ਕਣਕ ਦਾ ਬੇੜਾ ਗਰਕ ਕਰ ਦਿੰਦੀ ਹੈ ਝੋਨੇ ਦੀ ਪਰਾਲੀ, ਜਾਣੋ ਕਿਵੇਂ

ਹਰ ਸਾਲ ਝੋਨੇ ਦੀ ਵਾਢੀ ਦੇ ਦਿਨਾਂ ਵਿੱਚ ਕਿਸਾਨਾਂ ਅਤੇ ਵਾਤਾਵਰਨ ਲਈ ਸਭਤੋਂ ਵੱਡੀ ਮੁਸੀਬਤ ਹੁੰਦੀ ਹੈ ਪਰਾਲੀ। ਕਿਉਂਕਿ ਛੋਟੇ ਕਿਸਾਨ ਪਰਾਲੀ ਦਾ ਖੇਤ ਵਿੱਚ ਹੀ ਹੱਲ ਕਰਨ ਲਈ ਮਹਿੰਗੇ ਖੇਤੀ ਯੰਤਰ ਨਹੀਂ ਖਰੀਦ ਸਕਦੇ ਜਿਸ ਕਾਰਨ ਉਨ੍ਹਾਂਨੂੰ ਪਰਾਲੀ ਨੂੰ ਅੱਗ ਹੀ ਲਗਾਉਣੀ ਪੈਂਦੀ ਹੈ। ਪਰ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਕਿਸਾਨ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕਰਦੇ ਹਨ ਕਿਉਂਕਿ ਇਸ ਤਰੀਕੇ ਨਾਲ ਪਰਾਲੀ ਨੂੰ ਅੱਗ ਨਹੀਂ ਲਾਉਣੀ ਪੈਂਦੀ।

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਕਣਕ ਦਾ ਬੇੜਾ ਗਰਕ ਕਰ ਦਿੰਦੀ ਹੈ। ਇਸ ਵੀਰ ਦਾ ਕਹਿਣਾ ਹੈ ਕਿ ਅਸੀਂ ਬਹੁਤ ਪਣਗੇ ਕਰਕੇ ਦੇਖ ਲਏ ਹਨ ਪਰ ਇਹ ਪਰਾਲੀ ਸਿਰਫ ਝੋਨੇ ਨੂੰ ਹੀ ਤਾਕਤ ਦਿੰਦੀ ਹੈ ਅਤੇ ਕਣਕ ਦਾ ਬੇੜਾ ਗਰਕ ਕਰ ਦਿੰਦੀ ਹੈ।

ਇਸ ਕਿਸਾਨ ਦਾ ਕਹਿਣਾ ਹੈ ਕਿ ਜੇਕਰ ਪਰਾਲੀ ਨੂੰ ਵਿੱਚ ਹੀ ਵਾਹ ਕੇ ਕਣਕ ਬੀਜੀ ਜਾਵੇ ਤਾਂ ਉਸ ਕਣਕ ਦਾ ਝਾੜ ਕਦੇ ਵੀ ਚੰਗਾ ਨਹੀਂ ਆਉਂਦਾ। ਇਨ੍ਹਾਂ ਦਾ ਕਹਿਣਾ ਹੈ ਕਿ ਖੇਤ ਵਿੱਚ ਪਰਾਲੀ ਠੰਡ ਦੇ ਦਿਨਾਂ ਵਿੱਚ ਸਾਰੀ ਨਮੀ ਖਿੱਚ ਲੈਂਦੀ ਹੈ ਅਤੇ ਕਣਕ ਨੂੰ ਦਿੰਦੀ ਹੈ। ਜਿਸ ਕਾਰਨ ਕਣਕ ਦੀ ਫਸਲ ਪੀਲੀ ਪੈ ਜਾਂਦੀ ਹੈ ਅਤੇ ਕਣਕ ਦਾ ਝਾੜ ਬਹੁਤ ਜਿਆਦਾ ਘਟ ਜਾਂਦਾ ਹੈ।

ਪਰ ਪਰਾਲੀ ਨੂੰ ਅੱਗ ਲਾਏ ਬਿਨਾ ਕਣਕ ਬੀਜਣ ਦੇ ਹੋਰ ਵੀ ਬਹੁਤ ਤਰੀਕੇ ਹਨ ਜਿਨ੍ਹਾਂ ਨਾਲ ਕਿਸਾਨ ਕਣਕ ਦਾ ਵੀ ਚੰਗਾ ਝਾੜ ਲੈ ਸਕਦੇ ਹਨ ਅਤੇ ਪਰਾਲੀ ਦਾ ਵੀ ਬਿਨਾ ਅੱਗ ਦੇ ਹੱਲ ਕਰ ਸਕਦੇ ਹਨ। ਪਰਾਲੀ ਨੂੰ ਅੱਗ ਲਾਏ ਬਿਨਾ ਕਣਕ ਦੀ ਬਿਜਾਈ ਦੀ ਸਹੀ ਵਿਧੀ ਦੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com