ਨਵਾਂ ਟ੍ਰੈਕਟਰ ਲੈਣ ਤੋਂ ਪਹਿਲਾਂ ਜਰੂਰ ਜਾਣ ਲਓ ਇਹ ਗੱਲਾਂ, DI ਵਧੀਆ ਜਾਣ CRDI ?

ਟਰੈਕਟਰ ਖੇਤੀ ਲਈ ਬਹੁਤ ਜਰੂਰੀ ਹੁੰਦਾ ਹੈ ਅਤੇ ਹਰ ਕਿਸਾਨ ਚਾਹੁੰਦਾ ਹੈ ਕਿ ਉਹ ਵਧੀਆ ਤੋਂ ਵਧੀਆ ਟਰੈਕਟਰ ਖਰੀਦ ਸਕੇ। ਜਿਵੇਂ ਕਿ ਤੁਸੀ ਜਾਣਦੇ ਹੋ ਕਿ ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ ਅਤੇ ਜਿਆਦਾਤਰ ਲੋਕ ਖੇਤੀ ਨਾਲ ਆਪਣਾ ਪਰਵਾਰ ਪਾਲਦੇ ਹਨ। ਖੇਤੀ ਵਿੱਚ ਕਿਸਾਨਾਂ ਦਾ ਮੁੱਖ ਸਾਥੀ ਹੁੰਦਾ ਹੈ ਉਨ੍ਹਾਂ ਦਾ ਟਰੈਕਟਰ। ਪਰ ਟਰੈਕਟਰ ਖਰੀਦਦੇ ਸਮੇਂ ਸਭਤੋਂ ਪਹਿਲੀ ਗੱਲ ਆਉਂਦੀ ਹੈ ਸਹੀ ਟਰੈਕਟਰ ਦੀ ਚੋਣ ਕਰਨ ਦੀ।

ਬਹੁਤ ਸਾਰੇ ਕਿਸਾਨ ਨਵਾਂ ਟ੍ਰੈਕਟਰ ਲੈਣ ਸਮੇਂ ਇਸ ਸਮੱਸਿਆ ਵਿੱਚ ਰਹਿੰਦੇ ਹਨ ਕਿ ਕਿਹੜਾ ਟ੍ਰੈਕਟਰ ਫਾਇਦੇਮੰਦ ਰਹੇਗਾ। CRDI ਅਤੇ Di ਟ੍ਰੈਕਟਰ ਵਿੱਚੋਂ ਇੱਕ ਨੂੰ ਚੁਣਨਾ ਕਿਸਾਨਾਂ ਲਈ ਸਭਤੋਂ ਔਖਾ ਕੰਮ ਹੈ। ਜੇਕਰ ਤੁਸੀਂ ਵੀ ਟ੍ਰੈਕਟਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਤੁਹਾਨੂੰ CRDI ਟ੍ਰੈਕਟਰ ਲੈਣਾ ਚਾਹੀਦਾ ਹੈ ਜਾਣ ਫਿਰ DI ਵਧੀਆ ਰਹੇਗਾ।

ਸਭਤੋਂ ਪਹਿਲਾਂ ਤੁਸੀ ਇਹ ਸੋਚੋ ਕਿ ਤੁਸੀ ਉਸ ਟ੍ਰੈਕਟਰ ਦਾ ਇਸਤੇਮਾਲ ਕਿੱਥੇ ਕਿੱਥੇ ਕਰਨਾ ਹੈ। ਜੇਕਰ ਤੁਸੀਂ ਰੋਟਾਵੇਟਰ ਜਾਂ ਥਰੈਸ਼ਰ ਚਲਾਉਣਾ ਹੈ ਤਾਂ ਤੁਹਾਨੂੰ ਤੁਸੀ ਅਜਿਹਾ ਟ੍ਰੈਕਟਰ ਜਿਸਦੀ ਪੀਟੀਓ ਪਾਵਰ ਸਭਤੋਂ ਵਧੀਆ ਹੋਵੇ। ਇਸੇ ਤਰ੍ਹਾਂ ਜੇਕਰ ਤੁਸੀ ਜ਼ਿਆਦਾ ਲੋਡ ਤੇ ਟ੍ਰੈਕਟਰ ਚਲਾਉਣਾ ਹੋ ਜਿਵੇਂ ਕਿ ਜ਼ਿਆਦਾ ਵਜਨ ਦੇ ਨਾਲ ਤੁਸੀ ਟਰੈਕਟਰ ਚਲਾਓਗੇ ਤਾਂ ਤੁਹਾਨੂੰ ਜ਼ਿਆਦਾ HP ਦਾ ਟਰੈਕਟਰ ਖਰੀਦਣਾ ਪਵੇਗਾ ।

ਇਸੇ ਤਰਾਂ ਹੀ ਜੇਕਰ ਤੁਹਾਨੂੰ ਸਿਰਫ ਖੇਤਾਂ ਨੂੰ ਵਾਹੁਣ ਲਈ ਟ੍ਰੈਕਟਰ ਲੈਣਾ ਹੈ ਤਾਂ ਉੱਥੇ ਤੁਸੀ ਘੱਟ HP ਦਾ ਟ੍ਰੈਕਟਰ ਖਰੀਦ ਕੇ ਵੀ ਆਸਾਨੀ ਨਾਲ ਕੰਮ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਤੁਸੀਂ DI ਟ੍ਰੈਕਟਰ ਨੂੰ ਪਹਿਲ ਜਰੂਰ ਦਿਓ। ਕਿਉਂਕਿ DI ਟ੍ਰੈਕਟਰ ਦੀ ਮਾਰਕੀਟ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਇਸਦੀ ਰਿਸੇਲ ਵੈਲਿਊ ਵੀ ਚੰਗੀ ਮਿਲਦੀ ਹੈ।

ਯਾਨੀ ਜੇਕਰ ਤੁਸੀਂ ਕੁਝ ਸਾਲਾਂ ਬਾਅਦ ਵੇਚਣਾ ਵੀ ਚਾਹੋ ਤਾਂ ਤੁਹਾਨੂੰ ਟ੍ਰੈਕਟਰ ਦੀ ਕੀਮਤ ਚੰਗੀ ਮਿਲ ਜਾਵੇਗੀ। ਇਸੇ ਤਰਾਂ ਹੋਰ ਵੀ ਕਈ ਕਾਰਨ ਹਨ ਜਿਨ੍ਹਾਂ ਕਰਕੇ DI ਟ੍ਰੈਕਟਰ ਹਾਲੇ ਵੀ ਬੈਸਟ ਹੈ। ਇਸ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com