ਕਿਸਾਨਾਂ ਲਈ ਵੱਡਾ ਝਟਕਾ, ਹੁਣ ਕੇਂਦਰ ਸਰਕਾਰ ਇਨ੍ਹਾਂ ਚੀਜਾਂ ‘ਤੇ ਲਗਾਉਣ ਜਾ ਰਹੀ ਹੈ ਪਾਬੰਦੀ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਹੈ। ਦਰਅਸਲ ਅੱਜ ਦੇ ਸਮੇਂ ਵਿਚ ਕਿਸਾਨ ਖੇਤੀ ਵਿਚ ਕੀ ਤਰਾਂ ਦੇ ਕੈਮੀਕਲਾਂ ਦਾ ਇਸਤੇਮਾਲ ਕਰਦੇ ਹਨ ਅਤੇ ਇਨ੍ਹਾਂ ਤੋਂ ਬਿਨਾਂ ਕਿਸਾਨਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਪਰ ਹੁਣ ਭਾਰਤ ਸਰਕਾਰ ਵੱਲੋਂ ਖੇਤੀ ਵਿੱਚ ਵਰਤੇ ਜਾਣ ਵਾਲੇ 27 ਕੀਟਨਾਸ਼ਕਾਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕਰ ਲਿਆ ਗਿਆ ਹੈ। ਇਸ ਸਬੰਧੀ 14 ਮਈ 2020 ਨੂੰ ਇੱਕ ਖਰੜਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ।

ਦੱਸ ਦੇਈਏ ਕਿ ਸਰਕਾਰ ਨੇ ਲੋਕਾਂ ਨੂੰ ਇਸ ‘ਤੇ ਵਿਚਾਰ ਵਟਾਂਦਰੇ ਅਤੇ ਆਪਣੇ ਵਿਚਾਰ ਦੇਣ ਲਈ 45 ਦਿਨਾਂ ਦਾ ਸਮਾਂ ਦਿੱਤਾ ਹੈ ਅਤੇ ਉਧਰ ਦੂਜੇ ਪਾਸੇ ਕੀਟਨਾਸ਼ਕ ਉਦਯੋਗ ਇਸ ਨੋਟੀਫਿਕੇਸ਼ਨ ਦਾ ਵਿਰੋਧ ਕਾਰਨ ਵਿੱਚ ਆਪਣੀ ਪੂਰੀ ਤਾਕਤ ਲਗਾ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰਸਾਇਣ ਅਤੇ ਖਾਦ ਮੰਤਰਾਲੇ ਵੱਲੋਂ ਵੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੂੰ ਇਕ ਪੱਤਰ ਲਿਖਿਆ ਗਿਆ ਹੈ ਅਤੇ ਇਸ ਪੱਤਰ ਵਿਚ ਵੀ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਹ ਫੈਸਲਾ ਬਿਨਾਂ ਸੋਚੇ ਸਮਝੇ ਜਲਦਬਾਜ਼ੀ ਵਿਚ ਲਿਆ ਹੈ। ਪਾਬੰਦੀ ਲਈ ਪ੍ਰਸਤਾਵਿਤ 27 ਕੀਟਨਾਸ਼ਕਾਂ ਵਿਚੋਂ 4 ਕਾਰਬੋਸਲਫਾਨ, ਡਾਇਕੋਫੋਲ, ਮੈਥੋਮਾਈਲ ਅਤੇ ਮੋਨੋਕਰੋਟੋਫਾਸ ਹਨ, ਜੋ ਪਹਿਲਾਂ ਹੀ ਬਹੁਤ ਜ਼ਿਆਦਾ ਜ਼ਹਿਰੀਲੇ ਹੋਣ ਕਰਕੇ ਰੈੱਡ ਸ਼੍ਰੇਣੀ ਵਿਚ ਹਨ। ਉਨ੍ਹਾਂ ਵਿੱਚੋਂ, ਮੋਨੋਕਰੋਟੋਫਾਸ ਉਹੀ ਦਵਾਈ ਹੈ, ਜਿਸ ਨਾਲ 2017 ਵਿੱਚ ਮਹਾਰਾਸ਼ਟਰ ਦੇ ਯਵਤਮਾਲ, ਨਾਗਪੁਰ, ਅਕੋਲਾ ਅਤੇ ਅਮਰਾਵਤੀ ਵਿੱਚ ਕਈ ਕਿਸਾਨਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਛਿੜਕਾਅ ਕਰਦੇ ਸਮੇਂ ਬਿਮਾਰ ਹੋ ਗਏ।

2013 ਵਿਚ ਇਸੇ ਜ਼ਹਿਰੀਲੀ ਦਵਾਈ ਵਿਚ ਮਿਲਾਵਟ ਦੇ ਕਾਰਨ ਬਿਹਾਰ ਦੇ ਇਕ ਸਕੂਲ ਵਿਚ ਮਿਡ-ਡੇਅ ਮੀਲ ਖਾਣ ਤੋਂ ਬਾਅਦ ਦਰਜਨਾਂ ਬੱਚੇ ਬਿਮਾਰ ਹੋ ਗਏ ਸਨ। ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐਫਏਓ) ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਲੰਬੇ ਸਮੇਂ ਤੋਂ ਇਸ ਖਤਰਨਾਕ ਦਵਾਈ ਨੂੰ ਬੰਦ ਕਰਨ ਦੀ ਸਿਫਾਰਸ਼ ਕਰ ਰਿਹਾ ਹੈ, ਪਰ ਇਸ ਦੇ ਬਾਵਜੂਦ ਇਹ ਸਾਲਾਂ ਤੋਂ ਭਾਰਤ ਵਿਚ ਬਣਾਈ ਜਾ ਰਹੀ ਹੈ। ਜਦਕਿ ਇਨ੍ਹਾਂ ਸਾਰੇ ਕੀਟਨਾਸ਼ਕਾਂ ਤੇ ਅਮਰੀਕਾ ਅਤੇ ਯੂਰਪ ਦੇ ਬਹੁਤੇ ਦੇਸ਼ਾਂ ਵਿੱਚ ਪਹਿਲਾਂ ਤੋਂ ਹੀ ਪਾਬੰਦੀ ਹੈ।