ਜਾਣੋ ਕੀ ਹੈ HMT ਟ੍ਰੈਕਟਰ ਦਾ ਇਤਿਹਾਸ ਅਤੇ ਕਿਉਂ ਬੰਦ ਹੋਇਆ ਇਹ ਟ੍ਰੈਕਟਰ

ਕਿਸਾਨ ਵੀਰੋ ਅੱਜ ਅਸੀ ਗੱਲ ਕਰਾਂਗੇ HMT ਟਰੈਕਟਰ ਬਾਰੇ। ਅੱਜ ਅਸੀ ਤੁਹਾਨੂੰ HMT ਟਰੈਕਟਰ ਦਾ ਇਤਹਾਸ ਦੱਸਣ ਜਾ ਰਹੇ ਹਾਂ ਅਤੇ ਨਾਲ ਹੀ ਤੁਹਾਨੂੰ ਇਸ ਬਾਰੇ ਵੀ ਪੂਰੀ ਜਾਣਕਾਰੀ ਦੇਵਾਂਗੇ ਕਿ HMT ਟਰੈਕਟਰ ਕਿਸ ਕਾਰਨ ਬੰਦ ਹੋਇਆ। ਤੁਹਾਨੂੰ ਦੱਸ ਦੇਈਏ ਕਿ ਇੱਕ ਸਮਾਂ ਅਜਿਹਾ ਸੀ ਜਦੋਂ HMT ਟਰੈਕਟਰ ਦਾ ਬਹੁਤ ਨਾਮ ਸੀ ਅਤੇ ਇਹ ਟਰੈਕਟਰ ਬਹੁਤ ਸਾਰੇ ਕਿਸਾਨਾਂ ਦੀ ਪਹਿਲੀ ਪਸੰਦ ਹੁੰਦਾ ਸੀ।

ਇਸ ਟਰੈਕਟਰ ਨੂੰ ਭਾਰਤ ਦੇ ਨਾਲ ਨਾਲ ਬਹੁਤ ਸਾਰੇ ਦੂਸਰੇ ਦੇਸ਼ਾਂ ਵਿੱਚ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ HMT ਦੀ ਸਥਾਪਨਾ 1953 ਵਿੱਚ ਹੋਈ ਸੀ। ਇਹ ਇੱਕ ਸਰਕਾਰੀ ਕੰਪਨੀ ਸੀ ਅਤੇ ਸ਼ੁਰੁਆਤ ਵਿੱਚ ਇਸਦਾ ਟੂਲ ਅਤੇ ਮਸ਼ੀਨਾਂ ਬਣਾਉਣ ਦਾ ਕੰਮ ਸੀ। ਉਸ ਤੋਂ ਬਾਅਦ ਅਮਰੀਕਾ ਦੀ ਇੱਕ ZETOR ਨਾਮ ਦੀ ਕੰਪਨੀ ਦੇ ਟਰੈਕਟਰ ਭਾਰਤ ਵਿੱਚ ਆਉਣੇ ਸ਼ੁਰੂ ਹੋਏ।

ਉਸ ਤੋਂ ਬਾਅਦ 1971 ਵਿੱਚ ਸਰਕਾਰ ਦੇ ਨਾਲ ਇੱਕ ਸਮੱਝੌਤੇ ਤੋਂ ਬਾਅਦ ZETOR ਦਾ ਨਿਰਮਾਣ ਭਾਰਤ ਵਿੱਚ ਹੋਣ ਲੱਗਿਆ ਅਤੇ ਇਸਨੂੰ HMT ਦੇ ਨਾਮ ਨਾਲ ਭਾਰਤੀ ਮਾਰਕਿਟ ਵਿੱਚ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ HMT ਕੰਪਨੀ ਦੇ ਅਧੀਨ ਵੱਖ ਵੱਖ ਮਾਡਲਾਂ ਦੇ ਟਰੈਕਟਰ ਹੌਲੀ-ਹੌਲੀ ਮਾਰਕਿਟ ਵਿੱਚ ਪੇਸ਼ ਕੀਤੇ ਗਏ। ਉਸਤੋਂ ਬਾਅਦ ਕਿਸਾਨਾਂ ਨੂੰ ਇਹ ਟਰੈਕਟਰ ਬਹੁਤ ਪਸੰਦ ਆਉਣ ਲੱਗੇ ਅਤੇ ਇਹਨਾਂ ਦੀ ਵਿਕਰੀ ਵੱਧਦੀ ਗਈ।

ਪਰ ZETOR ਦੇ ਨਾਲ ਸਮੱਝੌਤਾ ਪੂਰਾ ਹੋਣ ਤੋਂ ਬਾਅਦ ਕੁੱਝ ਹੀ ਸਾਲਾਂ ਵਿੱਚ HMT ਕੰਪਨੀ ਆਰਥਕ ਮੰਦਹਾਲੀ ਦਾ ਸ਼ਿਕਾਰ ਹੋ ਗਈ। ਹੌਲੀ-ਹੌਲੀ ਕੰਪਨੀ ਡੁਬਦੀ ਗਈ ਅਤੇ ਆਖ਼ਿਰਕਾਰ ਦਿਸੰਬਰ 2016 ਨੂੰ ਇਸ ਕੰਪਨੀ ਨੂੰ ਬੰਦ ਕਰ ਦਿੱਤਾ ਗਿਆ। ਇਸ ਟਰੈਕਟਰ ਦੇ ਇਤਹਾਸ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com