ਇਸ ਤਰੀਕ ਤੋਂ ਬਾਅਦ ਸ਼ੁਰੂ ਹੋਣਗੀਆਂ ਕੈਨੇਡਾ ਲਈ ਉਡਾਣਾਂ

ਪਿਛਲੇ ਕਾਫੀ ਸਮੇਂ ਤੋਂ ਕਰੋਨਾ ਕਾਰਨ ਕਈ ਦੇਸ਼ਾਂ ਵੱਲੋਂ ਭਾਰਤ ਤੋਂ ਉਡਾਣਾਂ ਤੇ ਪਾਬੰਦੀ ਲਗਾਈ ਹੋਈ ਹੈ ਜਿਸ ਕਾਰਨ ਭਾਰਤੀ ਲੋਕ ਉਨ੍ਹਾਂ ਦੇਸ਼ਾਂ ਵਿੱਚ ਨਹੀਂ ਜਾ ਸਕਦੇ। ਇਸੇ ਤਰਾਂ ਕੈਨੇਡਾ ਵੱਲੋਂ ਵੀ ਭਾਰਤ ਤੋਂ ਸਿਧੀਆਂ ਉਡਾਣਾਂ ਤੇ ਪਾਬੰਧੀ ਲਗਾਈ ਗਈ ਸੀ। ਬਹੁਤ ਸਾਰੇ ਪੰਜਾਬ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਪੰਜਾਬ ਦੇ ਜਿਆਦਾਤਰ ਵਿਦਿਆਰਥੀ ਕੈਨਡਾ ਪੜ੍ਹਾਈ ਲਈ ਜਾਂਦੇ ਹਨ। ਪਰ ਇਸ ਵਾਰ ਕੈਨੇਡਾ ਜਾਣ ਵਾਲਿਆਂ ਨੂੰ ਕਾਫੀ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਕੈਨੇਡਾ ਸਰਕਾਰ ਉਡਾਣਾਂ ਸ਼ੁਰੂ ਕਰਨ ਦੇ ਮੂਡ ਵਿੱਚ ਨਹੀਂ ਹੈ। ਜਾਣਕਾਰੀ ਦੇ ਅਨੁਸਾਰ ਕੈਨੇਡਾ ‘ਚ ਬੀਤੇ ਕੁਝ ਦਿਨਾਂ ਤੋਂ ਕਰੋਨਾ ਦੇ ਮਾਮਲੇ ਵਧਣ ਅਤੇ ਭਾਰਤ ‘ਚ ਵੀ ਇਸ ਮਹਾਂਮਾਰੀ ਬਾਰੇ ਸਥਿਤੀ ਤਸੱਲੀਬਖਸ਼ ਨਾ ਹੋਣ ਕਾਰਨ ਦੇਸ਼ ਦੇ ਆਵਾਜਾਈ ਮੰਤਰੀ ਓਮਾਰ ਅਲਗਬਰਾ ਵੱਲੋਂ ਭਾਰਤ ਤੋਂ ਸਿੱਧੀਆਂ ਉਡਾਨਾਂ ਤੇ ਪਾਬੰਦੀ ਨੂੰ 21 ਸਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਕਰੋਨਾ ਦੇ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ 22 ਅਪ੍ਰੈਲ ਤੋਂ ਹੀ ਕੈਨੇਡਾ ਦੀਆਂ ਸਿਧੀਆਂ ਫਲੈਟਾਂ ਤੇ ਰੋਕ ਲੱਗੀ ਹੋਈ ਹੈ ਅਤੇ ਇਹ ਜਾਰੀ ਰਹੇਗੀ। ਹਾਲਾਂਕਿ ਸਮਾਨ ਦੀ ਢੋਆ-ਢੁਆਈ ਲਈ ਕਾਰਗੋ ਜਹਾਜ਼ ਚੱਲਦੇ ਰਹਿਣਗੇ। ਯਾਨੀ ਕਿ ਜੇਕਰ ਤੁਸੀਂ ਕੈਨੇਡਾ ਜਾਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਨੂੰ ਹਾਲੇ 21 ਸਿਤੰਬਰ ਤੱਕ ਉਡੀਕ ਕਰਨੀ ਪਵੇਗੀ।

ਦੱਸ ਦੇਈਏ ਕਿ ਭਾਰਤ ਤੋਂ ਕੈਨੇਡਾ ਪੁੱਜਣ ਦੀ ਉਡੀਕ ‘ਚ ਕੁਝ ਕੈਨੇਡੀਅਨ ਨਾਗਗਰਿਕ ਤੇ ਪੱਕੇ ਵਾਸੀ (ਪੀ.ਆਰ.) ਜਹਾਜ਼ਾਂ ਦੀ ਸਿੱਧੀ ਆਵਾਜਾਈ ਬਹਾਲ ਹੋਣ ਦੀ ਉਡੀਕ ਕਰ ਰਹੇ ਹਨ। ਕਿਉਂਕਿ ਉਨ੍ਹਾਂ ਦੀਆਂ ਵਾਪਸੀ ਟਿਕਟਾਂ ਨੂੰ ਬਦਲਵੇਂ ਰੂਟਾਂ (ਯੂਰਪ ਤੇ ਮੈਕਸੀਕੋ ਰਾਹੀਂ) ਬੁੱਕ ਨਹੀਂ ਕੀਤਾ ਜਾ ਸਕਦਾ। ਇਕ ਕੈਨੇਡੀਅਨ ਸੰਸਦ ਦਾ ਕਹਿਣਾ ਹੈ ਕਿ ਭਾਰਤ ਤੋਂ ਸਿੱਧੀਆਂ ਉਡਾਨਾਂ ਬੰਦ ਕਰਨ ਦਾ ਮੁੱਖ ਕਾਰਨ ਇਹ ਰਿਹਾ ਕਿ ਉਨ੍ਹਾਂ ਉਡਾਨਾਂ ‘ਚੋਂ ਵੱਡੀ ਤਦਾਦ ‘ਚ ਕੋਰੋਨਾ ਪਾਜਿਟਵ ਮੁਸਾਫਿਰ ਕੈਨੇਡਾ ਪੁੱਜ ਰਹੇ ਸਨ।