ਹੁਣ ਸਪਰੇਅ ਵਾਲੇ ਡ੍ਰੋਨ ‘ਤੇ ਮਿਲੇਗੀ 80 ਪ੍ਰਤੀਸ਼ਤ ਸਬਸਿਡੀ, ਜਾਣੋ ਤਰੀਕਾ

ਕਿਸਾਨਾਂ ਨੂੰ ਖੇਤਾਂ ਵਿੱਚ ਸਪਰੇਅ ਕਰਨ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਨੂੰ ਸਰਦੀ ਗਰਮੀ ਹਰ ਮੌਸਮ ਵਿੱਚ ਸਪਰੇਅ ਕਰਨ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ ਅਤੇ ਲੇਬਰ ਦਾ ਖਰਚਾ ਵੀ ਬਹੁਤ ਜਿਆਦਾ ਹੁੰਦਾ ਹੈ। ਇਸਦੇ ਨਾਲ ਹੀ ਕਿਸਾਨਾਂ ਨੂੰ ਬਿਮਾਰੀਆਂ ਲੱਗਣ ਦਾ ਖਤਰਾ ਵੀ ਕਾਫੀ ਜਿਆਦਾ ਹੁੰਦਾ ਹੈ। ਪਰ ਹੁਣ ਕਿਸਾਨ ਖੇਤ ਵਿੱਚ ਜਾਕੇ ਛਾਵੇਂ ਬੈਠਕੇ ਆਰਾਮ ਨਾਲ ਸਪਰੇਅ ਕਰ ਸਕਣਗੇ।

ਤੁਹਾਨੂੰ ਦੱਸ ਦੇਈਏ ਕਿ ਕਿਸਾਨ ਹੁਣ ਸਪਰੇਅ ਡ੍ਰੋਨ ਨਾਲ ਫਸਲ ਤੋਂ ਬਾਹਰ ਅਰਾਮ ਨਾਲ ਬੈਠਕੇ ਸਪਰੇਅ ਕਰ ਸਕਦੇ ਹਨ। ਹੁਣ ਤੱਕ ਸਪਰੇਅ ਡ੍ਰੋਨ ਕਾਫੀ ਮਹਿੰਗੇ ਮਿਲਦੇ ਸਨ ਅਤੇ ਹਰ ਕਿਸਾਨ ਨਹੀਂ ਖਰੀਦ ਸਕਦਾ ਸੀ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਡ੍ਰੋਨ ਬਾਰੇ ਜਾਣਕਾਰੀ ਦੇਵਾਂਗੇ ਜਿਸ ਉੱਤੇ ਕਿਸਾਨਾਂ ਨੂੰ 80 ਪ੍ਰਤੀਸ਼ਤ ਤੱਕ ਦੀ ਸਬਸਿਡੀ ਮਿਲੇਗੀ। ਯਾਨੀ ਡ੍ਰੋਨ ਦੀ ਕੀਮਤ ਦਾ ਸਿਰਫ 20 ਪ੍ਰਤੀਸ਼ਤ ਪੈਸਾ ਦੇਕੇ ਕਿਸਾਨ ਡ੍ਰੋਨ ਖਰੀਦ ਸਕਣਗੇ।

ਇਹ ਬੈਟਰੀ ‘ਤੇ ਚੱਲਣ ਵਾਲਾ ਡ੍ਰੋਨ ਹੈ ਅਤੇ ਇਸਦੀ ਰੇਂਜ ਵੀ ਕਾਫੀ ਦੂਰ ਤੱਕ ਹੈ। ਦੱਸ ਦੇਈਏ ਕਿ ਇਹ IFFCO ਕੰਪਨੀ ਦਾ ਡ੍ਰੋਨ ਹੈ ਅਤੇ ਇਸ ਡ੍ਰੋਨ ਵਿੱਚ 10 ਲੀਟਰ ਦਾ ਸਪਰੇਅ ਟੈਂਕ ਦਿੱਤਾ ਗਿਆ ਹੈ। ਇਹ ਡ੍ਰੋਨ ਸਿਰਫ 5 ਤੋਂ 7 ਮਿੰਟਾ ਵਿੱਚ ਇੱਕ ਏਕੜ ਵਿੱਚ ਸਪਰੇਅ ਕਰ ਸਕਦਾ ਹੈ। ਇਸਦੀ ਬੈਟਰੀ ਇੱਕ ਵਾਰ ਚਾਰਜ ਕਰਨ ‘ਤੇ ਇਸਨੂੰ ਲਗਭਗ 20 ਤੋਂ 25 ਮਿੰਟਾ ਤੱਕ ਚਲਾਇਆ ਜਾ ਸਕਦਾ ਹੈ ਅਤੇ ਇੰਨੇ ਸਮੇਂ ਵਿੱਚ ਲਗਭਗ ਢਾਈ ਏਕੜ ਵਿੱਚ ਸਪਰੇਅ ਕੀਤੀ ਜਾ ਸਕਦੀ ਹੈ।

ਇਸਨੂੰ ਕਿਸਾਨ ਰਿਮੋਟ ਨਾਲ ਚਲਾ ਸਕਦੇ ਹਨ ਅਤੇ ਰੀਮੋਟ ਉੱਤੇ ਇਹ ਪੂਰਾ ਮੈਪ ਦਿਖਾਉਂਦਾ ਹੈ। ਇਸ ਡ੍ਰੋਨ ਉੱਤੇ ਸਰਕਾਰ 80 ਪ੍ਰਤੀਸ਼ਤ ਤੱਕ ਸਬਸਿਡੀ ਵੀ ਦੇਵੇਗੀ। ਇਸਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਸਾਢੇ 5 ਲੱਖ ਰੁਪਏ ਦਾ ਡ੍ਰੋਨ ਹੈ। ਇਸ ਡ੍ਰੋਨ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com