ਇਸ ਵਾਰ ਬਾਸਮਤੀ ਦੀ ਇਸ ਕਿਸਮ ਦੇ ਝਾੜ ਨੇ ਕਰ ਦਿੱਤੀ ਕਮਾਲ, ਤੋੜੇ ਸਾਰੇ ਰਿਕਾਰਡ

ਝੋਨੇ ਦੀ ਵਾਢੀ ਦਾ ਕੰਮ ਪੂਰੇ ਜੋਰਾਂ ਉੱਤੇ ਚੱਲ ਰਿਹਾ ਹੈ ਅਤੇ ਹਰ ਕਿਸਾਨ ਇਹੀ ਚਾਹੁੰਦਾ ਹੈ ਕਿ ਉਸਦੀ ਫਸਲ ਸਹੀ ਸਲਾਮਤ ਮੰਡੀ ਤੱਕ ਪਹੁੰਚ ਸਕੇ ਅਤੇ ਉਸਨੂੰ ਆਪਣੀ ਮੇਹਨਤ ਦਾ ਚੰਗਾ ਮੁੱਲ ਮਿਲੇ ਯਾਨੀ ਉਸਦੀ ਫਸਲ ਚੰਗੇ ਭਾਅ ‘ਤੇ ਵਿਕੇ। ਇਸ ਵਾਰ ਝੋਨੇ ਦੀਆਂ ਕਈ ਕਿਸਮਾਂ ਦਾ ਝਾੜ ਦੇਖਕੇ ਤਾਂ ਕਿਸਾਨ ਖੁਦ ਹੈਰਾਨ ਹਨ ਅਤੇ ਬਹੁਤੀਆਂ ਕਿਸਮਾਂ ਇਸ ਵਾਰ ਝਾੜ ਦੇ ਮਾਮਲੇ ਵਿੱਚ ਕਮਾਲ ਕਰ ਰਹੀਆਂ ਹਨ।

ਅੱਜ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਇਸ ਵਾਰ ਝੋਨਾਂ ਦਾ ਝਾੜ ਕੀ ਨਿਕਲ ਰਿਹਾ ਹੈ ਅਤੇ ਕਿਹੜੀਆਂ ਕਿਸਮਾਂ ਝਾੜ ਦੇ ਮਾਮਲੇ ਵਿੱਚ ਸਾਰੇ ਰਿਕਾਰਡ ਤੋੜ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਝੋਨੇ ਦੀਆਂ ਕਈ ਪੁਰਾਣੀਆਂ ਕਿਸਮਾਂ ਵੀ ਪੂਰਾ ਟਾਪ ਲੈਵਲ ਦਾ ਝਾੜ ਕੱਢ ਗਈਆਂ ਹਨ ਅਤੇ ਇਨ੍ਹਾਂ ਅੱਗੇ ਕਈ ਨਵੀਆਂ ਅਤੇ ਕਹਿੰਦਿਆਂ ਕਹਾਉਂਦੀਆਂ ਕਿਸਮਾਂ ਵੀ ਫੇਲ੍ਹ ਹੋ ਗਈਆਂ ਹਨ।

ਜਾਣਕਾਰੀ ਦੇ ਅਨੁਸਾਰ ਇਸ ਵਾਰ ਬਾਸਮਤੀ ਦੀਆਂ ਕਿਸਮਾਂ ਨੇ ਫਿਰ ਤੋਂ ਆਪਣੇ ਗੋਡੇ ਲਾ ਲਏ ਹਨ ਅਤੇ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ 2019 ਵਿੱਚ ਬਾਸਮਤੀ 1509 ਕਿਸਮ ਦਾ ਝਾੜ ਸਿਰਫ 8 ਕੁਇੰਟਲ ਪ੍ਰਤੀ ਏਕੜ ਰਹਿ ਗਿਆ ਸੀ, ਇਸ ਵਾਰ ਉਸੇ 1509 ਦਾ ਝਾੜ ਲਗਭਗ 22 ਤੋਂ ਲੈਕੇ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਖਣ ਨੂੰ ਮਿਲ ਰਿਹਾ ਹੈ।

ਇਸੇ ਤਰਾਂ ਬਾਸਮਤੀ ਦੀ ਨਵੀਂ ਕਿਸਮ 1692 ਵੀ 1509 ਤੋਂ ਜਿਆਦਾ ਝਾੜ ਦੇ ਰਹੀ ਹੈ। ਇਸਦਾ ਝਾੜ ਲਗਭਗ 25 ਤੋਂ ਲੇਕਰ 28 ਕੁਇੰਟਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਨਿਕਲ ਰਿਹਾ ਹੈ। ਯਾਨੀ ਇਸ ਵਾਰ ਬਾਸਮਤੀ ਕਿਸਾਨਾਂ ਦੇ ਵਾਰੇ ਨਿਆਰੇ ਹੋ ਰਹੇ ਹਨ ਅਤੇ ਬਾਸਮਤੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਮਿਲ ਰਿਹਾ ਹੈ।

ਦੂਸਰਾ ਇਸ ਵਾਰ ਝਾੜ ਦੇ ਨਾਲ ਨਾਲ ਬਾਸਮਤੀ ਦੇ ਭਾਅ ਵੀ ਕਾਫੀ ਚੰਗੇ ਮਿਲ ਰਹੇ ਹਨ ਜ਼ਿਆਦਾਤਰ ਬਾਸਮਤੀ 1509 ਬਾਸਮਤੀ 3500 ਰੁ ਤੋਂ ਲੈਕੇ 3800 ਰੁ ਤੱਕ ਵਿਕ ਰਹੀ ਹੈ ,ਬਾਸਮਤੀ 1692 ਦਾ ਰੇਟ ਵੀ 1509 ਦੇ ਬਰਾਬਰ ਹੀ ਚੱਲ ਰਿਹਾ ਹੈ ।