ਕਿਸਾਨਾਂ ਨੂੰ ਖੇਤਾਂ ਵਿੱਚ ਪਾਈਪਲਾਈਨ ਪਾਉਣ ਲਈ ਸਰਕਾਰ ਦੇਵੇਗੀ 80% ਸਬਸਿਡੀ

ਅੱਜ ਦੇ ਸਮੇਂ ਵਿੱਚ ਖੇਤੀ ਲਈ ਪਾਣੀ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਪਾਣੀ ਦੀ ਕਿੱਲਤ ਕਾਰਨ ਕਿਸਾਨਾਂ ਨੂੰ ਖੇਤਾਂ ਦੀ ਸਿੰਚਾਈ ਕਰਨ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਕਿਸਾਨ ਸੋਚਦਾ ਹੈ ਕਿ ਉਹ ਘੱਟੋ-ਘੱਟ ਪਾਣੀ ਨਾਲ ਖੇਤਾਂ ਦੀ ਸਿੰਚਾਈ ਕਰ ਸਕੇ। ਕਿਸਾਨ ਦੋਸਤੋ, ਜੇਕਰ ਤੁਸੀਂ ਨਵੀਂ ਪਾਈਪਲਾਈਨ ਪਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿਉਂਕਿ ਸਰਕਾਰ ਖੇਤ ਵਿੱਚ ਨਵੀਂ ਪਾਈਪਲਾਈਨ ਬਣਾਉਣ ਪਾਉਣ ਲਈ ਸਬਸਿਡੀ ਦੇ ਰਹੀ ਹੈ।

ਜੇਕਰ ਤੁਹਾਡੇ ਖੇਤ ਵਿੱਚ ਸਿੰਚਾਈ ਦਾ ਸਰੋਤ ਉਪਲਬਧ ਨਹੀਂ ਹੈ ਅਤੇ ਤੁਹਾਡੇ ਖੇਤ ਦੇ ਨੇੜੇ ਨਦੀ, ਜਾਂ ਛੱਪੜ ਹੈ ਤਾਂ ਤੁਸੀਂ ਉੱਥੋਂ ਆਪਣੇ ਖੇਤ ਤੱਕ ਪਾਈਪਲਾਈਨ ਪਾ ਸਕਦੇ ਹੋ । ਦੱਸ ਦੀਈ ਕਿ ਇਹ ਯੋਜਨਾ ਮਹਾਰਾਸ਼ਟਰ ਵੱਲੋਂ ਸ਼ੁਰੂ ਕੀਤੀ ਗਈ ਹੈ ਅਤੇ ਬਾਕੀ ਸੂਬੇ ਵੀ ਆਉਣ ਵਾਲੇ ਸਮੇਂ ਵਿਚ ਇਸ ਤਰਾਂ ਦੀ ਕੋਈ ਯੋਜਨਾ ਲੈਕੇ ਆ ਸਕਦੇ ਹਨ। ਇਸ ਸਕੀਮ ਦਾ ਮੁੱਖ ਉਦੇਸ਼ ਟਿਊਬਵੈੱਲਾਂ ਜਾਂ ਖੂਹਾਂ ਰਾਹੀਂ ਹੋ ਰਹੀ ਬਰਬਾਦੀ ਤੋਂ ਬਿਨਾਂ ਖੇਤਾਂ ਤੱਕ ਪਾਣੀ ਪਹੁੰਚਾਉਣਾ ਹੈ।

ਇਸ ਸਕੀਮ ਦਾ ਲਾਭ ਲੈ ਕੇ ਕਿਸਾਨ ਆਸਾਨੀ ਨਾਲ 20 ਤੋਂ 25 ਫੀਸਦੀ ਪਾਣੀ ਦੀ ਬੱਚਤ ਕਰ ਸਕਦਾ ਹੈ। ਸਿੰਚਾਈ ਪਾਈਪਲਾਈਨ ਸਬਸਿਡੀ ਸਕੀਮ ਸ਼ੁਰੂ ਕਰਨ ਦਾ ਮੁੱਖ ਉਦੇਸ਼ ਕਿਸਾਨਾਂ ਲਈ ਸਿੰਚਾਈ ਨੂੰ ਆਸਾਨ ਬਣਾਉਣਾ ਹੈ।ਹਾਲਾਂਕਿ ਹੁਣ ਤੱਕ ਸੂਬੇ ਦੇ ਜ਼ਿਆਦਾਤਰ ਕਿਸਾਨ ਡਰੇਨਾਂ ਰਾਹੀਂ ਸਿੰਚਾਈ ਕਰਦੇ ਹਨ, ਜਿਸ ਕਾਰਨ ਪਾਣੀ ਦੀ ਬਰਬਾਦੀ ਹੁੰਦੀ ਹੈ।

ਇਸ ਸਕੀਮ ਦਾ ਲਾਭ ਲੈਣ ਲਈ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਲਈ, ਤੁਹਾਨੂੰ ਮਹਾ-ਡੀਬੀਟੀ ਪੋਰਟਲ ‘ਤੇ ਜਾਣਾ ਪਵੇਗਾ। ਨਵੀਂ ਪਾਈਪਲਾਈਨ ਯੋਜਨਾ ਲਈ ਮਹਾਰਾਸ਼ਟਰ ਸਰਕਾਰ 50% ਸਬਸਿਡੀ ਜਾਂ ਪੰਦਰਾਂ ਹਜ਼ਾਰ ਰੁਪਏ ਦੇ ਰਹੀ ਹੈ। ਆਨਲਾਈਨ ਅਪਲਾਈ ਕਰਨ ਤੋਂ ਬਾਅਦ ਕੁਝ ਹੀ ਦਿਨਾਂ ਵਿਚ ਇਸ ਸਕੀਮ ਸਬੰਧੀ ਲਾਟਰੀ ਕੱਢੀ ਜਾਵੇਗੀ।

ਲਾਟਰੀ ਜਿੱਤਣ ਤੋਂ ਬਾਅਦ, ਤੁਹਾਨੂੰ ਕਾਲ ਜਾਂ SMS ਦੁਆਰਾ ਸੂਚਿਤ ਕੀਤਾ ਜਾਵੇਗਾ, ਜਿਸ ਤੋਂ ਬਾਅਦ ਦਸਤਾਵੇਜ਼ ਅਪਲੋਡ ਕੀਤੇ ਜਾਣੇ ਚਾਹੀਦੇ ਹਨ। ਦਸਤਾਵੇਜ਼ ਜਮ੍ਹਾ ਕਰਨ ਤੋਂ ਬਾਅਦ ਬਿੱਲ ਨੂੰ ਅਪਲੋਡ ਕੀਤਾ ਜਾਣਾ ਚਾਹੀਦਾ ਹੈ। ਬਿੱਲ ਅੱਪਲੋਡ ਹੋਣ ਤੋਂ ਬਾਅਦ ਗ੍ਰਾਂਟ ਤੁਹਾਡੇ ਖਾਤੇ ਵਿੱਚ ਕ੍ਰੈਡਿਟ ਹੋ ਜਾਵੇਗੀ।

ਸਿੰਚਾਈ ਪਾਈਪ ਲਾਈਨ ਸਬਸਿਡੀ ਸਕੀਮ ਲਈ ਲੋੜੀਂਦੇ ਦਸਤਾਵੇਜ਼ਾਂ ਦੀ ਗੱਲ ਕਰੀਏ ਤਾਂ ਇਸ ਦੇ ਲਈ ਕਿਸਾਨ ਦਾ ਰਿਹਾਇਸ਼ੀ ਸਰਟੀਫਿਕੇਟ, ਆਧਾਰ ਕਾਰਡ, ਬੈਂਕ ਪਾਸਬੁੱਕ, ਮੋਬਾਈਲ ਨੰਬਰ, ਸ਼ਨਾਖਤੀ ਕਾਰਡ, ਪਾਸਪੋਰਟ ਸਾਈਜ਼ ਫੋਟੋ, ਜ਼ਮੀਨੀ ਕਾਗਜ਼, ਇਨ੍ਹਾਂ ਸਾਰੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ।