ਵੱਡੇ ਟ੍ਰੈਕਟਰਾਂ ਨੂੰ ਵੀ ਫੇਲ੍ਹ ਕਰਦਾ ਹੈ ਇਹ ਸ਼ਾਨਦਾਰ ਮਿੰਨੀ ਟ੍ਰੈਕਟਰ, ਜਾਣੋ ਫੀਚਰਸ

ਕਿਸਾਨ ਵੀਰੋ ਤੁਸੀਂ ਅੱਜਤਕ ਬਹੁਤ ਸਾਰੇ ਮਿੰਨੀ ਟ੍ਰੈਕਟਰ ਦੇਖੇ ਹੋਣਗੇ ਪਰ ਅਜੇ ਅਸੀਂ ਤੁਹਾਨੂੰ ਇੱਕ ਅਜਿਹੇ ਮਿੰਨੀ ਟ੍ਰੈਕਟਰ ਬਾਰੇ ਦੱਸਣ ਜਾ ਰਹੇ ਹਾਂ ਜਿਸਦੇ ਕੰਮ ਦੇਖਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਟ੍ਰੈਕਟਰ ਦੇ ਅੱਗੇ ਵੱਡੇ ਟ੍ਰੈਕਟਰ ਵੀ ਫੇਲ੍ਹ ਹਨ ਅਤੇ ਇਹ ਟ੍ਰੈਕਟਰ ਵੱਡੇ ਟਰੈਕਟਰਾਂ ਨਾਲੋਂ ਸਾਈਜ਼ ਵਿੱਚ ਕਾਫੀ ਛੋਟਾ ਹੈ।

ਕਿਸਾਨ ਵੀਰੋ ਇਹ ਟ੍ਰੈਕਟਰ ਹੈ John Deere 5036 EN ਮਾਡਲ ਟ੍ਰੈਕਟਰ। ਇਹ ਇੱਕ ਮਿੰਨੀ ਟ੍ਰੈਕਟਰ ਹੈ ਪਰ ਇਹਦੇ ਅੱਗੇ ਵੱਡੇ ਟ੍ਰੈਕਟਰ ਵੀ ਫੇਲ੍ਹ ਹਨ। ਇਸ ਟ੍ਰੈਕਟਰ ਦੇ ਗੇਅਰ ਵੀ ਬਹੁਤ ਆਸਾਨੀ ਨਾਲ ਪੈਂਦੇ ਹਨ ਅਤੇ ਚਲਦਾ ਵੀ ਬਹੁਤ ਨਜ਼ਾਰੇ ਨਾਲ ਹੈ। ਇਸ ਟ੍ਰੈਕਟਰ ਵਿੱਚ ਕਈ ਵੱਡੇ ਟਰੈਕਟਰਾਂ ਨਾਲੋਂ ਵੀ ਜਿਆਦਾ ਜ਼ੋਰ ਹੈ ਅਤੇ ਇਸ ਦੇ ਪਿੱਛੇ 6 ਫ਼ੁੱਟਾ ਰੋਟਾਵੇਟਰ ਪਾਕੇ ਵੀ ਇਹ ਬਹੁਤ ਆਰਾਮ ਨਾਲ ਚਲਦਾ ਹੈ।

ਇਸ ਟ੍ਰੈਕਟਰ ਦੀ ਇੱਕ ਵੱਡੀ ਖਾਸੀਅਤ ਇਹ ਵੀ ਹੈ ਕਿ ਇਸ ਵਿੱਚ ਬਹੁਤ ਸ਼ਾਨਦਾਰ ਇੰਜਣ ਦਿੱਤਾ ਗਿਆ ਹੈ ਅਤੇ ਇਸ ਵਿੱਚ ਬਿਲਕੁਲ ਵੀ ਵਾਈਬ੍ਰੇਸ਼ਨ ਨਹੀਂ ਹੈ। ਇਸੇ ਤਰਾਂ ਇਹ ਟ੍ਰੈਕਟਰ ਅੱਗੇ ਅਤੇ ਪਿੱਛੇ ਵੱਲ ਬਿਲਕੁਲ ਇੱਕੋ ਜਿਹੀ ਸਪੀਡ ਨਾਲ ਚੱਲ ਸਕਦਾ ਹੈ। ਇਸ ਟ੍ਰੈਕਟਰ ਦੀ ਲਿਫਟ ਕਪੈਸਟੀ ਵੀ 10 ਕੁਇੰਟਲ ਦੀ ਹੈ ਅਤੇ ਇਸ ਟ੍ਰੈਕਟਰ ਦੇ ਪਿੱਛੇ ਕੁਝ ਵੀ ਪਾ ਦਿੱਤਾ ਜਾਵੇ, ਇਹ ਟ੍ਰੈਕਟਰ ਬਿਲਕੁਲ ਵੀ ਦਬਦਾ ਨਹੀਂ ਅਤੇ ਬਿਲਕੁਲ ਰੈਲਾ ਚਲਦਾ ਹੈ।

ਇਹ 36HP ਦਾ ਟ੍ਰੈਕਟਰ ਹੈ ਅਤੇ ਇਹ ਬਾਕੀ ਛੋਟੇ ਟਰੈਕਟਰਾਂ ਨਾਲੋਂ ਥੋੜਾ ਜਿਹਾ ਜਿਆਦਾ ਤੇਲ ਖਪਤ ਕਰਦਾ ਹੈ। ਇਹ ਟ੍ਰੈਕਟਰ ਬਾਕੀ ਮਿੰਨੀ ਟਰੈਕਟਰਾਂ ਅਤੇ ਕਈ ਵੱਡੇ ਟਰੈਕਟਰਾਂ ਨਾਲੋਂ ਵੀ ਮਹਿੰਗਾ ਜਰੂਰ ਹੈ ਪਰ ਇਸਦੀ ਕੰਮ ਕਰਨ ਦੀ ਸਮਰੱਥਾ ਕਈ ਵੱਡੇ ਟਰੈਕਟਰਾਂ ਨੂੰ ਵੀ ਪਿੱਛੇ ਛੱਡਦੀ ਹੈ। ਇਸ ਟ੍ਰੈਕਟਰ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com