ਇਹ ਖਬਰ ਪੜ੍ਹਨ ਤੋਂ ਬਾਅਦ ਕਿਸਾਨ ਆਪਣੇ ਖੇਤ ਵਿੱਚ ਕਦੇ ਵੀ ਨਹੀਂ ਲਾਵੋਗੇ ਝੋਨਾਂ

ਪੰਜਾਬ ਦੀਆਂ ਦੋ ਮੁਖ ਫ਼ਸਲਾਂ ਹਨ ਅੱਜ ਅਸੀਂ ਅਜੇਹੀ ਗੱਲ ਦੱਸਣ ਜਾ ਰਹੇ ਹਾਂ ਜਿਸਨੂੰ ਪੜ੍ਹਨ ਤੋਂ ਬਾਅਦ ਇਸ ਵਾਰ ਤੁਸੀਂ ਆਪਣੇ ਖੇਤਾਂ ਵਿੱਚ ਸ਼ਇਦ ਹੀ ਝੋਨਾ ਲਗਾਓ । ਇਸ ਵਾਰ ਪੰਜਾਬ ਵਿਚ ਹੜ੍ਹ ਆਉਣ ਦਾ ਇਕ ਕਾਰਨ ਇਹ ਵੀ ਹੈ ਝੋਨਾ ਲੱਗੇ ਹੋਣ ਕਾਰਨ ਪਾਣੀ ਧਰਤੀ ਵਿਚ ਰਿੱਸ ਨਹੀਂ ਰਿਹਾ ਬਲਕਿ ਅੱਗੇ ਦੀ ਅੱਗੇ ਜਾ ਰਿਹਾ ਹੈ ਨਾਲ ਹੀ ਹੜ੍ਹ ਦਾ ਇਹ ਪਾਣੀ ਧਰਤੀ ਹੇਠਾਂ ਪਾਣੀ ਦੇ ਪੱਧਰ ਨੂੰ ਕੋਈ ਖਾਸ ਫਾਇਦਾ ਨਹੀਂ ਦੇਵੇਗਾ ਕਿਓਂਕਿ ਕੱਦੂ ਕਰਨ ਕਰਕੇ ਪਾਣੀ ਧਰਤੀ ਵਿਚ ਨਹੀਂ ਰਿਸਦਾ

ਕਣਕ ਤੇ ਝੋਨਾ ਜਿਨ੍ਹਾਂ ਤੇ ਸਮਰਥਨ ਮੁੱਲ ਮਿਲਦਾ ਹੈ ਪਰ ਝੋਨੇ ਦੀ ਫ਼ਸਲ ਪੰਜਾਬ ਦੀ ਕਿਰਸਾਨੀ ਨੂੰ ਖੋਖਲਾ ਕਰ ਰਹੀ ਹੈ ਜੇਕਰ ਹੁਣ ਕਿਸਾਨ ਇਕੱਠੇ ਹੋਏ ਹਨ ਤਾਂ ਸਰਕਾਰ ਤੋਂ ਝੋਨੇ ਤੋਂ ਬਿਨਾ ਕਿਸੇ ਹੋਰ ਫ਼ਸਲ ਦਾ ਸਮਰਥਨ ਮੁੱਲ ਲਾਗੂ ਕਰਨ ਤੇ ਵੀ ਵਿਚਾਰ ਕਰਨਾ ਚਾਹੀਦਾ ਹੈ ।

ਇਹ ਗੱਲ ਸਾਰੇ ਜਾਣਦੇ ਹਨ ਕਿ ਝੋਨੇ ਨਾਲ ਪੰਜਾਬ ਦੇ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪਰ ਬਹੁਤ ਘੱਟ ਲੋਕਾਂ ਨੂੰ ਇਹ ਜਾਣਕਾਰੀ ਹੈ, ਕੀ ਜਿਸ ਹਿਸਾਬ ਨਾਲ ਝੋਨੇ ਵਿੱਚ ਖ਼ਤਰ’ਨਾਕ ਕੈਮੀਕਲ ਅਤੇ ਕੀਟਨਾਸ਼ਕ ਦਵਾਈਆਂ ਵਰਤੀਆਂ ਜਾਂਦੀਆਂ ਹਨ, ਉਸ ਦੇ ਨਾਲ ਝੋਨਾ ਪਾਣੀ ਹੀ ਨਹੀਂ ਬਲਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਵੀ ਖਤਮ ਕਰ ਦੇਵੇਗਾ, ਆਓ ਜਾਣਦੇ ਹਾਂ ਝੋਨੇ ਵਿੱਚ ਕਿੰਨੀ ਵੱਡੀ ਮਾਤਰਾ ਵਿੱਚ ਕੀਟਨਾਸ਼ਕ ਵਰਤੇ ਜਾਂਦੇ ਹਨ ।

ਪੰਜਾਬ ਵਿੱਚ ਇਸ ਸਾਲ੍ਹ ਝੌਨ੍ਹੇ ਹੇਠਲਾ ਰਕਬਾ ਲਗਭਗ 5200000 ( 52 ਲੱਖ) ਏਕੜ੍ਹ ਸੀ।

  • ਜਿਸ ਦਾ ਮਤਲਬ :- .DAP 260000000 kg. ( ਛੱਬੀ ਕਰੌੜ ਕਿਲੋ ਡੀਏਪੀ ਧਰਤੀ ਦੀ ਹਿੱਕ ਚ) ਮਤਲਬ 16250 ਟਰੱਕ
  • Urea 520000000kg. (ਬਵੰਜਾ ਕਰੌੜ੍ਹ ਕਿਲੋ ਯੂਰੀਆ, ਮਤਲਬ 32500 ਟਰੱਕ)
  • Cartap hydrochloride 5200000kg. ( ਪੰਜ ਕਰੋੜ੍ਹ ਵੀਹ ਲੱਖ ਕਿਲੋ ਹਾਈਡਰੋਕਲੋਰਾਇਡ , ਮਤਲਬ 3250 ਟਰੱਕ)
  • Herbicide 10400000 ਲਿਟਰ ( 1 ਕਰੋੜ 40 ਲੱਖ ਲੀਟਰ ਨਦੀਨਨਾਸ਼ਕ ਓਹ ਵੀ ਜੇ ਸਿਰਫ 2 ਲੀਟਰ ਪਰ ਏਕੜ੍ਹ ਲਾਈਏ , ਮਤਲਬ 650 ਟਰੱਕ)
  • Fungicide 5200000 ਲਿਟਰ ( ਬਵੰਜਾ ਲੱਖ ਲੀਟਰ ਉੱਲੀ ਨਾਸ਼ਕ ਮਤਲਬ 1625 ਟਰੱਕ )
  • Glyphosate 5200000 ਲਿਟਰ ( ਵੈਸੇ ਤਾ ਸ਼ਾਇਦ ਇਹ ਬੈਨ੍ਹ ਹੈ ਪਰ ਇਕ ਅਨੁਮਾਨ 52 ਲੱਖ ਲੀਟਰ 1650 ਟਰੱਕ ਇਹਦੇ ਵੀ)
  • ਬਾਕੀ ਇਹ ਤਾ ਮੌਟਾ ਮੌਟਾ ਹਿਸਾਬ ਕਿਤਾਬ ਹੈ ਇਹਨਾਂ ਤੋ ਬਿਨ੍ਹਾ ਲੌਕ ਹੋਰ ਵੀ ਆਪਣੀ ਮਰਜ਼ੀ ਦੀਆ ਫਾਲਤੂ ਰੇਹ ਸਪਰੇਅ ਵੀ ਕਰਦੇ ਹਨ,
  • ਸਭ ਤੋ ਕੀਮਤੀ ਪਾਣੀ ਜਿਸਦੀ ਕੋਈ ਤਕਾਦ ਹੀ ਨਹੀ ਕਿੰਨ੍ਹਾ ਵਰਤਿਆ ਜਾਦਾ ਹੈ,
  • ਜੇ ਇਕ ਏਕੜ੍ਹ ਦਾ ਸਿਰਫ 1000000 ਲੀਟਰ ਪਾਣੀ ਮੰਨ ਲਿਆ ਜਾਵੇ ਤਾ 52000000000000 ਲੀਟਰ ਪਾਣੀ ਗਿਆ ਹੈ,
  • ਜਿਸਦੀ ਕੀਮਤ ਦਸ ਰੁਪਏ ਦੇ ਹਿਸਾਬ ਨਾਲ = 520000000000000 ਰੁਪਏ ਬਣਦੀ ਹੈ,

ਅਤੇ ਹੌਰ ਵੀ ਖਾਸ 70% ਜਮੀਨ੍ਹ ਚ ਝੌਨ੍ਹਾ ਲੱਗਣ ਕਾਰਨ ਧਰਤੀ ਦਾ ਵਾਟਰ ਰਿਚਾਰਜ਼ ਸਿਸਟਮ ਵੀ ਬੰਦ ਹੌ ਜਾਦਾ ਹੈ ਅਤੇ ਮੀਹ ਦਾ ਪਾਣੀ ਧਰਤੀ ਚ ਨਹੀ ਜਾਦਾ ( ਇਹ ਕੱਦੂ ਓਵੇ ਹੀ ਹੈ ਜਿਵੇੰ ਕੌਠਾ ਲਿੱਪਣ ਤੋ ਬਾਅਦ ਚੌਂਦਾ ਨਹੀ ਹੈ)