ਹਲ ਚਲਾਉਣ ਸਮੇਂ ਜਰੂਰੀ ਧਿਆਨ ਵਿੱਚ ਰੱਖੋ ਇਹ ਗੱਲਾਂ, ਬਹੁਤ ਘੱਟ ਹੋਵੇਗੀ ਡੀਜ਼ਲ ਦੀ ਖਪਤ

ਕਿਸਾਨ ਵੀਰ ਟਰੈਕਟਰ ਦੇ ਡੀਜ਼ਲ ਦੇ ਖਰਚੇ ਤੋਂ ਬਹੁਤ ਪਰੇਸ਼ਾਨ ਰਹਿੰਦੇ ਹਨ ਕਿਉਂਕਿ ਖੇਤਾਂ ਵਿਚ ਕੰਮ ਕਰਦੇ ਸਮੇਂ ਟਰੈਕਟਰ ਬਹੁਤ ਸਾਰਾ ਡੀਜ਼ਲ ਲੈਂਦਾ ਹੈ, ਜਿਸ ਕਾਰਨ ਕਿਸਾਨਾਂ ਦੇ ਖਰਚੇ ਬਹੁਤ ਵੱਧ ਜਾਂਦੇ ਹਨ ਅਤੇ ਬਚਤ ਵੀ ਬਹੁਤ ਘੱਟ ਹੁੰਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਕਤਾ ਦੱਸਾਂਗੇ ਜਿਸ ਨਾਲ ਤੁਸੀਂ ਟ੍ਰੈਕਟਰ ਦੀ ਡੀਜ਼ਲ ਦੀ ਖਪਤ ਨੂੰ ਬਿਲਕੁਲ ਘਟਾ ਸਕਦੇ ਹੋ ਅਤੇ ਆਪਣਾ ਸਮਾਂ ਵੀ ਬਚਾ ਸਕਦੇ ਹੋ।

ਫਿਰ ਚਾਹੇ ਅਸੀਂ ਟ੍ਰੈਕਟਰ ਨਾਲ ਹਲ, ਤਵੀਆਂ ਕੁਝ ਵੀ ਚਲਾਓ, ਡੀਜ਼ਲ ਦੀ ਖਪਤ ਬਹੁਤ ਘੱਟ ਹੋਵੇਗੀ। ਇਸ ਲਈ ਤੁਹਾਨੂੰ ਛੋਟੀਆਂ ਛੋਟੀਆਂ ਚੀਜਾਂ ਉੱਤੇ ਧਿਆਨ ਦੇਣਾ ਜਰੂਰੀ ਹੈ ਫਿਰ ਹੀ ਤੁਸੀਂ ਬੱਚਤ ਕਰ ਸਕਦੇ ਹੋ। ਜੇਕਰ ਤੁਸੀਂ ਕੁਝ ਚੀਜਾਂ ‘ਤੇ ਧਿਆਨ ਨਹੀਂ ਦਿੰਦੇ ਤਾਂ ਤੁਹਾਡੇ ਟ੍ਰੈਕਟਰ ਦੀ ਲਾਈਫ ਵੀ ਘਟ ਜਾਵੇਗੀ ਅਤੇ ਨਾਲ ਹੀ ਡੀਜ਼ਲ ਅਤੇ ਸਮਾਂ ਵੀ ਬਹੁਤ ਜਿਆਦਾ ਲਗੇਗਾ।

ਤੁਹਾਨੂੰ ਦੱਸ ਦੇਈਏ ਕਿ ਹਲਾਂ ਨੂੰ ਚਲਾਉਣ ਸਮੇਂ ਜਿਆਦਾਤਰ ਕਿਸਾਨਾਂ ਦਾ ਹੱਥ ਟ੍ਰੈਕਟਰ ਦੇ ਲੀਵਰ ਦੇ ਉੱਤੇ ਹੁੰਦਾ ਹੈ। ਜਦੋਂ ਤੱਕ ਜ਼ਮੀਨ ਵਾਹੀ ਨਹੀਂ ਜਾਂਦੀ ਕਿਸਾਨ ਲੀਵਰ ਤੋਂ ਹੱਥ ਨਹੀਂ ਚੁੱਕਦੇ। ਕਿਉਂਕਿ ਲੀਵਰ ਤੋਂ ਹੱਥ ਚੁੱਕਣ ਨਾਲ ਟ੍ਰੈਕਟਰ ਦੱਬਣਾ ਸ਼ੁਰੂ ਹੋ ਜਾਂਦਾ ਹੈ ਅਤੇ ਡੀਜ਼ਲ ਦੀ ਖਪਤ ਵਧਦੀ ਹੈ। ਪਰ ਡੀਜ਼ਲ ਦੀ ਖਪਤ ਸੈਂਸਰ ਲੀਵਰ ਨੂੰ ਛੇੜਨ ਨਾਲ ਵਧਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਲੀਵਰ ਸਿਰਫ ਸੈਂਸਿੰਗ ਲਈ ਹੁੰਦਾ ਹੈ ਤੇ ਏ ਸੈਂਸਰ ਨੂੰ ਕੰਟਰੋਲ ਕਰਦਾ ਹੈ। ਇਹਦੇ ਨਾਲ ਛੇੜਛਾੜ ਕਰਨ ਨਾਲ ਹਲਾਂ ਉਪਰ ਹੇਠਾਂ ਹੁੰਦੀਆਂ ਰਹਿੰਦੀਆਂ ਹਨ। ਜਿਸ ਕਾਰਨ ਟ੍ਰੈਕਟਰ ਬੇਵਜ੍ਹਾ ਜਿਆਦਾ ਲੋਡ ਲੈਂਦਾ ਹੈ ਅਤੇ ਡੀਜ਼ਲ ਦੀ ਖਪਤ ਵਧੇਗੀ। ਇਸ ਲਈ ਧਿਆਨ ਰਹੇ ਕਿ ਇਸ ਲੀਵਰ ਨੂੰ ਤੁਸੀਂ ਬਿਲਕੁਲ ਵੀ ਨਹੀਂ ਛੇੜਨਾ ਹੈ। ਇਸੇ ਤਰਾਂ ਡੀਜ਼ਲ ਦੀ ਬੱਚਤ ਲਈ ਹੋਰ ਜਰੂਰੀ ਗੱਲਾਂ ਦੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com