪਰ ਸੀਡਰ ਬਿਲਕੁਲ ਮੈਂਟੈਨੈਂਸ ਫ੍ਰੀ ਹੈ ਯਾਨੀ ਕਿ ਇਸਨੂੰ ਇੱਕ ਵਾਰ ਖਰੀਦਣ ਤੋਂ ਬਾਅਦ ਤੁਹਾਨੂੰ ਇਸਦੇ ਉੱਤੇ ਕੋਈ ਵੀ ਖਰਚਾ ਨਹੀਂ ਕਰਨਾ ਪਵੇਗਾ। ਇਸਦੇ ਵਿੱਚ ਬੀਜ ਦੀ ਐਡਜਸਟਮੈਂਟ ਬਹੁਤ ਜਿਆਦਾ ਸੌਖੀ ਹੈ। ਇਸ ਸੁਪਰ ਸੀਡਰ ਨੂੰ ਤੁਸੀਂ ਟੂ ਸਪੀਡ ਵਾਲੇ ਟ੍ਰੈਕਟਰ ‘ਤੇ ਵੀ ਚਲਾ ਸਕਦੇ ਹੋ। ਯਾਨੀ ਤੁਸੀਂ ਇਸਨੂੰ 50 HP ਟ੍ਰੈਕਟਰ ‘ਤੇ ਵੀ ਆਸਾਨੀ ਨਾਲ ਚਲਾ ਸਕਦੇ ਹੋ।

ਜੇਕਰ ਤੁਸੀਂ ਇਹ ਸੁਪਰ ਸੀਡਰ ਖਰੀਦਦੇ ਹੋ ਤਾਂ ਕੰਪਨੀ ਵੱਲੋਂ ਇੱਕ ਡਰਾਅ ਵਿੱਚ ਤੁਹਾਡਾ ਨਾਮ ਪਾਇਆ ਜਾਵੇਗਾ ਜਿਸ ਵਿੱਚ ਕੰਪਨੀ ਵੱਲੋਂ ਤਿੰਨ ਇਨਾਮ ਰੱਖੇ ਗਏ ਹਨ। ਸਭਤੋਂ ਪਹਿਲਾ ਇਨਾਮ ਸੁਪਰ ਸੀਡਰ ਹੈ, ਦੂਸਰਾ ਰੋਟਾਵੇਟਰ ਅਤੇ ਤੀਸਰਾ ਜ਼ੀਰੋ ਡਰਿੱਲ। ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਚੀਜ ਜਿੱਤ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com