ਜਾਣੋ John Deere ਦੇ ਸਾਰੇ ਟਰੈਕਟਰਾਂ ਦੀ ਕੀਮਤ ਅਤੇ ਬਾਕੀ ਜਾਣਕਾਰੀ

ਖੇਤੀ ਵਿੱਚ ਸਭਤੋਂ ਜਰੂਰੀ ਹੁੰਦਾ ਹੈ ਟਰੈਕਟਰ ਅਤੇ ਹਰ ਕਿਸਾਨ ਚਾਹੁੰਦਾ ਹੈ ਕਿ ਉਸ ਕੋਲ ਆਪਣਾ ਇੱਕ ਟਰੈਕਟਰ ਹੋਵੇ। ਕਿਸਾਨ ਵੀਰੋ ਅੱਜ ਅਸੀ ਤੁਹਾਨੂੰ John Deere ਦੇ ਸਾਰੇ ਟਰੈਕਟਰਾਂ ਦੀ ਪੂਰੀ ਜਾਣਕਾਰੀ ਅਤੇ ਉਨ੍ਹਾਂ ਦੀ ਕੀਮਤ ਦੱਸਣ ਜਾ ਰਹੇ ਹਾਂ। ਜੇਕਰ ਤੁਸੀ ਜਾਨ ਡਿਅਰ ਦਾ ਟਰੈਕਟਰ ਖਰੀਦਣ ਬਾਰੇ ਸੋਚ ਰਹੇ ਹੋ ਅਤੇ ਤੁਹਾਨੂੰ ਇਸਦੇ ਮਾਡਲਾਂ ਅਤੇ ਕੀਮਤ ਬਾਰੇ ਜਾਣਕਾਰੀ ਨਹੀਂ ਹੈ ਤਾਂ ਅੱਜ ਤੁਹਾਨੂੰ ਸਾਰੀ ਜਾਣਕਾਰੀ ਮਿਲਣ ਵਾਲੀ ਹੈ।

ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਹ ਕੰਪਨੀ ਪੈਸੇ ਕਮਾਉਣ ਦੇ ਮਾਮਲੇ ਵਿੱਚ ਦੁਨੀਆ ਦੀ ਨੰਬਰ 1 ਕੰਪਨੀ ਹੈ। ਯਾਨੀ ਕਿ ਪੂਰੀ ਦੁਨੀਆ ਦੀ ਟਰੈਕਟਰ ਇੰਡਸਟਰੀ ਵਿੱਚ John Deere ਦਾ ਟਰਨ ਓਵਰ ਸਭਤੋਂ ਜ਼ਿਆਦਾ ਹੈ। ਇਹ ਕੰਪਨੀ ਕਰੀਬ 100 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਟਰੈਕਟਰ ਬਣਾ ਰਹੀ ਹੈ। ਇਹ ਇੱਕ ਅਮਰੀਕੀ ਕੰਪਨੀ ਹੈ ਅਤੇ 1918 ਤੋਂ ਇਹ ਟਰੈਕਟਰ ਬਣਾਉਣ ਦਾ ਕੰਮ ਕਰ ਰਹੀ ਹੈ। ਭਾਰਤੀ ਕਿਸਾਨਾਂ ਦੁਆਰਾ ਵੀ ਇਸ ਕੰਪਨੀ ਦੇ ਟਰੈਕਟਰਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ।

John Deere ਦੇ ਟਰੈਕਟਰਾਂ ਦੀ ਕੀਮਤ ਸਿਰਫ 4 ਲੱਖ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ ਵੱਖ ਵੱਖ ਮਾਡਲਸ ਦੇ ਹਿਸਾਬ ਨਾਲ ਲਗਭਗ 30 ਲੱਖ ਤੱਕ ਜਾਂਦੀ ਹੈ। ਭਾਰਤ ਵਿੱਚ ਇਹ ਕੰਪਨੀ 28 hp ਤੋਂ ਲੈ ਕੇ 120 Hp ਤੱਕ ਦੇ ਟਰੈਕਟਰ ਉਪਲੱਬਧ ਕਰਾਉਂਦੀ ਹੈ। ਅੱਜ ਅਸੀ ਤੁਹਾਨੂੰ ਇਸ ਕੰਪਨੀ ਦੇ ਟਰੈਕਟਰਾਂ ਦੀਆਂ ਜੋ ਕੀਮਤਾਂ ਦੱਸਣ ਜਾ ਰਹੇ ਹਾਂ ਉਹ ਵੱਖ ਵੱਖ ਸੂਬਿਆਂ ਦੇ ਹਿਸਾਬ ਨਾਲ
ਘੱਟ ਜਾਂ ਜਿਆਦਾ ਹੋ ਸਕਦੀਆਂ ਹਨ।

ਸਭਤੋਂ ਪਹਿਲਾਂ ਜਾਨ ਡਿਅਰ ਦੇ ਸਭਤੋਂ ਘੱਟ Hp ਵਾਲੇ ਟਰੈਕਟਰ ਦੀ ਗੱਲ ਕਰੀਏ ਤਾਂ ਇਸਦਾ ਮਾਡਲ ਨੰਬਰ ਹੈ 3028EN। ਇਹ 28 Hp ਦਾ ਟਰੈਕਟਰ ਹੈ ਅਤੇ ਇਸਦੀ ਕੀਮਤ 590000 ਤੋਂ ਸ਼ੁਰੂ ਹੋਕੇ 605000 ਰੁਪਏ ਤੱਕ ਜਾਂਦੀ ਹੈ। ਇਸੇ ਤਰ੍ਹਾਂ ਜਾਨ ਡਿਅਰ ਦੇ ਬਾਕੀ ਟਰੈਕਟਰਾਂ ਦੀ ਕੀਮਤ ਅਤੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com