ਹੁਣ ਕਿਸਾਨਾਂ ਨੂੰ ਮੱਝ ਖਰੀਦਣ ‘ਤੇ ਮਿਲੇਗੀ 50% ਸਬਸਿਡੀ, ਜਾਣੋ ਕੀ ਹੈ ਪੂਰੀ ਯੋਜਨਾ

ਕੇਂਦਰ ਅਤੇ ਰਾਜ ਸਰਕਾਰਾਂ ਲਗਾਤਾਰ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਇਸ ਕੜੀ ਵਿੱਚ ਹੁਣ ਸਰਕਾਰ ਵੱਲੋਂ ਕਿਸਾਨਾਂ ਲਈ ਇੱਕ ਹੋਰ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸਦੇ ਤਹਿਤ ਕਿਸਾਨਾਂ ਨੂੰ 50 ਫ਼ੀਸਦੀ ਦੀ ਸਬਸਿਡੀ ਉੱਤੇ ਮੁੱਰਾ ਮੱਝ ਉਪਲਬਧ ਕਰਾਈ ਜਾਵੇਗੀ ਤਾਂਕਿ ਦੁੱਧ ਉਤਪਾਦਨ ਦੇ ਨਾਲ ਹੀ ਕਿਸਾਨਾਂ ਦੀ ਕਮਾਈ ਵਿੱਚ ਵੀ ਵਾਧਾ ਹੋ ਸਕੇ।

ਇਸ ਯੋਜਨਾ ਦੇ ਤਹਿਤ ਸਰਕਾਰ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਉੱਤੇ ਹਰਿਆਣਾ ਦੀ ਮੁੱਰਾ ਮੱਝ ਦਿੱਤੀ ਦੇਵੇਗੀ। ਇਸਦੇ ਨਾਲ ਹੀ ਕਿਸਾਨਾਂ ਨੂੰ 6 ਮਹੀਨੇ ਤੱਕ ਦਾ ਚਾਰਾ ਵੀ ਉਪਲੱਬਧ ਕਰਾਇਆ ਜਾਵੇਗਾ। ਇਸ ਯੋਜਨਾ ਦਾ ਮੁੱਖ ਉਦੇਸ਼ ਦੁੱਧ ਦਾ ਉਤਪਾਦਨ ਵਧਾਉਣ ਦੇ ਨਾਲ ਹੀ ਕਿਸਾਨਾਂ ਦੀ ਕਮਾਈ ਵਿੱਚ ਵਾਧਾ ਕਰਨਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਯੋਜਨਾ ਮੱਧਪ੍ਰਦੇਸ਼ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਹੈ ਅਤੇ ਜਲਦੀ ਹੀ ਇਸਨੂੰ ਹੋਰ ਰਾਜਾਂ ਦੀਆਂ ਸਰਕਾਰਾਂ ਵੀ ਸ਼ੁਰੂ ਕਰ ਸਕਦੀਆਂ ਹਨ। ਇਸ ਯੋਜਨਾ ਵਿੱਚ ਸਰਕਾਰ ਕਿਸਾਨਾਂ ਤੋਂ 50 ਫੀਸਦੀ ਰਾਸ਼ੀ ਲੈਣ ਤੋਂ ਬਾਅਦ ਦੋ ਮੁੱਰਾ ਮੱਝਾਂ ਉਪਲਬਧ ਕਰਵਾਏਗੀ। ਦੱਸ ਦੇਈਏ ਕਿ ਦੁੱਧ ਉਤਪਾਦਨ ਵਿੱਚ ਹਰਿਆਣਾ ਦੀ ਮੁੱਰਾ ਮੱਝ ਕਾਫ਼ੀ ਚੰਗੀ ਮੰਨੀ ਜਾਂਦੀ ਹੈ।

ਇਸ ਕਰਕੇ ਸਰਕਾਰ ਵਲੋਂ ਹਰਿਆਣਾ ਤੋਂ ਮੁੱਰਾ ਮੱਝਾਂ ਮੰਗਵਾਈਆਂ ਜਾਣਗੀਆਂ। ਕੀਮਤ ਦੀ ਗੱਲ ਕਰੀਏ ਤਾਂ ਇੱਕ ਮੁੱਰਾ ਮੱਝ ਦੀ ਕੀਮਤ ਕਰੀਬ ਇੱਕ ਲੱਖ ਰੁਪਏ ਦੇ ਕਰੀਬ ਹੁੰਦੀ ਹੈ। ਸਰਕਾਰ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਯਾਨੀ ਕਿਸਾਨਾਂ ਨੂੰ ਸਿਰਫ 50 ਹਜ਼ਾਰ ਰੁਪਏ ਵਿੱਚ ਮੁੱਰਾ ਮੱਝ ਉਪਲੱਬਧ ਕਰਵਾਏਗੀ।

ਇਸੇ ਤਰ੍ਹਾਂ ਅਨੁਸੂਚੀਤ ਜਾਤੀ ਵਰਗ ਦੇ ਕਿਸਾਨਾਂ ਨੂੰ 75 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾਵੇਗੀ। ਯਾਨੀ ਅਜਿਹੇ ਕਿਸਾਨਾਂ ਨੂੰ ਸਿਰਫ 25 ਫੀਸਦੀ ਪੈਸਾ ਭਰਨਾ ਹੋਵੇਗਾ। ਸਰਕਾਰ ਇਸ ਯੋਜਨਾ ਵਿੱਚ ਕਿਸਾਨਾਂ ਨੂੰ ਦੋ ਮੁੱਰਾ ਮੱਝਾਂ ਦੇਵੇਗੀ। ਦੱਸਿਆ ਜਾ ਰਿਹਾ ਹੈ ਕਿ ਮੱਧਪ੍ਰਦੇਸ਼ ਸਰਕਾਰ ਇਸ ਯੋਜਨਾ ਨੂੰ ਇਸ ਸਾਲ ਅਗਸਤ ਮਹੀਨੇ ਤੋਂ ਸ਼ੁਰੂ ਕਰ ਸਕਦੀ ਹੈ।

ਦੋ ਮੱਝਾਂ ਦੀ ਕੀਮਤ ਦੀ ਗੱਲ ਕਰੀਏ ਤਾਂ ਇਨ੍ਹਾਂ ਦੋ ਭੈਂਸੋਂ ਦੀ ਕੀਮਤ ਲਗਭਗ ਢਾਈ ਲੱਖ ਰੁਪਏ ਦੱਸੀ ਜਾ ਰਹੀ ਹੈ ਜਿਸ ਵਿੱਚ ਮੱਝ ਦਾ ਬੀਮਾ, ਟਰਾਂਸਪੋਰਟ ਅਤੇ ਚਾਰੇ ਦਾ ਖਰਚਾ ਦਾ ਵੀ ਸ਼ਾਮਿਲ ਹੈ। ਢਾਈ ਲੱਖ ਵਿੱਚੋਂ ਕਿਸਾਨ ਨੂੰ ਸਿਰਫ 62,500 ਰੁਪਏ ਦੇਣੇ ਪੈਣਗੇ। ਬਾਕੀ 1,87,500 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।