ਨਿਊਜ਼ੀਲੈਂਡ ਵਿੱਚ ਪਈ ਖੇਤੀਬਾੜੀ ਕਾਮਿਆਂ ਦੀ ਲੋੜ, ਇਸ ਤਰਾਂ ਕਰ ਸਕਦੇ ਹੋ ਅਪਲਾਈ

ਪਿਛਲੇ ਕਈ ਮਹੀਨਿਆਂ ਤੋਂ ਮਹਾਮਾਰੀ ਦੇ ਕਾਰਨ ਕਈ ਦੇਸ਼ਾਂ ਵਿਚ ਪਾਬੰਦੀਆਂ ਲੱਗੀਆਂ ਹੋਈਆਂ ਹਨ। ਜਿਸ ਕਾਰਨ ਕਈ ਦੇਸ਼ ਵਿਦੇਸ਼ੀ ਕਾਮਿਆਂ ਦੀ ਘਾਟ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਨਿਊਜੀਲੈਂਡ ਵਿਚ ਵੀ ਇਸ ਤਰਾਂ ਦੀ ਸਥਿਤੀ ਬਣੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਸਰਕਾਰ ਨੇ ਮਹਾਮਾਰੀ ਕਾਰਨ ਅਰਥ ਵਿਵਸਥਾ ਦੇ ਹਰ ਖੇਤਰ ਵਿਚ ਆਈ ਮੰਦੀ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ।

ਨਿਊਜ਼ੀਲੈਂਡ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਨੇ ਖੇਤੀਬਾੜੀ ਖੇਤਰ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਬਾਹਰੀ ਕਾਮਿਆਂ ਨੂੰ ਨਿਊਜ਼ੀਲੈਂਡ ਲਿਆਉਣ ਲਈ ਸਪਲੀਮੈਂਟਰੀ ਸੀਜ਼ਨਲ ਇੰਪਲਾਈਮੈਂਟ ਵੀਜ਼ਾ (SSE) ਖੋਲ੍ਹਿਆ ਹੈ। ਇਸ ਸਬੰਧੀ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਦਾ ਕਹਿਣਾ ਹੈ ਕਿ,“ ਅਸੀਂ ਬਾਗਬਾਨੀ ਅਤੇ ਵਾਈਨ ਉਗਾਉਣਾ ਵਾਲੇ ਦੋ ਅਹਿਮ ਸੈਕਟਰਾਂ ਵਿਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਇਹ ਪ੍ਰੋਗਰਾਮ ਚਲਾ ਰਹੇ ਹਾਂ।

ਉਨ੍ਹਾਂ ਕਿਹਾ ਕਿ “ਅਸੀਂ ਆਸ ਕਰਦੇ ਹਾਂ ਕਿ ਇਸ ਸੀਜ਼ਨ ਵਿੱਚ ਕੋਵਿਡ-19 ਕਾਰਨ ਨੌਕਰੀਆਂ ਗੁਆ ਚੁੱਕੇ ਹੋਰ ਕੀਵੀ ਇਨ੍ਹਾਂ ਸੈਕਟਰਾਂ ਵਿਚ ਕੰਮ ਕਰਨ ਲਈ ਉਪਲਬਧ ਹੋਣਗੇ, ਪਰ ਇਸ ਨਾਲ ਕਾਮਿਆਂ ਦੀ ਘਾਟ ਹੋਣ ਦੀ ਸੰਭਾਵਨਾ ਹੈ। ਯਾਨੀ ਕਿ ਜੇਕਰ ਤੁਸੀਂ ਵਿਦੇਸ਼ ਜਾਕੇ ਕੰਮ ਕਰਨ ਦਾ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ ਅਤੇ ਖਾਸਕਰ ਕਿਸਾਨ ਇਸ ਵੀਜ਼ਾ ਪ੍ਰੋਗਤੰ ਦਾ ਫਾਇਦਾ ਲੈ ਸਕਦੇ ਹਨ।

ਇਸ ਸਬੰਧੀ ਅੱਗੇ ਗੱਲਬਾਤ ਕਰਦਿਆਂ ਕ੍ਰਿਸ ਫਾਫੋਈ ਨੇ ਕਿਹਾ ਕਿ ਇਹ ਬਦਲਾਅ ਉਨ੍ਹਾਂ ਭੂਮਿਕਾਵਾਂ ਨੂੰ ਭਰਨ ਵਿਚ ਸਹਾਇਤਾ ਕਰੇਗਾ ਜੋ ਨਿਊਜ਼ੀਲੈਂਡ ਦੇ ਲੋਕਾਂ ਵੱਲੋਂ ਥੋੜ੍ਹੇ ਸਮੇਂ ਵਿਚ ਨਹੀਂ ਭਰੀਆਂ ਜਾ ਸਕਦੀਆਂ। ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਤਬਦੀਲੀਆਂ ਸਿਰਫ 2020/21 ਸੀਜ਼ਨ ਲਈ ਹਨ।