ਇਹ ਹਨ ਮਹਿੰਦਰਾ ਦੇ ਉਹ ਟ੍ਰੈਕਟਰ ਜੋ ਭਾਰਤ ਦੇ ਕਿਸਾਨਾਂ ਤੋਂ ਲੁਕਾਏ ਗਏ

ਕਿਸਾਨ ਵੀਰੋ ਅੱਜ ਅਸੀ ਮਹਿੰਦਰਾ ਦੇ ਅਜਿਹੇ ਸ਼ਾਨਦਾਰ ਟਰੈਕਟਰਾਂ ਬਾਰੇ ਗੱਲ ਕਰਨ ਵਾਲੇ ਹਾਂ ਜੋ ਕਿ ਭਾਰਤ ਦੇ ਤੇਲੰਗਾਨਾ ਰਾਜ ਵਿੱਚ ਬਣਾਏ ਜਾਂਦੇ ਹਨ ਅਤੇ ਹੋਰ ਦੇਸ਼ਾਂ ਵਿਚ ਵਿੱਚ ਭੇਜੇ ਜਾਂਦੇ ਹਨ, ਪਰ ਇਨ੍ਹਾਂ ਟਰੈਕਟਰਾਂ ਨੂੰ ਅੱਜਤਕ ਕਦੇ ਭਾਰਤ ਦੇ ਕਿਸਾਨਾਂ ਲਈ ਲਾਂਚ ਨਹੀਂ ਕੀਤਾ ਗਿਆ। ਯਾਨੀ ਕਿ ਇਨ੍ਹਾਂ ਟਰੈਕਟਰਾਂ ਨੂੰ ਸਿਰਫ ਐਕਸਪੋਰਟ ਕਰਨ ਲਈ ਬਣਾਇਆ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਮਹਿੰਦਰਾ ਦੁਆਰਾ ਤਿੰਨ ਅਜਿਹੇ ਮਾਡਲ ਦੇ ਟਰੈਕਟਰ ਤਿਆਰ ਕੀਤੇ ਜਾਂਦੇ ਹਨ ਜੋ ਸਿਰਫ ਅਮਰੀਕਾ ਜਾਂ ਹੋਰ ਦੇਸ਼ਾਂ ਨੂੰ ਭੇਜਣ ਲਈ ਬਣਾਏ ਜਾਂਦੇ ਹਨ। ਸਭਤੋਂ ਪਹਿਲਾਂ ਗੱਲ ਕਰਦੇ ਹਨ ਮਹਿੰਦਰਾ ਦੇ 4540 ਮਾਡਲ ਬਾਰੇ, ਜੋ ਕਿ 45 HP ਦਾ ਹੈ, ਇਹ ਦੇਖਣ ਵਿੱਚ ਕਾਫ਼ੀ ਸ਼ਾਨਦਾਰ ਹੈ ਅਤੇ ਇਸਦੀ ਸਭਤੋਂ ਵੱਡੀ ਖਾਸਿਅਤ ਹੈ ਕਿ ਇਸ ਟਰੈਕਟਰ ਵਿੱਚ ਅਵਾਜ ਬਹੁਤ ਘੱਟ ਹੈ ਅਤੇ ਵਾਇਬਰੇਸ਼ਨ ਬਿਲਕੁਲ ਵੀ ਨਹੀਂ ਹੈ।

ਇਸ ਟਰੈਕਟਰ ਨੂੰ ਬਾਗਵਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹੈ ਇਸ ਲਈ ਇਸਦਾ ਸਾਇਲੈਂਸਰ ਵੀ ਅੰਦਰ ਹੀ ਹੈ। ਇਸਤੋਂ ਬਾਅਦ ਆਉਂਦਾ ਹੈ ਮਹਿੰਦਰਾ 9500 ਮਾਡਲ। ਇਹ ਟਰੈਕਟਰ 80 ਤੋਂ 120 HP ਇੰਜਨ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਇੱਕ 7095 ਮਾਡਲ ਜੋ ਕਿ 95 HP ਇੰਜਨ ਦੇ ਨਾਲ ਆਉਂਦਾ ਹੈ ਅਤੇ ਇਸਦੀ ਖਾਸਿਅਤ ਇਹ ਹੈ ਕਿ ਇਹ ਟਰੈਕਟਰ ਦੇਖਣ ਵਿੱਚ ਤਾਂ ਸ਼ਾਨਦਾਰ ਹੈ ਹੀ ਨਾਲ ਹੀ ਇਸਦਾ ਕੈਬਿਨ ਵੀ ਪੂਰਾ AC ਹੈ।

ਯਾਨੀ ਕਿ ਇਸਦੇ ਕੈਬਿਨ ਵਿੱਚ ਅੰਦਰ ਬੈਠਕੇ ਕਿਸਾਨ ਹਰ ਮੌਸਮ ਵਿੱਚ ਬਹੁਤ ਆਸਾਨੀ ਨਾਲ ਕੰਮ ਕਰਦੇ ਹਨ, ਨਾ ਹੀ ਅੰਦਰ ਕੋਈ ਆਵਾਜ ਆਉਂਦੀ ਹੈ ਅਤੇ ਨਾ ਹੀ ਠੰਡ ਜਾਂ ਗਰਮੀ। ਕਿਉਂਕਿ ਇਸਦੇ ਕੈਬਿਨ ਵਿੱਚ AC ਅਤੇ ਹੀਟਰ ਦੋਵੇਂ ਹੀ ਦਿੱਤੇ ਗਏ ਹਨ। ਜੇਕਰ ਇਨ੍ਹਾਂ ਤਿੰਨਾਂ ਟਰੈਕਟਰਾਂ ਨੂੰ ਭਾਰਤੀ ਮਾਰਕਿਟ ਵਿੱਚ ਲਾਂਚ ਕੀਤਾ ਜਾਂਦਾ ਹੈ ਤਾਂ ਭਾਰਤੀ ਕਿਸਾਨਾਂ ਲਈ ਇਹ ਬਹੁਤ ਸੁਵਿਧਾਜਨਕ ਹੋ ਸਕਦੇ ਹਨ। ਇਨ੍ਹਾਂ ਟਰੈਕਟਰਾਂ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com