ਖੁਸ਼ਖਬਰੀ, ਰੱਖੜੀ ਵਾਲੇ ਦਿਨ ਸਿਰਫ਼ 750 ਰੁਪਏ ‘ਚ ਮਿਲੇਗਾ ਗੈਸ ਸਿਲੰਡਰ, ਜਾਣੋ ਕਿਵੇਂ

ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਤੋਂ ਹਰ ਕੋਈ ਪ੍ਰੇਸ਼ਾਨ ਰਹਿੰਦਾ ਹੈ ਅਤੇ ਹਰ ਕੋਈ ਚਾਹੁੰਦਾ ਹੈ ਕਿ ਉਸਨੂੰ ਗੈਸ ਸਿਲੰਡਰ ਸਸਤਾ ਮਿਲੇ। ਇਸੇ ਵਿਚਕਾਰ ਹੁਣ ਕਿਹਾ ਜਾ ਰਿਹਾ ਹੈ ਕਿ ਰੱਖੜੀ ਵਾਲੇ ਦਿਨ ਗੈਸ ਸਿਲੰਡਰ ਸਿਰਫ 750 ਰੁਪਏ ਵਿੱਚ ਮਿਲੇਗਾ। ਪਰ ਤੁਹਾਨੂੰ ਦੱਸ ਦੇਈਏ ਕਿ ਆਮ ਗੈਸ ਸਿਲੰਡਰ ਦੀ ਕੀਮਤ ਉਹੀ ਰਹੇਗੀ। ਸਿਰਫ ਕੰਪੋਜ਼ਿਟ ਸਿਲੰਡਰ ਤੁਹਾਨੂੰ ਇਸ ਕੀਮਤ ਵਿੱਚ ਮਿਲੇਗਾ।

ਤੁਹਾਨੂੰ ਦੱਸ ਦੇਈਏ ਕਿ ਇਸ ਸਿਲੰਡਰ ‘ਚ ਸਿਰਫ 10 ਕਿਲੋ ਗੈਸ ਹੁੰਦੀ ਹੈ ਅਤੇ ਇਸ ‘ਚ ਗੈਸ ਵੀ ਦਿਖਾਈ ਵੀ ਦਿੰਦੀ ਹੈ। ਇਸਦੇ ਨਾਲ ਹੀ ਕਿਹਾ ਜਾ ਰਿਹਾ ਸੀ ਕਿ 1 ਅਗਸਤ ਤੋਂ ਗੈਸ ਸਿਲੰਡਰ ਸਸਤੇ ਹੋ ਗਏ ਹਨ ਤਾਂ ਤੁਹਾਨੂੰ ਦੱਸ ਦੇਈਏ ਕਿ ਸਿਰਫ਼ ਕਮਰਸ਼ੀਅਲ ਸਿਲੰਡਰ ਹੀ ਸਸਤੇ ਹੋਏ ਹਨ।

ਜਾਣਕਾਰੀ ਦੇ ਅਨੁਸਾਰ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 6 ਜੁਲਾਈ ਨੂੰ ਬਦਲੀਆਂ ਗਈਆਂ ਸਨ ਅਤੇ 1 ਅਗਸਤ ਨੂੰ ਸਿਰਫ਼ ਕਮਰਸ਼ੀਅਲ ਸਿਲੰਡਰ ਦੇ ਭਾਅ ਘਟ ਹਨ। ਇੱਕ ਅਗਸਤ ਨੂੰ ਕਮਰਸ਼ੀਅਲ ਗੈਸ ਸਿਲੰਡਰ 36 ਰੁਪਏ ਸਸਤਾ ਹੋਇਆ ਹੈ।ਕਮਰਸ਼ੀਅਲ ਸਿਲੰਡਰ ਦੀ ਕੀਮਤ ਘਟਣ ਤੋਂ ਬਾਅਦ ਇਹ 1,976.50 ਰੁਪਏ ਦਾ ਹੋ ਗਿਆ ਹੈ।

ਦੱਸ ਦੇਈਏ ਕਿ ਵਪਾਰਕ ਐਲਪੀਜੀ ਸਿਲੰਡਰ ਨੂੰ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਵਪਾਰਕ ਅਦਾਰਿਆਂ ਵਿੱਚ ਵਰਤਿਆ ਜਾਂਦਾ ਹੈ। ਮਈ ਤੋਂ ਬਾਅਦ ਵਪਾਰਕ ਐਲਪੀਜੀ ਦਰਾਂ ਵਿੱਚ ਇਹ ਚੌਥੀ ਕਟੌਤੀ ਹੈ ਅਤੇ ਇਹ ਹੁਣ ਤੱਕ 377.50 ਰੁਪਏ ਸਸਤਾ ਹੋ ਗਿਆ ਹੈ। ਜਾਣਕਾਰੀ ਦੇ ਅਨੁਸਾਰ ਘਰੇਲੂ ਰਸੋਈ ਐਲਪੀਜੀ ਸਿਲੰਡਰ ਗੈਸ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਸਮੇਂ 14.2 ਕਿਲੋ ਦੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 1,053 ਰੁਪਏ ਹੈ।