ਪੰਜਾਬ ‘ ਚ ਬਣਿਆ ਕੁਦਰਤ ਨਾਲ ਜੁੜਿਆ ਫਾਰਮ ਹਾਊਸ, ਜਾਣੋ ਖ਼ਾਸੀਅਤਾਂ

ਅਕਸਰ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਸ਼ੌਂਕ ਪੁਗਾਉਣ ਲਈ ਪੰਜਾਬੀ ਜਾਣੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਪੰਜਾਬੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੇ ਇਹ ਸਾਬਿਤ ਕਰ ਦਿਖਾਇਆ ਹੈ। ਇਸ ਵੀਰ ਨੇ ਪੂਰੇ ਸ਼ੌਂਕ ਨਾਲ ਆਪਣਾ ਫਾਰਮ ਹਾਊਸ ਤਿਆਰ ਕਰਵਾਇਆ ਹੈ ਅਤੇ ਇਸਨੂੰ ਦੇਖਕੇ ਲੋਕ ਹੈਰਾਨ ਰਹਿ ਜਾਂਦੇ ਹਨ।

ਪੂਰੇ ਭਾਰਤ ਵਿੱਚ ਅੱਜ ਤੱਕ ਇਸ ਤਰਾਂ ਦਾ ਫਾਰਮ ਹਾਊਸ ਨਹੀਂ ਬਣਿਆ ਹੋਣਾ ਅਤੇ ਸ਼ਾਇਦ ਹੀ ਕੋਈ ਇਸ ਤਰਾਂ ਦੀ ਸੋਚ ਨਾਲ ਫਾਰਮ ਹਾਊਸ ਬਣਾ ਸਕਦਾ ਹੈ। ਇਹ ਪੂਰੀ ਤਰਾਂ ਨਾਲ ਕੁਦਰਤ ਨਾਲ ਜੁੜਿਆ ਹੋਇਆ ਫਾਰਮ ਹਾਊਸ ਹੈ ਅਤੇ ਇਸ ਤਰਾਂ ਦਾ ਇਹ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਪਹਿਲਾ ਫਾਰਮ ਹਾਊਸ ਹੈ।

ਇਸ ਫਾਰਮ ਹਾਊਸ ਨੂੰ ਇਸਦੇ ਮਾਲਕ ਵਲੋਂ ਕਈ ਚੀਜਾਂ ਦੀ ਸਟਡੀ ਕਰਨ ਤੋਂ ਬਾਅਦ ਪੰਜਾਬ ਦੇ ਵਾਤਾਵਰਨ ਦੇ ਹਿਸਾਬ ਨਾਲ ਇਸ ਫਾਰਮ ਹਾਊਸ ਨੂੰ ਬਣਾਇਆ ਹੈ। ਤੁਅਨੁ ਦੱਸ ਦੇਈਏ ਕਿ ਇਹ ਫਾਰਮ ਹਾਊਸ ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਪਿੰਡ ਨਰੈਣਾ ਵਿੱਚ ਬਣਿਆ ਹੋਇਆ ਹੈ। ਖਾਸ ਗੱਲ ਇਹ ਹੈ ਕਿ ਇਹ ਫਾਰਮ ਹਾਊਸ ਬਿਨਾ ਏਸੀ ਦੇ ਗਰਮੀ ਵਿੱਚ ਅੰਦਰੋਂ ਠੰਡਾ ਅਤੇ ਸਰਦੀ ਵਿੱਚ ਗਰਮ ਰਹਿੰਦਾ ਹੈ।

ਇਸਦੇ ਆਲੇ ਦੁਆਲੇ ਵੀ ਬਹੁਤ ਸਾਰੇ ਹਰੇ ਭਰੇ ਬੂਟੇ ਅਤੇ ਫੁਲ ਲਗਾਏ ਗਏ ਹਨ ਅਤੇ ਇਨ੍ਹਾਂ ਵੱਲੋਂ ਕਿਸੇ ਵੀ ਬੂਟੇ ਉੱਤੇ ਕਿਸੇ ਕੈਮੀਕਲ ਦਾ ਇਸਤੇਮਾਲ ਵੀ ਨਹੀਂ ਕੀਤਾ ਜਾਂਦਾ। ਇਸਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਸਰਦੀਆਂ ਵਿੱਚ ਸਾਰਾ ਦਿਨ ਇਸ ਫਾਰਮ ਹਾਊਸ ਵਿੱਚ ਧੁੱਪ ਰਹੇਗੀ ਅਤੇ ਗਰਮੀਆਂ ਵਿੱਚ ਕਦੇ ਵੀ ਇਸਦੇ ਅੰਦਰ ਧੁੱਪ ਨਹੀਂ ਪਹੁੰਚੇਗੀ।

ਕੁਦਰਤ ਨਾਲ ਪਿਆਰ ਕਰਨ ਵਾਲਿਆਂ ਲਈ ਇਹ ਬਹੁਤ ਸੋਹਣਾ ਅਤੇ ਕੁਦਰਤੀ ਫਾਰਮ ਹਾਊਸ ਹੈ ਅਤੇ ਤੁਸੀਂ ਵੀ ਇਸ ਤਰਾਂ ਦਾ ਫਾਰਮ ਹਾਊਸ ਤਿਆਰ ਕਰ ਸਕਦੇ ਹੋ। ਇਸ ਫਾਰਮ ਹਾਊਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com