ਹੁਣ ਭਾਰਤ ਦੇ ਲੋਕਾਂ ਨੂੰ ਕਰਨਾ ਤੋਂ ਡਰਨ ਦੀ ਨਹੀਂ ਲੋੜ. ਵਿਗਿਆਨੀਆਂ ਨੇ ਦਿੱਤੀ ਵੱਡੀ ਖੁਸ਼ਖਬਰੀ!

ਸਾਲ 2020 ਦੀ ਸ਼ੁਰੂਆਤ ਤੋਂ ਹੀ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਲਗਾਤਾਰ ਫੈਲਦਾ ਜਾ ਰਿਹਾ ਹੈ ਅਤੇ ਭਾਰਤ ਵਿਚ ਵੀ ਲਗਾਤਾਰ ਕੋਰੋਨਾਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਪਰ ਹੁਣ ਇਸੇ ਵਿਚਕਾਰ ਪੂਰੇ ਦੇਸ਼ ਲਈ ਇੱਕ ਚੰਗੀ ਖ਼ਬਰ ਵੀ ਸਾਹਮਣੇ ਆਈ ਹੈ ਜਿਸਤੋਂ ਬਾਅਦ ਹੁਣ ਭਾਰਤ ਵਾਸੀਆਂ ਨੂੰ ਕੋਰੋਨਾ ਤੋਂ ਡਰਨ ਦੀ ਲੋੜ ਨਹੀਂ। ਤੁਹਾਨੂੰ ਦੱਸ ਦੇਈਏ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੀ ਇੱਕ ਤਾਜ਼ਾ ਰਿਸਰਚ ਦੇ ਅਨੁਸਾਰ ਭਾਰਤ ਦੀ ਆਬਾਦੀ ਦਾ ਵੱਡਾ ਹਿੱਸਾ ਕੋਰੋਨਵਾਇਰਸ ਸੰਕਰਮਣ ਤੋਂ ਬਾਅਦ ਆਪਣੇ ਆਪ ਠੀਕ ਹੋ ਗਿਆ ਹੈ।

ICMR ਵੱਲੋਂ ਖਾਸ ਐਂਟੀਬਾਡੀਜ਼ ਦੀ ਪਛਾਣ ਕਰਨ ਲਈ ਦੇਸ਼ ਦੇ 70 ਜ਼ਿਲ੍ਹਿਆਂ ਦੇ 24 ਹਜ਼ਾਰ ਲੋਕਾਂ ‘ਤੇ ਇੱਕ ਸੀਰੋਲੌਜੀਕਲ ਸਰਵੇਖਣ ਕੀਤਾ ਗਿਆ ਹੈ। ਦੱਸ ਦੇਈਏ ਕਿ ਐਂਟੀਬਾਡੀਜ਼ ਦਾ ਪਤਾ ਮਨੁੱਖੀ ਸਰੀਰ ਵਿਚ ਬਲਡ ਦੇ ਸੈਂਪਲ ਰਾਹੀਂ ਪਾਇਆ ਜਾਂਦਾ ਹੈ। ਦਰਅਸਲ ਐਂਟੀਬਾਡੀਜ਼ ਹੀ ਇਹ ਦੱਸਦੀਆਂ ਹਨ ਕਿ ਕੀ ਕੋਈ ਮਨੁੱਖ ਬਿਮਾਰੀ ਦਾ ਸ਼ਿਕਾਰ ਹੋ ਗਿਆ ਹੈ ਜਾਂ ਨਹੀਂ।

ਸਿਹਤ ਮਾਹਿਰਾਂ ਦੇ ਅਨੁਸਾਰ ਹੌਟਸਪੌਟ ਸ਼ਹਿਰਾਂ ਦੀ ਇੱਕ ਤਿਹਾਈ ਆਬਾਦੀ ਵਿਚ ਇਹ ਵਾਇਰਸ ਫੇਲ ਚੁੱਕਿਆ ਸੀ, ਪਰ ਹੁਣ ਇੰਥੋਂ ਦੇ ਜਿਆਦਾਤਰ ਮਰੀਜ਼ ਆਪਣੇ ਆਪ ਠੀਕ ਹੋ ਰਹੇ ਹਨ। ਉਨ੍ਹਾਂ ਦੇ ਸਰੀਰ ਵਿੱਚੋਂ ਐਂਟੀਬਾਡੀਜ਼ ਮਿਲੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿਚ ਇਸ ਸਮੇਂ 1 ਲੱਖ 29 ਹਜ਼ਾਰ 917 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਤੇ 1 ਲੱਖ 29 ਹਜ਼ਾਰ 214 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ।

ਅੰਕੜਿਆਂ ਦੇ ਅਨੁਸਾਰ ਹੁਣ ਤੱਕ ਕੋਰੋਨਾ ਦੇ ਮਰੀਜਾਂ ਵਿਚੋਂ ਕਰੀਬ 48 ਪ੍ਰਤੀਸ਼ਤ ਲੋਕ ਠੀਕ ਹੋ ਚੁੱਕੇ ਹਨ ਅਤੇ ਕੋਰੋਨਾ ਤੋਂ ਲੜਾਈ ਪੂਰੀ ਤਰਾਂ ਜਿੱਤ ਚੁੱਕੇ ਹਨ। ਵਿਗਿਆਨੀਆਂ ਦੇ ਅਨੁਸਾਰ ਐਂਟੀਬਾਡੀਜ਼ ਮਨੁੱਖੀ ਸਰੀਰ ਦੀ ਇਸ ਬਿਮਾਰੀ ਨਾਲ ਲੜਨ ਵਿਚ ਮਦਦ ਕਰਦੇ ਹਨ। ਕਿਸੇ ਵੀ ਵਿਅਕਤੀ ਦੇ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਣ ਤੋਂ 14 ਦਿਨਾਂ ਬਾਅਦ ਇਹ ਐਂਟੀਬਾਡੀਜ਼ ਸਰੀਰ ਵਿੱਚ ਮਿਲਣ ਲੱਗਦੀਆਂ ਹਨ ਤੇ ਮਹੀਨਿਆਂ ਤੱਕ ਮਨੁੱਖੀ ਖੂਨ ਦੇ ਸੀਰਮ ਵਿੱਚ ਰਹਿੰਦੇ ਹਨ।