ਸਰਕਾਰ ਕਿਸਾਨਾਂ ਨੂੰ ਦੇਣ ਜਾ ਰਹੀ ਹੈ ਇਹ ਵੱਡੀ ਰਾਹਤ, ਪੜ੍ਹੋ ਪੂਰੀ ਖਬਰ

ਦੇਸ਼ ਦੇ ਕਿਸਾਨਾਂ ਨੂੰ ਆਏ ਦਿਨ ਨਵੀਆਂ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਪਰ ਇਸ ਵਾਰ ਮੋਦੀ ਸਰਕਾਰ ਕਿਸਾਨਾਂ ਲਈ ਇੱਕ ਵੱਡੀ ਰਾਹਤ ਦੀ ਖਬਰ ਲੈ ਕੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਜਿਆਦਾਤਰ ਕਿਸਾਨਾਂ ਨੂੰ ਬਹੁਤ ਹੀ ਜਲਦੀ ਇੱਕ ਰਾਹਤ ਦੀ ਖ਼ਬਰ ਮਿਲ ਸਕਦੀ ਹੈ। ਫਸਲ ਬੀਮਾ ਯੋਜਨਾ ਬਾਰੇ ਸਾਰੇ ਕਿਸਾਨ ਜਾਣਦੇ ਹੀ ਹੋਣਗੇ, ਹੁਣ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਸਰਕਾਰ ਦੁਆਰਾ ਇੱਕ ਵੱਡਾ ਬਦਲਾਅ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਬਦਲਾਅ ਅਨੁਸਾਰ ਹੁਣ ਕਿਸਾਨ ਆਪਣੀ ਮਰਜੀ ਅਨੁਸਾਰ ਇਹ ਤੈਅ ਕਰ ਸਕਣਗੇ ਕਿ ਉਹ ਫਸਲ ਬੀਮਾ ਕਰਵਾਉਣਾ ਚਾਹੁੰਦੇ ਹਨ ਜਾਂ ਨਹੀਂ। ਯਾਨੀ ਕਿ ਇਸ ਨਵੇਂ ਨਿਯਮ ਦੇ ਅਨੁਸਾਰ ਜੇਕਰ ਕੋਈ ਕਿਸਾਨ ਫਸਲ ਬੀਮਾ ਨਹੀਂ ਕਰਵਾਉਣਾ ਚਾਹੁੰਦਾ ਤਾਂ ਹੁਣ ਆਪਣੀ ਮਰਜੀ ਅਨੁਸਾਰ ਬਿਮਾਰ ਕਰਵਾਉਣ ਤੋਂ ਮਨ੍ਹਾ ਕਰ ਸਕਦਾ ਹੈ। ਕਿਸਾਨ ਦੀ ਮਰਜੀ ਤੋਂ ਬਿਨਾ ਫਸਲ ਦਾ ਬੀਮਾ ਨਹੀਂ ਕੀਤਾ ਜਾਵੇਗਾ।

ਇਸ ਮਾਮਲੇ ਬਾਰੇ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ‘ਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਚਰਚਾ ਕੀਤੀ ਗਈ। ਦੱਸ ਦੇਈਏ ਕਿ ਹੁਣ ਤੱਕ ਇਸ ਬੀਮਾ ਯੋਜਨਾ ਦੇ ਨਿਯਮਾਂ ਅਨੁਸਾਰ ਜੇਕਰ ਕੋਈ ਕਿਸਾਨ, ਕਿਸਾਨ ਕ੍ਰੈਡਿਟ ਕਾਰਡ (KCC) ਤਹਿਤ ਆਪਣੀਆਂ ਫਸਲਾਂ ਲਈ ਕੋਈ ਲੋਨ ਲੈਂਦਾ ਹੈ ਤਾਂ ਉਸ ਲੋਨ ਦੇ ਨਾਲ ਕਿਸਾਨਾਂ ਨੂੰ ਉਸ ਫਸਲ ਦਾ ਬੀਮਾ ਕਰਵਾਉਣਾ ਵੀ ਜ਼ਰੂਰੀ ਹੁੰਦਾ ਹੈ, ਜਿਸ ਕਾਰਨ ਕਿਸਾਨ ਇਸ ਨਿਯਮ ਨੂੰ ਲੈ ਕੇ ਪਹਿਲਾਂ ਤੋਂ ਹੀ ਸ਼ਿਕਾਇਤਾਂ ਕਰਦੇ ਆ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਬੈਂਕ ਤੇ ਬੀਮਾ ਕੰਪਨੀਆਂ ਉਨ੍ਹਾਂ ਨੂੰ ਬਗੈਰ ਦੱਸੇ ਬੀਮਾ ਦੀ ਰਕਮ ਲੈ ਲੈਂਦੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਬਿਨਾ ਦੱਸੇ ਹੀ ਪੈਸੇ ਕੱਟ ਲਏ ਜਾਂਦੇ ਹਨ। ਪਰ ਜੇਕਰ ਇਹ ਨਿਯਮ ਬਦਲ ਜਾਂਦਾ ਹੈ ਤਾਂ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਮਿਲੇਗੀ। ਦੇਖਣਾ ਇਹ ਹੈ ਕਿ ਇਹ ਨਵੇਂ ਨਿਯਮ ਕਿਸ ਤਰਾਂ ਅਤੇ ਕਦੋਂ ਤੋਂ ਲਾਗੂ ਹੋਣਗੇ।