ਆ ਗਿਆ ਬੈਟਰੀ ‘ਤੇ ਚੱਲਣ ਵਾਲਾ ਟਰੈਕਟਰ, ਬਹੁਤ ਘੱਟ ਖਰਚੇ ਤੇ ਕਰਦਾ ਹੈ ਵੱਡੇ ਟਰੈਕਟਰ ਵਾਲੇ ਸਾਰੇ ਕੰਮ

ਕਿਸਾਨ ਵੀਰ ਟਰੈਕਟਰ ਦੇ ਡੀਜ਼ਲ ਦੇ ਖਰਚੇ ਤੋਂ ਬਹੁਤ ਪਰੇਸ਼ਾਨ ਰਹਿੰਦੇ ਹਨ ਕਿਉਂਕਿ ਖੇਤਾਂ ਵਿਚ ਕੰਮ ਕਰਦੇ ਸਮੇਂ ਟਰੈਕਟਰ ਬਹੁਤ ਸਾਰਾ ਡੀਜ਼ਲ ਲੈਂਦਾ ਹੈ, ਜਿਸ ਕਾਰਨ ਕਿਸਾਨਾਂ ਦੇ ਖਰਚੇ ਬਹੁਤ ਵੱਧ ਜਾਂਦੇ ਹਨ ਅਤੇ ਬਚਤ ਵੀ ਬਹੁਤ ਘੱਟ ਹੁੰਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਟਰੈਕਟਰ ਬਾਰੇ ਦੱਸਣ ਜਾ ਰਹੇ ਹਾਂ ਕਿ ਜਿਸਨੂੰ ਕਿਸਾਨ ਬਿਨਾਂ ਡੀਜ਼ਲ ਦੇ ਚਲਾ ਸਕਦੇ ਹਨ।

ਭਾਰਤ ਵਿਚ ਇਕ ਇੱਕ ਅਜਿਹਾ ਟਰੈਕਟਰ ਆ ਗਿਆ ਹੈ ਜੋ ਬੈਟਰੀ ‘ਤੇ ਚਲਦਾ ਹੈ ਅਤੇ ਇਸ ਵਿਚ ਬਿਲਕੁਲ ਵੀ ਡੀਜ਼ਲ ਪਾਉਣ ਦੀ ਜ਼ਰੂਰਤ ਨਹੀਂ ਹੈ। ਇਹ ਟਰੈਕਟਰ ਖ਼ਾਸਕਰ ਛੋਟੇ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਖਾਸ ਗੱਲ ਇਹ ਹੈ ਕਿ ਇਹ ਟਰੈਕਟਰ ਡੀਜ਼ਲ ਟਰੈਕਟਰ ਦੀ ਤਰ੍ਹਾਂ ਪੂਰਾ ਸ਼ਕਤੀਸ਼ਾਲੀ ਹੈ ਅਤੇ ਖੇਤਾਂ ਵਿਚ ਸਾਰੇ ਕੰਮ ਕਰ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਟਰੈਕਟਰ ਕੰਪਨੀ ਦਾ ਨਾਮ ਹਲਦਰ ਹੈ ਅਤੇ ਇਸ ਟਰੈਕਟਰ ਦਾ ਨਾਮ ਸੁਕੂਨ ਹੈ। ਇਹ ਇੱਕ ਮਿੰਨੀ ਟਰੈਕਟਰ ਹੈ ਅਤੇ ਇਸ ਦੀ ਇਕ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਬਿਲਕੁਲ ਵੀ ਪ੍ਰਦੂਸ਼ਣ ਨਹੀਂ ਫੈਲਾਉਂਦਾ। ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਡੇ ਦੇਸ਼ ਵਿੱਚ ਦਿਨੋ ਦਿਨ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ। ਡੀਜ਼ਲ ਅਤੇ ਪੈਟਰੋਲ ਵਾਹਨਾਂ ਤੋਂ ਬਹੁਤ ਪ੍ਰਦੂਸ਼ਣ ਹੁੰਦਾ ਹੈ ਪਰ ਇਹ ਬੈਟਰੀ ਨਾਲ ਚੱਲਣ ਵਾਲਾ ਟਰੈਕਟਰ ਕਿਸੇ ਵੀ ਪ੍ਰਦੂਸ਼ਣ ਦਾ ਕਾਰਨ ਨਹੀਂ ਬਣੇਗਾ।

ਇਹ ਮਿੰਨੀ ਟਰੈਕਟਰ ਮਾਰਕੀਟ ਵਿਚ ਆਉਣ ਵਾਲੇ 20 HP ਟ੍ਰੈਕਟਰ ਜਿੰਨਾ ਹੀ ਸ਼ਕਤੀਸ਼ਾਲੀ ਹੈ ਅਤੇ ਕਿਸਾਨ ਆਪਣੇ ਕੰਮ ਅਨੁਸਾਰ ਬੈਟਰੀ ਦੀ ਵਰਤੋਂ ਕਰ ਸਕਦੇ ਹਨ। ਇਸ ਟਰੈਕਟਰ ਦਾ ਇਕ ਵੱਡਾ ਮਾਡਲ ਵੀ ਹੈ ਜੋ ਇਕ 50 ਐਚਪੀ ਟਰੈਕਟਰ ਜਿੰਨਾ ਸ਼ਕਤੀਸ਼ਾਲੀ ਹੈ। ਆਉਣ ਵਾਲੇ ਸਮੇਂ ਵਿਚ, ਇਸ ਟਰੈਕਟਰ ਦੀ ਛੱਤ ‘ਤੇ ਸੋਲਰ ਪੈਨਲ ਲਗਾਇਆ ਜਾਵੇਗਾ, ਜਿਸ ਤੋਂ ਬਾਅਦ ਇਸ ਦੀ ਬੈਟਰੀ ਆਪਣੇ ਆਪ ਚਾਰਜ ਹੁੰਦੀ ਰਹੇਗੀ ਅਤੇ ਕਿਸਾਨਾਂ ਦੇ ਖਰਚੇ ਬਿਲਕੁਲ ਜ਼ੀਰੋ ਹੋ ਜਾਣਗੇ. ਇਨ੍ਹਾਂ ਟਰੈਕਟਰਾਂ ਬਾਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com