ਜਾਣੋ ਆਉਣ ਵਾਲੇ ਹਫਤਾ ਕਿਸ ਤਰਾਂ ਰਹੇਗਾ ਪੰਜਾਬ ਦਾ ਮੌਸਮ

ਕਿਸਾਨਾਂ ਦੇ ਲਈ ਅਗਲਾ ਹਫਤਾ ਚੰਗਾ ਹੈ ਕਿਓਂਕਿ ਅਗਲਾ ਇੱਕ ਹਫ਼ਤਾ ਸਪਰੇਅ ਕਰਨ ਲਈ ਮੌਸਮ ਮੁਫ਼ੀਦ ਰਹੇਗਾ । ਸੋ ਜਿੰਨਾ ਵੀ ਕਿਸਾਨ ਵੀਰਾਂ ਨੇ ਸਪਰੇਅ ਕਰਨੀ ਹੈ। ਉਹ ਕਰ ਸਕਦੇ ਹਨਅਗਲਾ 1 ਹਫਤਾ ਖਿੱਤੇ ਪੰਜਾਬ ਤੇ ਦਿੱਲੀ ਚ ਮੀਂਹ ਪੱਖੋ ਮੌਸਮ ਸਾਫ਼ ਹੀ ਰਹਿਣ ਦੀ ਓੁਮੀਦ ਹੈ। ਰਾਤਾ ਦੀ ਠੰਡਕ ਵਧੇਗੀ।

ਜਿਨ੍ਹਾ ਇਲਾਕਿਆਂ ਚ ਅੱਜ ਧੁੱਪ ਲੱਗੀ ਓੁੱਥੇ ਰਾਤੀਂ ਤੇ ਸਵੇਰੇ ਸੰਘਣੀ ਧੁੰਦ ਪਵੇਗੀ। ਕੱਲ੍ਹ ਵੀ ਬਹੁਤੀਂ ਥਾਂ ਦੁਪਹਿਰ ਤੱਕ ਧੁੰਦ ਤੇ ਧੁੰਦ ਦੇ ਬੱਦਲ ਬਣੇ ਰਹਿਣਗੇ ਤੇ ਦੁਪਹਿਰ ਵੇਲੇ ਪਹਾੜਾਂ, ਪਹਾੜਾਂ ਲਾਗੇ ਪੈਂਦੇ ਖੇਤਰਾਂ ਤੇ ਓੁੱਤਰੀ ਪੰਜਾਬ ਨੂੰ ਛੱਡ ਬਾਕੀ ਸਭ ਜਗਾ ਧੁੱਪ ਖਿੜ ਸਕਦੀ ਹੈ।12/13 ਜਨਵਰੀ ਜਾਣਕਿ ਲੋਹੜੀ ਦੇ ਦਿਨ ਪੱਛੋਂ ਚੰਗੀ ਰਫ਼ਤਾਰ ਨਾਲ ਵਗਣ ਕਾਰਨ ਸੋਹਣੀ ਨਿੱਘੀ ਧੁੱਪ ਦੀ ਆਸ ਰਹੇਗੀ।

14 ਤੇ 15 ਸਵੇਰ ਤੱਕ ਪਹਾੜਾਂ ਚ ਕਮਜ਼ੋਰ ਸਿਸਟਮ ਕਾਰਨ ਪੰਜਾਬ ਚ ਓੁੱਚੇ ਬੱਦਲ ਲੰਘਣਗੇ ਹਵਾ ਵੀ ਮੱਠੀ ਪੈ ਜਾਵੇਗੀ। ਜਿਸ ਵਿੱਚ 15 ਜਨਵਰੀ ਤੱਕ ਕਿਸੇ ਬਦਲਾ ਦੀ ਉਮੀਦ ਨਹੀਂ ਹੈ । 15 ਜਨਵਰੀ ਤੱਕ ਪੰਜਾਬ ਵਿੱਚ ਕੋਰੇ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਅਤੇ ਠੰਡੀਆਂ ਹਵਾਵਾਂ ਚੱਲ ਸਕਦੀਆਂ ਹਨ ਜਨਵਰੀ ਦੇ ਦੂਜੇ ਹਫਤੇ ਕੋਲਡ ਡੇ ਦੀ ਸਥਿਤੀ ਬਣੀ ਰਹੇਗੀ ਜਿਸ ਕਰਕੇ ਅਗਲੇ ਹਫਤੇ ਪੂਰੇ ਠੰਡ ਦੇਖਣ ਨੂੰ ਮਿਲੇਗੀ ।

17 ਤੋਂ ਹਵਾ ਦਾ ਰੁੱਖ ਮੁੜ ਬਦਲੇਗਾ 17 ਸ਼ਾਮ ਜਾ 18 ਤੋਂ ਅਗਲਾ ਪੱਛਮੀ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਦਾ ਜਾਪ ਰਿਹਾ ਹੈ।ਇਸ ਦੌਰਾਨ ਘੱਟੋ-ਘੱਟ ਪਾਰਾ -0°c ਤੋੰ 7°c ਤੇ ਵੱਧੋ-ਵੱਧ ਪਾਰਾ 9 ਤੋੰ 18°c ਦਰਮਿਆਨ ਰਹੇਗਾ। ਇਸ ਹਫ਼ਤੇ ਅਗਲੀਆਂ 3-4 ਸਵੇਰਾ ਜਿਆਦਾ ਠੰਡੀਆਂ ਰਹਿਣਗੀਆਂ ਇਸ ਦੌਰਾਨ ਜਿੱਥੇ ਧੁੰਦ ਨਹੀਂ ਹੋਵੇਗੀ ਓੁੱਥੇ ਕੋਰਾ ਵੀ ਪੈ ਸਕਦਾ ਹੈ।