ਪਿੰਡ ਦੇ ਮਜਦੂਰਾਂ ਤੋਂ ਅੱਕੇ ਜੱਟਾਂ ਦਾ ਨਵਾਂ ਕਾਰਨਾਮਾ, ਇਸ ਤਰਾਂ ਰਲ ਕੇ ਲਾਇਆ ਝੋਨਾ

ਇਸ ਵਾਰ ਕੋਰੋਨਾਵਾਇਰਸ ਮਹਾਮਾਰੀ ਕਾਰਨ ਝੋਨੇ ਦੇ ਸੀਜ਼ਨ ਨੂੰ ਪਹਿਲਾਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕਿਸਾਨਾਂ ਲਈ ਸਭਤੋਂ ਵੱਡੀ ਸਮੱਸਿਆ ਇਹ ਹੈ ਕਿ ਲੌਕਡਾਊਨ ਕਾਰਨ ਵੱਡੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਪੰਜਾਬ ਛੱਡ ਕੇ ਆਪਣੇ ਸੂਬਿਆਂ ਨੂੰ ਜਾ ਚੁੱਕੇ ਹਨ ਜੋ ਕਿ ਝੋਨੇ ਦੀ ਲੁਆਈ ਲਈ ਇੱਕ ਵੱਡੀ ਪ੍ਰੇਸ਼ਾਨੀ ਬਣ ਗਿਆ ਹੈ। ਪਰਵਾਸੀ ਮਰਜੂਦਾਂ ਦੀ ਕਮੀ ਦਾ ਫਾਇਦਾ ਸਥਾਨਕ ਮਜਦੂਰ ਵੱਧ ਰੇਟ ਦੀ ਮੰਗ ਕਰਕੇ ਲੈ ਰਹੇ ਹਨ ਜਿਸ ਕਾਰਨ ਕਿਸਾਨਾਂ ਅਤੇ ਸਥਾਨਕ ਖੇਤ ਮਜ਼ਦੂਰਾਂ ਵਿਚਕਾਰ ਤਣਾਅ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਸਥਾਨਕ ਮਜਦੂਰ ਇਸ ਸਮੇਂ ਝੋਨੇ ਦੀ ਲਵਾਈ ਲਈ 6 ਤੋਂ 7 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਮੰਗ ਕਰ ਰਹੇ ਹਨ। ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਅਤੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਤਾਂ ਇਹ ਮਤੇ ਵੀ ਪਾਸ ਕੀਤੇ ਹਨ ਕਿ ਝੋਨੇ ਦੀ ਲੁਆਈ ਦਾ ਰੇਟ ਇੰਨਾ ਜ਼ਿਆਦਾ ਨਾ ਦਿੱਤਾ ਜਾਵੇ ਪਰ ਕਿਸਾਨ ਕਰਨ ਤਾਂ ਕਰਨ ਕੀ।

ਇਸੇ ਵਿੱਚਕਾਰ ਪੰਜਾਬ ਦੇ ਇੱਕ ਪਿੰਡ ਭਰੋਭਾਲ ਵਿਚ ਕਿਸਾਨਾਂ ਨਾਲ ਮਿਲ ਕੇ ਪਿੰਡ ਦੇ ਨੋਜਵਾਨ ਝੋਨਾ ਲਾੳਦੇ ਹੋਏ ਨਜਰ ਆ ਰਹੇ ਹਨ। ਪਰਵਾਸੀ ਮਜਦੂਰਾਂ ਦੀ ਘਾਟ ਕਾਰਨ ਇਸ ਪਿਡ ਦੇ ਮਜਦੂਰਾ ਨੇ ਵੀ ਕਿਸਾਨਾਂ ਤੋਂ 5000 ਰੁਪਏ ਝੋਨੇ ਦੀ ਲਵਾਈ ਮੰਗੀ, ਪਰ ਕਿਸਾਨਾਂ ਨੇ ਕਿਹਾ ਕਿ 2500 ਤੋਂ ਜਿਆਦਾ ਉਹ ਨਹੀਂ ਦੇਣਗੇ। ਜਿਸ ਕਾਰਨ ਕਿਸਾਨਾਂ ਅਤੇ ਮਜਦੂਰਾਂ ਵਿਚਾਲੇ ਆਪਸੀ ਸਹਿਮਤੀ ਨਾ ਹੋ ਸਕੀ ਅਤੇ ਕਿਸਾਨਾਂ ਨੇ ਆਪ ਹੀ ਝੋਨਾ ਲਾੳਨ ਦਾ ਫੈਸਲਾ ਕਰ ਲਿਆ।

ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਦੇ ਨਾਲ ਪਿੰਡ ਦੇ ਨੌਜਵਾਨ ਵੀ ਝੋਨਾ ਲਗਾ ਰਹੇ ਹਨ ਅਤੇ ਹੁਣ ਤੱਕ ਇਹ ਲਗਭਗ 16ਕਿਲੇ ਲਾ ਚੁੱਕੇ ਹਨ। ਕੁੱਲ 42 ਜਣੇ ਰਲ ਕੇ ਝੋਨਾ ਲਾੳਦੇ ਹਨ ਅਤੇ ਪੈਸੇ ਵੰਡ ਲੇਦੇ ਹਨ। ਜੋ ਲੋਕ ਕਹਿਦੇ ਹਨ ਕਿ ਜੱਟਾਂ ਦੇ ਮੁੰਡੇ ਕੰਮ ਨੀ ਕਰਦੇ ਉਨ੍ਹਾਂ ਨੂੰ ਬਾਰਡਰ ਤੇ ਵੱਸੇ ਪਿੰਡ ਭਰੋਭਾਲ ਤੋ ਸਿੱਖਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਆਪਣੇ ਪਿੰਡ ਦੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਨੂੰ ਰੁਜਗਾਰ ਵੀ ਮਿਲੇਗਾ ਅਤੇ ਕਿਸਾਨਾਂ ਦਾ ਵੀ ਫਾਇਦਾ ਹੋਵੇਗਾ।