ਕੀ ਸੱਚਮੁੱਚ ਬੰਦ ਹੋ ਰਹੇ ਹਨ 100,10 ਅਤੇ 5 ਰੁ ਦੇ ਪੁਰਾਣੇ ਨੋਟ,ਜਾਣੋ ਅਸਲ ਸੱਚ

ਸ਼ੋਸ਼ਲ ਮੀਡਿਆ ਤੇ 100 ,10 ਅਤੇ 5 ਰੁਪਏ ਦੇ ਪੁਰਾਣੇ ਨੋਟ ਨੂੰ ਲੈ ਕੇ ਇੱਕ ਖਬਰ ਵਾਇਰਲ ਹੋ ਰਹੀ ਹੈ , ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਰਿਜਰਵ ਬੈਂਕ ਆਫ ਇੰਡਿਆ ਛੇਤੀ ਹੀ 100,10 ਅਤੇ 5 ਰੁਪਏ ਦੇ ਪੁਰਾਣੇ ਨੋਟਾਂ ਨੂੰ ਚਲਨ ਤੋਂ ਬਾਹਰ ਕਰ ਸਕਦੀ ਭਾਵ ਬੰਦ ਕਰ ਸਕਦੀ । ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਰਚ ਦੇ ਬਾਅਦ ਆਰਬੀਆਈ ਸਾਰੇ 100 ,10 ਅਤੇ 5 ਰੁਪਏ ਦੇ ਪੁਰਾਣੇ ਨੋਟਾਂ ਨੂੰ ਨੋਟਬੰਦੀ ਦੀ ਤਰਾਂ ਬੰਦ ਕਰ ਸਕਦੀ ਹੈ ।

ਇਸ ਖ਼ਬਰ ਤੋਂ ਬਾਅਦ ਲੋਕਾਂ ਵਿਚ ਡਰ ਦਾ ਮਾਹੌਲ ਹੈ ਲੋਕਾਂ ਨੂੰ ਡਰ ਹੈ ਕੇ ਜਿਸ ਤਰਾਂ ਨੋਤਬੰਦੀ ਦੀ ਤਰਾਂ ਲੋਕਾਂ ਨੂੰ ਧੱਕੇ ਖਾਣੇ ਪਾਏ ਸੀ ਤੇ ਲਾਇਨਾਂ ਵਿਚ ਲੱਗਕੇ ਨੋਟ ਵਾਪਿਸ ਕਰਵਾਉਣੇ ਪਏ ਸੀ ਹੁਣ ਵੀ ਅਜਿਹਾ ਹੀ ਹੋਵੇਗਾ । ਪਰ ਤਹਾਨੂੰ ਦੱਸ ਦੇਈਏ ਕੇ ਇਹ ਖਬਰ ਪੂਰੀ ਤਰਾਂ ਫੇਕ ਸਾਬਤ ਹੋਈ ਹੈ ।

RBI ਨੇ ਟਵੀਟ ਕਰ ਕਿਹਾ ਹੈ ਕਿ ਇਹ ਦਾਅਵਾ ਫਰਜੀ ਹੈ । RBI ਨੇ ਅਜਿਹੀ ਕੋਈ ਘੋਸ਼ਣਾ ਨਹੀਂ ਕੀਤੀ ਹੈ । ਰਿਜਰਵ ਬੈਂਕ ਆਫ ਇੰਡਿਆ ( RBI ) ਨੇ ਵੀ ਸਪੱਸ਼ਟ ਕੀਤਾ ਹੈ ਕਿ 100,10 ਅਤੇ 5 ਰੁਪਏ ਸਾਰੇ ਪੁਰਾਣੇ ਨੋਟ ਵੈਦ ਹਨ ਅਤੇ ਉਹ ਚਲਨ ਵਿੱਚ ਬਣੇ ਰਹਾਂਗੇ । ਇਨ੍ਹਾਂ ਨੂੰ ਚਲਨ ਤੋਂ ਹਟਾਉਣ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ । .

ਭਾਵ ਹੁਣ ਜੇਕਰ ਤੁਹਾਡੇ ਕੋਲ ਪੁਰਾਣੇ 100 ,10 ਅਤੇ 5 ਰੁਪਏ ਦੇ ਨੋਟ ਹਨ ਤਾਂ ਹੋ ਚਲਦੇ ਰਹਿਣਗੇ ਤਹਾਨੂੰ ਕਿਸੇ ਤਰਾਂ ਦੀ ਚਿੰਤਾ ਕਾਰਨ ਦੀ ਲੋੜ ਨਹੀਂ ਹੈ ।ਦਰਅਸਲ ਜਿਵੇਂ ਜਿਵੇਂ ਸਰਕਾਰ ਕੋਲ ਇਹ ਨੋਟ ਜਾਣਗੇ ਉਹ ਪੁਰਾਣੇ ਨੋਟ ਰੱਖਕੇ ਉਹਨਾਂ ਦੇ ਬਦਲੇ ਨਵੇਂ ਨੋਟ ਛਪੇਗੀ ਪਰ ਪੁਰਾਣੇ ਨੋਟ ਓਸੇ ਤਰਾਂ ਹੀ ਚਲਦੇ ਰਹਿਣਗੇ