ਇਸ ਜਗ੍ਹਾ 7600 ਰੁ: ਕੁਇੰਟਲ ਵਿਕ ਰਹੀ ਸਰ੍ਹੋਂ ਦੀ ਫਸਲ, ਜਾਣੋ ਵੱਖ-ਵੱਖ ਮੰਡੀਆਂ ਦੇ ਰੇਟ

ਸਾਰੇ ਕਿਸਾਨ ਸਿਰਫ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਫਸਲ ਮੰਡੀ ਤੱਕ ਸੁਰੱਖਿਅਤ ਪਹੁੰਚ ਜਾਵੇ ਅਤੇ ਉਸਦਾ ਸਹੀ ਮੁੱਲ ਮਿਲ ਜਾਵੇ। ਇਸ ਸਮੇਂ ਮੰਡੀਆਂ ਵਿੱਚ ਸਰੋਂ ਦੀ ਫਸਲ ਪਹੁੰਚ ਰਹੀ ਹੈ। ਵੱਖ ਵੱਖ ਸੂਬਾ ਸਰਕਾਰਾਂ ਨੇ ਸਰੋਂ ਦਾ ਭਾਅ ਯਾਨੀ MSP ਵੱਖ- ਵੱਖ ਰੱਖਿਆ ਹੈ। ਅੱਜ ਅਸੀ ਤੁਹਾਨੂੰ ਪੰਜਾਬ ਸਮੇਤ ਭਾਰਤ ਦੀਆਂ ਪ੍ਰਮੁੱਖ ਮੰਡੀਆਂ ਵਿੱਚ ਸਰੋਂ ਦਾ ਤਾਜ਼ੇ ਰੇਟਾਂ ਬਾਰੇ ਜਾਣਕਾਰੀ ਦੇਵਾਂਗੇ।

ਸਭਤੋਂ ਪਹਿਲਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਮਾਨਸਾ ਮੰਡੀ ਵਿੱਚ ਸਰੋਂ ਦੀ ਫਸਲ 6275 ਰੁਪਏ ਤੋਂ ਲੈਕੇ 6435 ਰੁਪਏ ਪ੍ਰਤੀ ਕਵਿੰਟਲ ਤੱਕ ਵਿਕ ਰਹੀ ਹੈ। ਇਸੇ ਤਰਾਂ ਸੁਲਤਾਨਪੁਰ ਲੋਧੀ ਵਿੱਚ ਸਰੋਂ ਦੇ ਰੇਟ 5000 ਰੁਪਏ ਤੋਂ ਲੈਕੇ 5500 ਰੁਪਏ ਦੇ ਵਿਚਕਾਰ ਮਿਲ ਰਹੇ ਹਨ।

ਹਰਿਆਣਾ ਦੀਆਂ ਮੰਡੀਆਂ ਦੀ ਗੱਲ ਕਰੀਏ ਤਾਂ ਪਿਛਲੇ ਲਗਭਗ 10 ਦਿਨਾਂ ਤੋਂ ਹਰਿਆਣਾ ਵਿੱਚ ਸਰੋਂ ਦੇ ਰੇਟ ਵਿੱਚ ਆਈ ਤੇਜੀ ਨਾਲ ਕਿਸਾਨ ਬਹੁਤ ਖੁਸ਼ ਹਨ। ਸ਼ੁਰੁਆਤ ਵਿੱਚ ਕਾਲੀ ਸਰੋਂ ਦੇ ਰੇਟ 6 ਹਜਾਰ ਰੁਪਏ ਅਤੇ ਪੀਲੀ ਸਰੋਂ ਦੇ ਰੇਟ 7 ਹਜਾਰ ਤੋਂ 7100 ਰੁਪਏ ਤੱਕ ਸਨ , ਹੁਣ ਇਹੀ ਭਾਅ ਵਧਕੇ 6600 ਰੁਪਏ ਅਤੇ 7600 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਏ ਹਨ।

ਹਰਿਆਣਾ ਦੀ ਥਾਨੇਸਰ ਮੰਡੀ ਵਿੱਚ ਸਰੋਂ ਦਾ ਸਭਤੋਂ ਜਿਆਦਾ ਭਾਅ 7600 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ। ਇਸੇ ਤਰਾਂ ਹਿਸਾਰ ਵਿੱਚ 6800 ਰੁਪਏ, ਆਦਮਪੁਰ ਮੰਡੀ ਵਿੱਚ 6500 ਤੋਂ 6810 ਰੁਪਏ, ਰੇਵਾਡੀ ਵਿੱਚ 6600 ਰੁਪਏ ਅਤੇ ਐਲਨਾਬਾਦ ਮੰਡੀ ਵਿੱਚ ਸਰੋਂ ਦਾ ਭਾਅ 6740 ਰੁਪਏ ਪ੍ਰਤੀ ਕੁਇੰਟਲ ਤੱਕ ਮਿਲ ਰਿਹਾ ਹੈ।

ਇਸਤੋਂ ਬਾਅਦ ਰਾਜਸਥਾਨ ਦੀਆਂ ਮੰਡੀਆਂ ਦੀ ਗੱਲ ਕਰੀਏ ਤਾਂ ਜੈਪੁਰ ਮੰਡੀ ਵਿੱਚ ਸਰੋਂ ਦਾ ਰੇਟ 6700 ਰੁਪਏ ਪ੍ਰਤੀ ਕੁਇੰਟਲ, ਸ਼੍ਰੀਗੰਗਾਨਗਰ ਵਿੱਚ 6600 ਰੁਪਏ , ਜੋਧਪੁਰ ਵਿੱਚ 6570 ਰੁਪਏ ਅਤੇ ਚਿੜਾਵਾ ਮੰਡੀ ਵਿੱਚ ਸਰੋਂ ਦੀ ਫਸਲ 6560 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਦੋ ਸਾਲ ਪਹਿਲਾਂ ਸਰੋਂ 3500 ਤੋਂ 4500 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਵਿੱਚ ਹੀ ਵਿਕੀ ਸੀ। ਪਰ ਇਸ ਸਾਲ ਸ਼ੁਰੁਆਤ ਤੋਂ ਹੀ ਰੇਟ 6000 ਰੁਪਏ ਮਿਲ ਰਹੇ ਹਨ। ਹਾਲੇ ਸਰੋਂ ਦੇ ਭਾਅ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਧ ਸਕਦੇ ਹਨ ਅਤੇ ਕਿਸਾਨਾਂ ਦਾ ਮੁਨਾਫ਼ਾ ਹੋਰ ਵਧੇਗਾ।