ਮੌਸਮ ਵਿਭਾਗ ਵੱਲੋਂ ਆਉਣ ਵਾਲੇ 5 ਦਿਨਾਂ ਲਈ ਅਲਰਟ ਜਾਰੀ, ਇਸ ਤਰਾਂ ਰਹੇਗਾ ਪੰਜਾਬ ਦਾ ਮੌਸਮ

ਠੰਡ ਦਿਨੋਂ ਦਿਨ ਵਧਦੀ ਹੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਚ ਸ਼ੀਤ ਲਹਿਰ ਨਾਲ ਠੰਡ ਦਾ ਭਿਆਨਕ ਅਤੇ ਰਿਕਾਰਡ ਤੋੜ ਦੌਰ ਜਾਰੀ ਹੈ। ਕਈ ਦਿਨਾਂ ਤੋਂ ਲਗਾਤਾਰ ਸੂਰਜ ਦੇ ਦਰਸ਼ਨ ਲਗਭਗ ਨਾ ਬਰਾਬਰ ਹੋ ਰਹੇ ਹਨ। ਅਸਮਾਨ ਵਿੱਚ ਉੱਚਾਈ ਵਾਲੀ ਸਤ੍ਹਾ ਤੇ ਧੁੰਦ ਦੇ ਸੰਘਣੇ ਬੱਦਲਾਂ ਨੇ ਡੇਰਾ ਲਾਇਆ ਹੋਇਆ ਹੈ। ਸਾਰਾ ਦਿਨ ਲੋਕਾਂ ਨੂੰ ਧੁੱਪ ਦੇ ਬਿਲਕੁਲ ਦਰਸ਼ਨ ਨਹੀ ਹੋ ਰਹੇ।

ਇਸੇ ਕਾਰਨ ਲਗਾਤਾਰ ਦਿਨ ਦੇ ਤਾਪਮਾਨ ਵਿੱਚ ਵੀ ਵੱਡੀ ਗਿਰਾਵਟ ਹੁੰਦੀ ਜਾ ਰਹੀ ਹੈ। ਪਿਛਲੇ ਦਿਨਾਂ ਤੋਂ ਸੂਬੇ ਦੇ ਜਿਆਦਾਤਰ ਹਿੱਸਿਆਂ ਵਿੱਚ ਦਿਨ ਦਾ ਤਾਪਮਾਨ 10°ਡਿਗਰੀ ਤੋਂ ਵੀ ਹੇਠਾਂ ਦਰਜ ਕੀਤਾ ਗਿਆ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 4-5 ਦਿਨਾਂ ਚ ਦਿਨ ਅਤੇ ਰਾਤਾਂ ਦੇ ਪਾਰੇ ਚ ਗਿਰਾਵਟ ਇਸੇ ਤਰਾਂ ਬਣੀ ਰਹੇਗੀ ਅਤੇ ਠੰਡ ਤੋਂ ਰਾਹਤ ਦੇ ਫਿਲਹਾਲ ਕੋਈ ਹਾਲਾਤ ਨਹੀਂ ਹਨ।

ਮੌਸਮ ਵਿਭਾਗ ਅਨੁਸਾਰ ਦਸੰਬਰ ਦੇ ਰਹਿੰਦੇ ਦਿਨਾਂ ਵਿੱਚ ਠੰਡ ਤੋਂ ਕੋਈ ਵੱਡੀ ਰਾਹਤ ਦੀ ਸਭਾਵਨਾ ਨਹੀ ਹੈ। ਹਲਾਂਕਿ ਕਈ ਥਾਈਂ ਹਲਕੀ ਧੁੱਪ ਲੱਗ ਸਕਦੀ ਹੈ, ਪਰ ਸ਼ੀਤ ਹਵਾਵਾਂ ਨਾਲ ਭਿਆਨਕ ਠੰਡ ਅਤੇ ਕੋਲਡ ਡੇਅ ਜਾਰੀ ਰਹਿਣਗੇ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਨਵਾਂ ਸਾਲ 2020 ਆਪਣੇ ਨਾਲ ਠੰਡ ਤੋਂ ਥੋੜੀ ਰਾਹਤ ਲਿਆ ਸਕਦਾ ਹੈ। ਉਮੀਦ ਹੈ ਕਿ ਜਨਵਰੀ ਦੇ ਪਹਿਲੇ ਹਫਤੇ ਇੱਕ ਪੱਛਮੀ ਸਿਸਟਮ ਪੰਜਾਬ ਸਮੇਤ ਉੱਤਰ-ਭਾਰਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਨਾਲ ਸ਼ੀਤ ਲਹਿਰ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਪੂਰੇ ਸੂਬੇ ਦਾ ਤਾਪਮਾਨ ਔਸਤ ਨਾਲੋਂ 10 ਤੋਂ 12°C ਹੇਠਾਂ ਬਣਿਆ ਹੋਇਆ ਹੈ। ਹਾਲਾਂਕਿ ਰਾਤਾਂ ਦਾ ਪਾਰਾ ਜੋਕਿ ਲਗਪਗ ਦੋ ਮਹੀਨਿਆਂ ਤੋਂ ਔਸਤ ਨਾਲੋਂ 2-3° ਉੱਪਰ ਚੱਲ ਰਿਹਾ ਸੀ, ਹੁਣ ਸਧਾਰਨ ਪੱਧਰ ‘ਤੇ ਆ ਗਿਆ ਹੈ ਤੇ 5 ਤੋਂ 7°C ਦੇ ਕਰੀਬ ਚੱਲ ਰਿਹਾ ਹੈ। ਧੁੱਪ ਨਾ ਨਿੱਕਲਣ ਕਰਕੇ ਦਿਨ ਤੇ ਰਾਤ ਦੇ ਪਾਰੇ ਚ ਫਰਕ ਕਾਫੀ ਘੱਟ ਰਹਿ ਗਿਆ ਹੈ। ਪਰ ਨਵੇਂ ਸਾਲ ਤੇ ਠੰਡ ਤੋਂ ਰਾਹਤ ਮਿਲਣ ਦੀ ਖ਼ਬਰ ਹੈ।