ਖੁਸ਼ਖਬਰੀ, ਹੁਣ ਜਲਦ ਹੀ ਖਤਮ ਹੋਵੇਗੀ ਮਹਿੰਗੇ ਪੈਟਰੋਲ-ਡੀਜ਼ਲ ਦੀ ਟੈਨਸ਼ਨ

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੈਟਰੋਲ ਡੀਜ਼ਲ ਮਹਿੰਗਾ ਹੁੰਦਾ ਜਾ ਰਿਹਾ ਹੈ ਅਤੇ ਵਾਹਨ ਚਲਾਉਣਾ ਦਿਨੋ ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ। ਪਰ ਹੁਣ ਜਲਦੀ ਹੀ ਮਹਿੰਗੇ ਪੈਟਰੋਲ ਦੀ ਟੈਨਸ਼ਨ ਖਤਮ ਹੋ ਜਾਵੇਗੀ ਅਤੇ ਵਾਹਨ ਚਲਾਉਣਾ ਸਸਤਾ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤੀਨ ਗਡਕਰੀ ਵੱਲੋਂ ਕਿਹਾ ਗਿਆ ਹੈ ਕਿ ਅਗਲੇ ਦੋ ਸਾਲਾਂ ਵਿੱਚ ਲੋਕਾਂ ਦੀ ਮਹਿੰਗੇ ਪੈਟਰੋਲ ਦੀ ਟੈਨਸ਼ਨ ਖਤਮ ਹੋ ਜਾਵੇਗੀ।

ਨਿਤਿਨ ਗਡਕਰੀ ਵੱਲੋਂ 2022 – 23 ਲਈ ਗ੍ਰਾਂਟ ਦੀਆਂ ਮੰਗਾਂ ਉੱਤੇ ਲੋਕਸਭਾ ਵਿੱਚ ਜਵਾਬ ਦਿੰਦੇ ਹੋਏ ਕਾਸਟ ਇਫੈਕਟਿਵ ਭਾਰਤ ਵਿੱਚ ਬਨਣ ਵਾਲੇ ਫਿਊਲ ਨੂੰ ਅਪਨਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਫਿਊਲ ਛੇਤੀ ਹੀ  ਬਣੇਗਾ ਅਤੇ ਇਸ ਨਾਲ ਵਾਹਨਾਂ ਦਾ ਖਰਚਾ ਘਟਣ ਦੇ ਨਾਲ ਨਾਲ ਪ੍ਰਦੂਸ਼ਣ ਦਾ ਪੱਧਰ ਵੀ ਘੱਟ ਹੋ ਜਾਵੇਗਾ।

ਗਡਕਰੀ ਵੱਲੋਂ ਟ੍ਰਾਂਸਪੋਰਟ ਲਈ ਹਾਇਡਰੋਜਨ ਤਕਨੀਕ ਅਪਨਾਉਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਸਾਰੇ ਸੰਸਦਾਂ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਸੀਵੇਜ ਦੇ ਪਾਣੀ ਨਾਲ ਗ੍ਰੀਨ ਹਾਇਡਰੋਜਨ ਬਣਾਉਣ ਲਈ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂਨੇ ਕਿਹਾ ਕਿ ਹਾਇਡਰੋਜਨ ਜਲਦੀ ਹੀ ਹੀ ਸਭਤੋਂ ਸਸਤਾ ਫਿਊਲ ਆਪਸ਼ਨ ਬਣ ਜਾਵੇਗੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਵੱਧ ਤੋਂ ਵੱਧ 2 ਸਾਲਾਂ ਦੇ ਅੰਦਰ ਅੰਦਰ ਇਲੈਕਟ੍ਰਿਕ ਸਕੂਟਰ, ਕਾਰ, ਆਟੋਰਿਕਸ਼ਾ ਦੀ ਕੀਮਤ ਪਟਰੋਲ ਨਾਲ ਚੱਲਣ ਵਾਲੇ ਸਕੂਟਰ, ਕਾਰ, ਆਟੋਰਿਕਸ਼ਾ ਦੇ ਬਰਾਬਰ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਲਿਥਿਅਮ – ਆਇਨ ਬੈਟਰੀ ਦੀਆਂ ਕੀਮਤਾਂ ਘੱਟ ਹੋ ਰਹੀਆਂ ਹਨ।

PETALUMA, CALIFORNIA – SEPTEMBER 23: A Tesla car sits parked at a Tesla Supercharger on September 23, 2020 in Petaluma, California. California Gov. Gavin Newsom signed an executive order directing the California Air Resources Board to establish regulations that would require all new cars and passenger trucks sold in the state to be zero-emission vehicles by 2035. Sales of internal combustion engines would be banned in the state after 2035. (Photo by Justin Sullivan/Getty Images)

ਅਸੀ ਜਿੰਕ-ਆਇਨ, ਐਲੁਮੀਨਿਅਮ-ਆਇਨ, ਸੋਡਿਅਮ-ਆਇਨ ਬੈਟਰੀਆਂ ਵੀ ਬਣਾ ਰਹੇ ਹਾਂ। ਅਜਿਹਾ ਕਰਨ ਨਾਲ ਜਲਦੀ ਹੀ ਲੋਕਾਂ ਨੂੰ ਵਾਹਨਾਂ ਦੇ ਖਰਚਾ ਤੋਂ ਰਾਹਤ ਮਿਲੇਗੀ। ਜਿੱਥੇ ਇੱਕ ਵਾਹਨ 100 ਰੁਪਏ ਦਾ ਪੈਟਰੋਲ ਖਰਚ ਕਰਦਾ ਹੈ ਉੱਥੇ ਹੀ ਇਸ ਨਵੇਂ ਫਿਊਲ ਦੇ ਆਉਣ ਤੋਂ ਬਾਅਦ ਇਹ ਖਰਚਾ ਸਿਰਫ 10 ਰੁਪਏ ਰਹਿ ਜਾਵੇਗਾ। ਯਾਨੀ ਕਿ ਤੁਹਾਨੂੰ ਬਹੁਤ ਜਿਆਦਾ ਬੱਚਤ ਹੋਵੇਗੀ।