ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਇਸੇ ਸਾਲ ਕੈਨੇਡਾ ਸਰਕਾਰ ਏਨੇ ਪ੍ਰਵਾਸੀਆਂ ਨੂੰ ਦੇਵੇਗੀ PR

ਜਿਆਦਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਜ਼ਿੰਦਗੀ ਬਣਾਉਣਾ ਚਾਹੁੰਦੇ ਹਨ ਅਤੇ ਖਾਸ ਕਰਕੇ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਜਾਂਦੇ ਹਨ। ਕੋਈ ਚੰਗੀ ਪੜ੍ਹਾਈ ਲਈ ਕੈਨੇਡਾ ਜਾਂਦਾ ਹੈ ਅਤੇ ਕੋਈ ਭਾਰਤ ਵਿੱਚ ਬੇਰੋਜ਼ਗਾਰੀ ਦੀ ਮਾਰ ਤੋਂ ਤੰਗ ਆਕੇ ਇਹ ਰਾਹ ਚੁਣਦਾ ਹੈ ਅਤੇ ਕੈਨੇਡਾ ਜਾਕੇ ਕੰਮ ਕਰਨਾ ਚਾਹੁੰਦਾ ਹੈ।

ਕੈਨੇਡਾ ਜਾਕੇ ਪੰਜਾਬੀਆਂ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਉਹ ਕਿਸੇ ਤਰਾਂ ਕੈਨੇਡਾ ਦੀ PR ਹਾਸਿਲ ਕਰਕੇ ਉੱਥੋਂ ਦੇ ਪੱਕੇ ਵਸਨੀਕ ਬਣ ਸਕਣ। ਇਸੇ ਤਰਾਂ ਬਹੁਤ ਸਾਰੇ ਨੌਜਵਾਨ ਕੈਨੇਡਾ ਜਾਣ ਤੋਂ ਬਾਅਦ ਆਪਣੇ ਮਾਪਿਆਂ ਨੂੰ ਵੀ ਉੱਥੇ ਬੁਲਾ ਲੈਂਦੇ ਹਨ। ਪਰ ਕਈ ਕਾਰਨਾਂ ਕਰਕੇ ਉਨ੍ਹਾਂ ਦੇ ਮਾਪਿਆਂ ਨੂੰ ਕੈਨੇਡਾ ਪੱਕੇ ਹੋਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਸ ਸਬੰਧੀ ਹੁਣ ਕੈਨੇਡਾ ਸਰਕਾਰ ਨੇ ਇਕ ਅਹਿਮ ਐਲਾਨ ਕਰ ਦਿੱਤਾ ਹੈ।

ਕੈਨੇਡਾ ਸਰਕਾਰ ਇਸ ਐਲਾਨ ਦੇ ਤਹਿਤ ਪ੍ਰਵਾਸੀਆਂ ਦੇ ਮਾਪਿਆਂ ਨੂੰ ਪੱਕਾ ਕਰੇਗੀ। ਦੱਸ ਦੇਈਏ ਕਿ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇਸ ਸਾਲ ਮਾਤਾ-ਪਿਤਾ ਅਤੇ ਦਾਦਾ-ਦਾਦੀ ਪ੍ਰੋਗਰਾਮ ਦੇ ਤਹਿਤ ਸਪਾਂਸਰਸ਼ਿਪ ਲਈ 15,000 ਤੱਕ ਸੰਪੂਰਨ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਵੇਗਾ। ਜਾਣਕਾਰੀ ਦੇ ਅਨੁਸਾਰ ਇਸ ਸਬੰਧੀ ਅਗਲੇ 2 ਹਫ਼ਤਿਆਂ ਦੌਰਾਨ 23,100 ਸੰਭਾਵੀ ਸਪਾਂਸਰਾਂ ਨੂੰ ਅਪਲਾਈ ਕਰਨ ਲਈ ਸੱਦੇ ਭੇਜੇ ਜਾਣਗੇ, ਜਿਹਨਾਂ ਵਿਚੋਂ 15,000 ਅਰਜ਼ੀਆਂ ਚੁਣੀਆਂ ਜਾਣਗੀਆਂ।

ਨਾਲ ਹੀ ਸਾਲ 2020 ਦੇ ਪੂਲ ਵਿੱਚ ਬਚੇ ਹੋਏ ਸਪਾਂਸਰ ਫਾਰਮਾਂ ਲਈ ਦਿਲਚਸਪੀ ਦੀ ਗਿਣਤੀ ਕਾਰਨ IRCC ਉਸ ਪੂਲ ਤੋਂ ਚੁਣੇ ਗਏ ਸੰਭਾਵੀ ਸਪਾਂਸਰਾਂ ਨੂੰ ਅਰਜ਼ੀ ਦੇਣ ਲਈ ਸੱਦਾ ਭੇਜਿਆ ਜਾਵੇਗਾ। ਇਹੀ ਰੁਝਾਨ ਸਾਲ 2021 ਲਈ ਵੀ ਜਾਰੀ ਰਹੇਗਾ। ਜਿਨ੍ਹਾਂ ਨੇ 2020 ਵਿੱਚ ਸਪਾਂਸਰ ਫਾਰਮ ਵਿਚ ਦਿਲਚਸਪੀ ਦਿਖਾਈ ਸੀ, ਪਰ ਉਹਨਾਂ ਨੂੰ ਜਨਵਰੀ 2021 ਜਾਂ ਸਤੰਬਰ 2021 ਵਿੱਚ ਅਰਜ਼ੀ ਦੇਣ ਦਾ ਸੱਦਾ ਨਹੀਂ ਮਿਲਿਆ ਸੀ ,ਉਹਨਾ ਨੂੰ ਵੀ ਸੱਦੇ ਭੇਜੇ ਜਾਣਗੇ।

ਯਾਨੀ ਜਿਹੜੇ ਪਰਵਾਸੀ ਆਪਣੇ ਮਾਪਿਆਂ ਨੂੰ ਕੈਨੇਡਾ ਵਿੱਚ ਪੱਕਾ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਵੱਡੀ ਖੁਸ਼ਖਬਰੀ ਹੈ ਅਤੇ ਹੁਣ ਜਲਦੀ ਹੀ ਉਨ੍ਹਾਂ ਦੇ ਮਾਪੇ ਕੈਨੇਡਾ ਦੀ ਨਾਗਰਿਕਤਾ ਹਾਸਿਲ ਕਰ ਸਕਣਗੇ।