ਸੁਪਰ ਸੀਡਰ ਨੂੰ ਵੀ ਮਾਤ ਪਾ ਦੇਣਗੀਆਂ ਇਹ ਨਵੀਂ ਤਕਨੀਕ ਦੀਆਂ ਤਵੀਆਂ, ਜਾਣੋ ਖਾਸੀਅਤ

ਅੱਜ ਦੇ ਸਮੇਂ ਵਿੱਚ ਖੇਤੀ ਬਹੁਤ ਆਧੁਨਿਕ ਹੋ ਚੁੱਕੀ ਹੈ ਅਤੇ ਬਹੁਤ ਨਵੇਂ ਨਵੇਂ ਖੇਤੀ ਸੰਦ ਮਾਰਕੀਟ ਵਿੱਚ ਆ ਰਹੇ ਹਨ। ਅੱਜ ਅਸੀਂ ਤੁਹਾਨੂੰ ਬਹੁਤ ਹੀ ਜਿਆਦਾ ਸ਼ਾਨਦਾਰ ਡਿਜ਼ਾਈਨ ਦੀਆਂ ਹੈਰੋ ਯਾਨੀ ਤਵੀਆਂ ਦਿਖਾਉਣ ਜਾ ਰਹੇ ਹਾਂ। ਇਨ੍ਹਾਂ ਤਵੀਆਂ ਨੂੰ ਅਜਿਹੀ ਖਾਸ ਤਕਨੀਕ ਨਾਲ ਬਣਾਇਆ ਗਿਆ ਹੈ ਜਿਸ ਨਾਲ ਇਹ ਸੁਪਰ ਸੀਡਰ ਨੂੰ ਵੀ ਮਾਤ ਪਾ ਦੇਣਗੀਆਂ।

ਇਸ ਤਰਾਂ ਦੀਆਂ ਤਵੀਆਂ ਤੁਸੀਂ ਅੱਜ ਤੱਕ ਕਦੇ ਵੀ ਨਹੀਂ ਦੇਖੀਆਂ ਹੋਣਗੀਆਂ। ਦੱਸ ਦੇਈਏ ਕਿ ਇਨ੍ਹਾਂ ਤਵੀਆਂ ਨੂੰ ਸਾਧੂ ਸਿੰਘ ਇੰਪਲੀਮੈਂਟਸ (ਸੰਘਰਿਆ) ਵੱਲੋਂ ਤਿਆਰ ਕੀਤਾ ਗਿਆ ਹੈ। ਇਨ੍ਹਾਂ ਤਵੀਆਂ ਦਾ ਨਾਮ ਫਿਊਰੀਅਸ ਸਪੀਡ ਡਿਸਕ ਹੈਰੋ ਰਖਿਆ ਗਿਆ ਹੈ। ਇਹ 24 ਡਿਸਕਾਂ ਦਾ ਸੈੱਟ ਬਣਾਇਆ ਗਿਆ ਹੈ ਅਤੇ ਇਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ ਜਾਣਕੇ ਤੁਸੀਂ ਹੈਰਾਨ ਰਹਿ ਜਾਓਗੇ।

ਇਹ ਤਵੀਆਂ ਖੇਤ ਵਿੱਚ ਸਾਰੇ ਕਚਰੇ ਨੂੰ ਬਹੁਤ ਜਿਆਦਾ ਬਰੀਕ ਕਰਕੇ ਨਾਲ ਦੀ ਨਾਲ ਵਿੱਚ ਦੱਬ ਦਿੰਦੀਆਂ ਹਨ। ਪਰਾਲੀ ਨੂੰ ਇਹ ਤਵੀਆਂ ਰੋਟਾਵੇਟਰ ਤੋਂ ਵੀ ਬਰੀਕ ਕਰ ਦਿੰਦੀਆਂ ਹਨ। ਇਨ੍ਹਾਂ ਤਵੀਆਂ ਨੂੰ ਇੱਕ ਖਾਸ ਡਿਜ਼ਾਈਨ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਨ੍ਹਾਂ ਦੀ ਮਜਬੂਤੀ ਉੱਤੇ ਬਹੁਤ ਜਿਆਦਾ ਧਿਆਨ ਦਿੱਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਵਾਰ ਵਾਰ ਖਰਚਾ ਨਾ ਕਰਨਾ ਪਵੇ।

ਇਨ੍ਹਾਂ ਤਵੀਆਂ ਦੇ ਪਿੱਛੇ ਇੱਕ ਰੋਲਰ ਲਗਾਇਆ ਗਿਆ ਹੈ ਜੋ ਕਿ ਪਿੱਛੇ ਖੇਤ ਨੂੰ ਪੱਧਰ ਕਰਦਾ ਹੈ। ਇਨ੍ਹਾਂ ਤਵੀਆਂ ਨੂੰ ਬਣਾਉਣ ਵਾਲੇ ਵੀਰ ਦਾ ਕਹਿਣਾ ਹੈ ਕਿ ਇਹ ਤਵੀਆਂ ਲਿਫਟ ਸਿਸਟਮ ‘ਤੇ ਕੰਮ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਚਲਾਉਣ ਲਈ ਘੱਟ ਤੋਂ ਘੱਟ 90 ਤੋਂ 100 HP ਦਾ ਟ੍ਰੈਕਟਰ ਚਾਹੀਦਾ ਹੈ। ਇਨ੍ਹਾਂ ਤਵੀਆਂ ਨੂੰ ਅਮਰੀਕਾ ਭੇਜਣ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਵੀਰ ਕੋਲ ਅਮਰੀਕਾ ਤੋਂ ਆਰਡਰ ਆਇਆ ਸੀ।

ਇਨ੍ਹਾਂ ਦਾ ਕਹਿਣਾ ਹੈ ਕਿ ਇਹ ਹੁਣ ਇਸੇ ਤਰਾਂ ਦੀਆਂ ਤਵੀਆਂ ਪੰਜਾਬ ਵਿੱਚ ਚੱਲਣ ਲਈ 60 ਤੋਂ 65 HP ਟ੍ਰੈਕਟਰ ‘ਤੇ ਚਲਾਉਣ ਲਈ ਬਣਾ ਰਹੇ ਹਨ ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਜਿਆਦਾ ਫਾਇਦਾ ਹੋਵੇਗਾ। ਝੋਨੇ ਦੀ ਪਰਾਲੀ ਲਈ ਇਹ ਤਵੀਆਂ ਬਹੁਤ ਜਿਆਦਾ ਕੰਮ ਆਉਣਗੀਆਂ। ਇਨ੍ਹਾਂ ਤਵੀਆਂ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com