ਲੀਹੋਸਿਨ ਦੀ ਵਰਤੋਂ ਕਰਨ ਵੇਲੇ ਕਦੇ ਨਾ ਕਰੋ ਇਹ ਗ਼ਲਤੀ,ਖ਼ਤਮ ਹੋ ਜਾਵੇਗੀ ਕਣਕ ਦੀ ਫ਼ਸਲ

ਦੋਸਤੋ ਪੰਜਾਬ ਦੇ ਕਿਸਾਨਾਂ ਵਿੱਚ ਇੱਕ ਗੱਲ ਬਹੁਤ ਮਾੜੀ ਹੈ ਉਹ ਹੈ ਭੇਡ ਚਾਲ ਅਕਸਰ ਹੀ ਵੇਖਾ ਵੇਖੀ ਬੀਜ, ਖਾਦ ਅਤੇ ਸਪਰੇਅ ਦੀ ਵਰਤੋਂ ਕਰਦੇ ਹਨ। ਕਿਉਂਕਿ ਆਪਣੇ ਵੀਰਾਂ ਨੂੰ ਲੱਗਦਾ ਹੈ ਕਿ ਕਿਤੇ ਗਵਾਂਢੀ ਦੀ ਕਣਕ ਦਾ ਝਾੜ ਸਾਡੀ ਕਣਕ ਤੋਂ ਵੱਧ ਨਾ ਹੋ ਜਾਵੇ। ਜਿਸ ਕਾਰਨ ਸਾਨੂੰ ਕਈ ਵਾਰ ਫਾਇਦੇ ਦੀ ਥਾਂ ਤੇ ਨੁਕਸਾਨ ਉਠਾਉਣਾ ਪੈਂਦਾ ਹੈ।

ਇਸੇ ਤਰ੍ਹਾਂ ਹੀ ਹੁਣ ਭੇਡਚਾਲ ਦੇ ਨਾਲ ਹੀ ਇਕ ਦਵਾਈ ਲੀਹੋਸਿਨ (Lihocin) ਪਲਾਂਟ ਗਰੋਥ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਦੁਕਾਨਦਾਰਾਂ ਵੱਲੋਂ ਅੰਨ੍ਹੇਵਾਹ ਲੀਹੋਸਿਨ ਦੀ ਸਪਰੇਅ ਕਣਕਾਂ ਉਪਰ ਕਰਾਈ ਜਾ ਰਹੀ ਹੈ। ਅਸਲ ਵਿੱਚ ਲੀਹੋਸਿਨ ਚੀਜ਼ ਕੀ ਹੈ ਇਸਦੀ ਵਰਤੋਂ ਕਿੱਥੇ ਤੇ ਕਦੋਂ ਕੀਤੀ ਜਾ ਸਕਦੀ ਹੈ। ਇਸ ਗੱਲ ਦੀ ਜਾਣਕਾਰੀ ਅੱਜ ਤੁਹਾਨੂੰ ਦੇਵਾਂਗੇ।

ਦੋਸਤੋ ਇਹ ਜੋ ਦਵਾਈ ਬਣਾਈ ਗਈ ਹੈ ਉਹ ਫ਼ਸਲ ਦੇ ਬਹੁਤ ਜ਼ਿਆਦਾ ਵਾਧੇ ਨੂੰ ਰੋਕਣ ਦੇ ਲਈ ਬਣਾਈ ਗਈ ਹੈ। ਅਸੀਂ ਇਹ ਅਕਸਰ ਦੇਖਿਆ ਹੈ ਕੇ ਕਈ ਵਾਰ ਫ਼ਸਲਾਂ ਦਾ ਵਾਧਾ ਆਮ ਨਾਲੋਂ ਜ਼ਿਆਦਾ ਹੋਣ ਲੱਗ ਜਾਂਦਾ ਹੈ ਜਿਸ ਕਾਰਨ ਉਹਦੇ ਝਾੜ ਤੇ ਫਰਕ ਪੈਂਦਾ ਹੈ ਕਿਓਂਕਿ ਵਾਧਾ ਜ਼ਿਆਦਾ ਹੋਣ ਕਾਰਨ ਬੂਟਾ ਦਾਣੇ ਘੱਟ ਤਿਆਰ ਕਰਦਾ ਹੈ ਇਹ ਦਵਾਈ ਉਹਨਾਂ ਫ਼ਸਲਾਂ ਵਿੱਚ ਕਾਮਯਾਬ ਹੈ ।

ਇਸ ਲਈ ਜਿਹੜੀਆਂ ਕਣਕਾਂ ਦਾ ਕੱਦ ਆਮ ਨਾਲੋਂ ਜ਼ਿਆਦਾ ਹੋ ਜਾਂਦਾ ਹੈ ਤੇ ਡਿਗਣ ਦਾ ਖਤਰਾ ਵੀ ਹੋ ਜਾਂਦਾ ਹੈ ਜਿਸ ਕਰਕੇ ਝਾੜ ਵਿੱਚ ਅਸਰ ਪੈਣ ਦੀ ਸੰਭਾਵਨਾ ਹੁੰਦੀ ਹੈ ਉਹਨਾਂ ਕਣਕਾਂ ਤੇ ਉਪਰ ਆਪਾਂ 60 ਦਿਨਾਂ ਤੋਂ ਬਾਅਦ ਇਸਦੀ ਵਰਤੋਂ ਕਰ ਸਕਦੇ ਹਾਂ

ਪਰ ਹੁਣ ਆਪਾਂ ਕਿ ਦੇਖਦੇ ਹਾਂ ਕੇ ਹਰ ਜਿਮੀਦਾਰ ਇਸਦੀ ਵਰਤੋਂ ਕਰ ਰਿਹਾ ਹੈ ਜਿਸਦੀ ਕਣਕ ਦਾ ਕੱਦ ਆਮ ਨਾਲੋਂ ਵੀ ਘੱਟ ਹੈ ਉਹ ਵੀ ਇਸਦੀ ਵਰਤੋਂ ਕਰਨ ਲੱਗ ਗਿਆ ਹੈ ਜਿਸਦਾ ਕਿਸਾਨਾਂ ਨੂੰ ਅੱਗੇ ਜਾਕੇ ਬਹੁਤ ਨੁਕਸਾਨ ਹੋਵੇਗਾ । ਕਿਓਂਕਿ ਇਸਦੀ ਵਰਤੋਂ ਨਾਲ ਕਣਕ ਦਾ ਵਾਧਾ ਉਥੇ ਹੀ ਰੁੱਕ ਜਾਵੇਗਾ ।

ਦੂਜੀ ਗੱਲ ਇਹ ਸਪਰੇ ਸਿਰਫ 5 ਤੋਂ 10 ਡਿਗਰੀ ਤਾਪਮਾਨ ਵਿੱਚ ਹੀ ਕੰਮ ਕਰਦੀ ਹੈ ਜੇਕਰ ਤਾਪਮਾਨ 5 ਡਿਗਰੀ ਤੋਂ ਘੱਟ ਜਾ ਫੇਰ 10 ਡਿਗਰੀ ਤੋਂ ਜ਼ਿਆਦਾ ਹੈ ਤਾਂ ਇਹ ਸਪਰੇਅ ਕੰਮ ਨਹੀਂ ਕਰੇਗੀ । ਇਸ ਸਪਰੇਅ ਦੀ ਵਰਤੋਂ ਨਾਲ ਕਣਕ ਦਾ ਵਾਧਾ ਰੁਕ ਜਾਂਦਾ ਹੈ ਤੇ ਤਾਣਾ ਮੋਟਾ ਹੋਣ ਲੱਗ ਜਾਂਦਾ ਹੈ ਤੇ ਫ਼ਲ ਪੈਣ ਲੱਗ ਜਾਂਦਾ ਹੈ। ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕੇ ਇਸ ਸਪਰੇਅ ਦੀ ਵਰਤੋਂ ਕਦੋਂ ਤੇ ਕਿਥੇ ਕਰਨੀ ਹੈ। ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰੋ ਇਹ ਜਾਣਕਾਰੀ Agri Advice youtube ਚੈਨਲ ਤੋਂ ਲਈ ਗਈ ਹੈ ।