ਪੀਏਯੂ ਨੇ ਪੇਸ਼ ਕੀਤੀਆਂ ਘੱਟ ਸਮੇਂ ਵਿੱਚ ਵੱਧ ਝਾੜ ਦੇਣ ਵਾਲੀਆਂ ਝੋਨੇ ਦੀਆਂ ਕਿਸਮਾਂ

ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਝੋਨੇ ਦੀਆਂ ਦੋ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦੇਵਾਂਗੇ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀ PAU 201 ਕਿਸਮ ਨੂੰ ਸੋਧ ਕੇ ਦੋ ਨਵੀਆਂ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਦੋਵਾਂ ਨਵੀਆਂ ਕਿਸਮਾਂ ਨੂੰ PR 128  (ਆਰ ਵਾਈ ਟੀ 3437) ਅਤੇ PR 129 (ਆਰ ਵਾਈ ਟੀ 3468 )ਦਾ ਨਾਮ ਦਿੱਤਾ ਗਿਆ ਹੈ। ਇਨ੍ਹਾਂ ਕਿਸਮਾਂ ਦੀ ਖਾਸ ਗੱਲ ਇਹ ਹੈ ਕਿ ਇਹ ਕਵਾਲਿਟੀ ਅਤੇ ਝਾੜ ਪੱਖੋਂ ਕਾਫੀ ਵਧੀਆ ਹਨ।

ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ।

ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ।ਦੂਸਰੀ ਕਿਸਮ ਯਾਨੀ PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਫਸਲ ਪਨੀਰੀ ਲਾਉਣ ਤੋਂ ਬਾਅਦ ਲਗਭਗ 108 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ।

ਯਾਨੀ ਕਿ ਸ਼ੁਰੂਆਤ ਤੋਂ ਇਸ ਫਸਲ ਨੂੰ ਤਿਆਰ ਹੋਣ ਲਈ ਕੁੱਲ 138 ਤੋਂ 140 ਦਿਨਾਂ ਦਾ ਸਮਾਂ ਲਗਦਾ ਹੈ। ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 60 ਤੋਂ 61 ਫੀਸਦੀ ਹੈ। ਇਨ੍ਹਾਂ ਦੋਵਾਂ ਨਵੀਆਂ ਕਿਸਮਾਂ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com