ਇਸ ਕਿਸਾਨ ਨੇ ਆਪਣੇ ਖੇਤਾਂ ‘ਚ ਬਣਾਇਆ ਸਵਰਗ, ਅੰਗਰੇਜ਼ ਵੀ ਆਉਂਦੇ ਹਨ ਇੱਥੇ ਘੁੰਮਣ

ਜਿੱਥੇ ਇੱਕ ਪਾਸੇ ਕਿਸਾਨ ਕਣਕ ਝੋਨੇ ਦੇ ਸਮਰਥਨ ਮੁੱਲ ਨੂੰ ਲੈਕੇ ਸੰਘਰਸ਼ ਅਤੇ ਕਰਜ਼ਿਆਂ ਦੇ ਬੋਝ ਥੱਲੇ ਆਕੇ ਆਤਮਹੱਤਿਆ ਕਰ ਰਹੇ ਹਨ ਉਥੇ ਹੀ ਇੱਕ ਕਿਸਾਨ ਅਜਿਹਾ ਵੀ ਹੈ ਜਿਸਨੇ ਕਮਾਈ ਦਾ ਇੱਕ ਵੱਖਰਾ ਤਰੀਕਾ ਅਪਣਾਇਆ ਹੈ ਅਤੇ ਬਿਨਾਂ ਦਿਨ ਰਾਤ ਦੀ ਮਿਹਨਤ ਤੋਂ ਹੀ ਚੰਗੀ ਕਮਾਈ ਕਰ ਰਿਹਾ ਹੈ। ਇਸ ਕਿਸਾਨ ਨੇ ਆਪਣੀ ਜ਼ਮੀਨ ਵਿੱਚ ਇੱਕ ਅਜਿਹਾ ਹੋਟਲ ਬਣਾਇਆ ਹੈ ਕਿ ਇੱਥੇ ਆਕੇ ਅੰਗਰੇਜ ਵੀ ਬਹੁਤ ਖੁਸ਼ ਹੁੰਦੇ ਹਨ।

ਹਰਕੀਰਤ ਸਿੰਘ ਆਹਲੂਵਾਲੀਆ ਨਾਮ ਦਾ ਇਹ ਕਿਸਾਨ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਅਤੇ ਇਸਨੇ ਫਾਰਮ ਟੂਰਿਜ਼ਮ ਬਿਜਨੇਸ ਸ਼ੁਰੂ ਕੀਤਾ ਹੈ। ਇਥੇ ਇਨ੍ਹਾਂ ਨੇ ਖੇਤੀ ਦੇ ਨਾਲ ਨਾਲ ਇੱਕ ਹੋਟਲ ਬਣਾਇਆ ਹੈ ਜਿਸ ਵਿੱਚ ਲੋਕ ਦੂਰੋਂ ਦੂਰੋਂ ਆਕੇ ਰੁਕਦੇ ਹਨ ਅਤੇ ਇਨ੍ਹਾਂ ਦੇ ਖੇਤ ਦੇਖ ਕੇ ਬਹੁਤ ਖੁਸ਼ ਹੁੰਦੇ ਹਨ। ਇਨ੍ਹਾਂ ਨੇ ਇੱਕ ਜੰਗਲ ਬਣਾਇਆ ਹੋਇਆ ਹੈ ਜਿਥੇ ਆਕੇ ਲੋਕਾਂ ਨੂੰ ਮਨ ਦੀ ਸ਼ਾਂਤੀ ਮਿਲਦੀ ਹੈ।

ਇਸ ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2008 ਵਿੱਚ ਇਸਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਬਹੁਤ ਲੋਕ ਇੱਥੇ ਆਉਂਦੇ ਹਨ। ਉਹ ਲੋਕਾਂ ਤੋਂ ਇੱਥੇ ਰਹਿਣ ਦੇ ਪੈਸੇ ਲੈਂਦੇ ਹਨ ਅਤੇ ਇਸ ਤਰੀਕੇ ਬਹੁਤ ਚੰਗੀ ਕਮਾਈ ਕਰ ਰਹੇ ਹਨ। ਹਰਕੀਰਤ ਸਿੰਘ ਜੀ ਦਾ ਕਹਿਣਾ ਹੈ ਕਿ ਕਿਸਾਨ ਆਪਣੇ ਪਿੰਡ ਆਪਣੀ ਜ਼ਮੀਨ ‘ਤੇ ਵੀ ਇਸੇ ਤਰਾਂ ਹੋਟਲ ਬਣਾ ਕੇ ਲੋਕਾਂ ਤੋਂ ਓਥੇ ਰਹਿਣ ਅਤੇ ਪਿੰਡ ਅਤੇ ਖੇਤਾਂ ਵਿੱਚ ਘੁਮਾਉਣ ਦੇ ਪੈਸੇ ਲੈ ਸਕਦੇ ਹਨ।

ਇਨ੍ਹਾਂ ਨੇ ਖੇਤ ਵਿੱਚ ਚੰਗੇ ਹੋਟਲਾਂ ਵਰਗਾ ਰਹਿਣ ਦਾ ਇੰਤਜ਼ਾਮ ਕੀਤਾ ਹੋਇਆ ਹੈ ਅਤੇ ਇੱਥੇ ਆਉਣ ਵਾਲੇ ਲੋਕਾਂ ਨੂੰ ਹਰ ਇੱਕ ਸਹੂਲਤ ਦਿੱਤੀ ਜਾਂਦੀ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਇੱਥੇ ਬਿਲਕੁਲ ਘਰ ਵਰਗਾ ਮਹੌਲ ਦਿੰਦੇ ਹਨ ਅਤੇ ਚੰਗਾ ਰਹਿਣ ਸਹਿਣ ਪ੍ਰਦਾਨ ਕਰਦੇ ਹਨ। ਇਸ ਕਿਸਾਨ ਵੱਲੋਂ ਖੇਤਾਂ ਵਿੱਚ ਬਣਾਏ ਗਏ ਸਵਰਗ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com