ਝੋਨੇ ਵਿੱਚ ਯੂਰੀਆ ਨਾਲ ਮਿਲਾ ਕੇ ਪਾਓ ਇਹ ਖਾਦ, ਝਾੜ ਆਵੇਗਾ 100% ਵੱਧ

ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਸਮੇਂ ਵਿੱਚ ਕਿਸਾਨ ਝੋਨੇ ਦੇ ਉਤਪਾਦਨ ਨੂੰ ਵਧਾਉਣ ਦੇ ਨਵੇਂ ਨਵੇਂ ਤਰੀਕਿਆਂ ਦੀ ਖੋਜ ਵਿੱਚ ਰਹਿੰਦੇ ਹਨ। ਪਰ ਕਈ ਵਾਰ ਬਹੁਤ ਸਾਰੇ ਤਰੀਕੇ ਅਪਨਾਉਣ ਤੋਂ ਬਾਅਦ ਵੀ ਝੋਨੇ ਦਾ ਝਾੜ ਨਹੀਂ ਵਧਦਾ ਅਤੇ ਕਿਸਾਨਾਂ ਦਾ ਮੁਨਾਫਾ ਸੀਮਿਤ ਹੀ ਰਹਿ ਜਾਂਦਾ ਹੈ।

ਇਸ ਸਮੇਂ ਕਿਸਾਨਾਂ ਦੇ ਮਨ ਵਿੱਚ ਇਹੀ ਸਵਾਲ ਹੁੰਦਾ ਹੈ ਕਿ ਇਸ ਸਮੇਂ ਕਿਹੜੀਆਂ ਕਿਹੜੀਆਂ ਦਵਾਈਆਂ ਮਿਕਸ ਕਰਕੇ ਝੋਨੇ ਚ ਪਾਈਏ ਜਿਨ੍ਹਾਂ ਦੇ ਚੰਗੇ ਨਤੀਜੇ ਮਿਲਣ ਅਤੇ ਚੰਗਾ ਝਾੜ ਮਿਲੇ। ਹੁਣ ਝੋਨੇ ਵਿੱਚ ਆਖਰੀ ਯੂਰੀਆ ਪਾਉਣ ਦਾ ਸਮਾਂ ਨੇੜੇ ਆ ਰਿਹਾ ਹੈ ਅਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਚੀਜ ਬਾਰੇ ਦੱਸਾਂਗੇ ਜਿਨੂੰ ਆਖਰੀ ਯੂਰੀਆ ਵਿੱਚ ਮਿਲਾ ਕੇ ਪਾਉਣ ਨਾਲ ਝੋਨੇ ਦਾ ਝਾੜ ਡਬਲ ਹੋ ਜਾਵੇਗਾ।

ਝਾੜ ਵਧਣ ਦੇ ਨਾਲ ਨਾਲ ਝੋਨੇ ਦੀ ਕੁਆਲਿਟੀ ਵੀ ਬਹੁਤ ਚੰਗੀ ਹੋਵੇਗੀ ਅਤੇ ਦਾਣੇ ਮੋਟੇ, ਲੰਬੇ, ਚਮਕੀਲੇ ਅਤੇ ਵਜ਼ਨਦਾਰ ਹੋਣਗੇ। ਯਾਨੀ ਕਿਸਾਨਾਂ ਦੀ ਫਸਲ ਬਹੁਤ ਚੰਗੇ ਰੇਟ ‘ਤੇ ਵਿਕੇਗੀ ਅਤੇ ਕਿਸਾਨਾਂ ਦਾ ਮੁਨਾਫ਼ਾ ਵਧੇਗਾ। ਤੁਹਾਨੂੰ ਦੱਸ ਦੇਈਏ ਕਿ ਝੋਨੇ ਦੇ ਝਾੜ ਵਿੱਚ ਪਹਿਲੀ ਅਤੇ ਆਖਰੀ ਯੂਰੀਆ ਦਾ ਬਹੁਤ ਮਹੱਤਵਪੂਰਨ ਰੋਲ ਹੁੰਦਾ ਹੈ।

ਇਸਦੇ ਨਾਲ ਹੀ ਝੋਨੇ ਵਿੱਚ ਪੋਟਾਸ਼ ਖਾਦ ਵੀ ਬਹੁਤ ਜਰੂਰੀ ਹੁੰਦੀ ਹੈ। ਜਿਨ੍ਹਾਂ ਕਿਸਾਨਾਂ ਨੇ ਹਾਲੇ ਤੱਕ ਝੋਨੇ ਵਿੱਚ ਪੋਟਾਸ਼ ਖਾਦ ਨਹੀਂ ਪਾਈ ਹੈ ਤਾਂ ਉਹ ਕਿਸਾਨ ਆਖਰੀ ਯੂਰੀਆ ਦੇ ਨਾਲ ਪੋਟਾਸ਼ ਖਾਦ ਮਿਲਾ ਕੇ ਝੋਨੇ ਵਿੱਚ ਪਾ ਸਕਦੇ ਹਨ। ਪੋਟਾਸ਼ ਖਾਦ ਪਾਉਣ ਨਾਲ ਦਾਣਿਆਂ ਦਾ ਆਕਾਰ ਵੀ ਵਧੇਗਾ ਅਤੇ ਦਾਣੇ ਵਜ਼ਨਦਾਰ ਹੋਣ ਦੇ ਨਾਲ ਨਾਲ ਝੋਨੇ ਦੀ ਕੁਆਲਟੀ ਵੀ ਬਹੁਤ ਚੰਗੀ ਹੋਵੇਗੀ।

ਪੋਟਾਸ਼ ਖਾਦ ਨਾਲ ਬੂਟਿਆਂ ਵਿੱਚ ਪ੍ਰੋਟੀਨ ਦੀ ਕਮੀ ਵੀ ਪੂਰੀ ਹੁੰਦੀ ਹੈ ਅਤੇ ਦਾਣੇ ਵੀ ਚਮਕੀਲੇ ਹੁੰਦੇ ਹਨ। ਇਸੇ ਤਰਾਂ ਪੋਟਾਸ਼ ਝੋਨੇ ਨੂੰ ਫੰਗਸ ਅਤੇ ਹੋਰ ਵੀ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਇਸ ਲਈ ਜੇਕਰ ਤੁਸੀਂ ਹਾਲੇ ਤੱਕ ਝੋਨੇ ਵਿੱਚ ਪੋਟਾਸ਼ ਖਾਦ ਦੀ ਵਰਤੋਂ ਨਹੀਂ ਕੀਤੀ ਤਾਂ ਇਸਨੂੰ ਆਖਰੀ ਯੂਰੀਆ ਨਾਲ ਮਿਲਾ ਕੇ ਜਰੂਰ ਪਾਓ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com