ਭਿੰਡੀ ਖਾਣ ਵੇਲੇ ਕਦੇ ਨਾ ਖਾਓ ਇਹ ਦੋ ਚੀਜਾਂ

ਦੋਸਤੋ ਗਰਮੀ ਦਾ ਸੀਜ਼ਨ ਆ ਚੁੱਕਾ ਹੈ ਅਤੇ ਗਰਮੀ ਦੇ ਸੀਜ਼ਨ ਵਿੱਚ ਸਭ ਤੋਂ ਵੱਧ ਖਾਦੀ ਜਾਣ ਵਾਲੀ ਸਬਜੀ ਹੈ ਭਿੰਡੀ। ਜ਼ਿਆਦਾਤਰ ਲੋਕ ਭਿੰਡੀ ਨੂੰ ਬੜਾ ਖੁਸ਼ ਹੋ ਕੇ ਖਾਂਦੇ ਹਨ ਇਹ ਸਬਜੀ ਸਾਡੇ ਲਈ ਗੁਣਕਾਰੀ ਵੀ ਹੈ । ਇਸ ਵਿਚ ਬਹੁਤ ਸਾਰੇ ਤੱਤ ਮਿਨਰਲਸ ਅਤੇ ਪ੍ਰੋਟੀਨ ਹੁੰਦੇ ਹਨ।

ਪਰ ਕਈ ਵਾਰ ਇਹ ਸਾਡੇ ਸਰੀਰ ਨੂੰ ਨੁਕਸਾਨ ਵੀ ਕਰ ਦਿੰਦੀ ਹੈ ਜਿਸ ਦਾ ਕਾਰਨ ਹੈ ਭਿੰਡੀ ਖਾਣ ਤੋਂ ਬਾਅਦ ਕੁਝ ਅਜਿਹੀਆਂ ਚੀਜ਼ਾਂ ਖਾਣਾ ਜਿਨ੍ਹਾਂ ਨਾਲ ਸਾਡੇ ਸਰੀਰ ਨੂੰ ਉਲਟਾ ਨੁਕਸਾਨ ਹੋ ਜਾਂਦਾ ਹੈ। ਅੱਜ ਅਸੀਂ ਦੱਸਾਂਗੇ ਉਹ ਕਿਹੜੀਆਂ ਦੋ ਚੀਜ਼ਾਂ ਹਨ ਜਿਨ੍ਹਾਂ ਨੂੰ ਭਿੰਡੀ ਖਾਣ ਦੇ ਨਾਲ ਨਾਲ ਖਾਣ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ।

ਕਰੇਲਾ ਉਹ ਪਹਿਲੀ ਚੀਜ਼ ਜੋ ਸਾਨੂੰ ਭਿੰਡੀ ਖਾਣ ਦੇ ਨਾਲ ਨਹੀਂ ਖਾਣੀ ਚਾਹੀਦੀ ਉਹ ਹੈ ਕਰੇਲਾ। ਕਿਉਂਕਿ ਭਿੰਡੀ ਦੇ ਨਾਲ ਕਰੇਲਾ ਖਾਣ ਨਾਲ ਸਾਡੇ ਪੇਟ ਵਿਚ ਇੱਕ ਤਰਾਂ ਦਾ ਜਹਿਰ ਬਣ ਜਾਂਦਾ ਹੈ ਜਿਸ ਨਾਲ ਪੇਟ ਵਿੱਚ ਬਹੁਤ ਦਰਦ ਹੁੰਦਾ ਹੈ। ਅਤੇ ਜਿਸ ਦੇ ਕਾਰਨ ਸਾਡੀ ਸਿਹਤ ਉਪਰ ਵੀ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਲਈ ਭਿੰਡੀ ਦੇ ਨਾਲ-ਨਾਲ ਕਰੇਲਾ ਖਾਣ ਤੋਂ ਗੁਰੇਜ਼ ਕਰੋ।

ਮੂਲੀ -ਦੂਸਰੀ ਚੀਜ਼ ਜੋ ਭਿੰਡੀ ਦੇ ਨਾਲ ਨਹੀਂ ਖਾਣੀ ਚਾਹੀਦੀ ਉਹ ਹੈ ਮੂਲੀ। ਦੋਸਤੋ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਭਿੰਡੀ ਖਾਣ ਦੇ ਨਾਲ-ਨਾਲ ਮੂਲੀ ਖਾਂਦੇ ਹਨ। ਪਰ ਕਦੇ ਵੀ ਭਿੰਡੀ ਖਾਂਦੇ ਸਮੇਂ ਮੂਲੀ ਦੀ ਵਰਤੋਂ ਨਾ ਕਰੋ ਕਿਉਂਕਿ ਅਜਿਹਾ ਕਰਨ ਨਾਲ ਚਮੜੀ ਸੰਬੰਧੀ ਰੋਗ ਜਿਵੇਂ ਕਿ ਚਮੜੀ ਦਾ ਜਲਣਾ, ਫਲਹਿਰੀ ਹੋਣਾ ਆਦਿ ਹੋ ਜਾਂਦੇ ਹਨ। ਇਸ ਲਈ ਭਿੰਡੀ ਖਾਣ ਦੇ ਨਾਲ ਜਾਂ ਖਾਣ ਦੇ ਬਾਅਦ ਇਨ੍ਹਾਂ ਦੋ ਚੀਜ਼ਾਂ ਤੋਂ ਜ਼ਰੂਰ ਪਰਹੇਜ਼ ਰੱਖੋ।

DISCLAIMER ! ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਵੀਡੀਓ ਵਿੱਚ ਦੱਸੇ ਗਏ ਨੁਸਖੇ ਆਯੁਰਵੈਦਿਕ ਗ੍ਰੰਥਾਂ/ਕਿਤਾਬਾਂ ਅਤੇ ਵੱਖ ਵੱਖ ਸੋਸ਼ਲ ਸਾਈਟਾਂ ਵਿਚੋਂ ਲਏ ਗਏ ਹਨ। ਕਿਸੇ ਵੀ ਨੁਸਖੇ ਨੂੰ ਵਰਤਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ। ਡਾਕਟਰ ਦੀ ਸਲਾਹ ਤੋ ਬਿਨਾ ਕੋਈ ਵੀ ਨੁਸਖ਼ਾ ਨਾ ਵਰਤੋ।

ਜੇਕਰ ਫਿਰ ਵੀ ਤੁਸੀ ਕੋਈ ਨੁਸਖਾ ਬਿਨਾ ਸਲਾਹ ਤੋ ਵਰਤਦੇ ਹੋ ਤਾਂ ਜੇ ਤੁਹਾਨੂੰ ਕਿਸੇ ਨੁਖਸੇ ਦਾ ਸਾਈਡ ਇਫੈਕਟ ਹੋਣ ਤੇ ਜਾਂ ਹੋਰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਾਡੇ  ਚੈਨਲ ਦੀ, ਅਧਿਕਾਰੀਆਂ ਦੀ, ਸੰਪਾਦਕ ਦੀ, ਅਤੇ ਚੈਨਲ ਦੇ ਮਾਲਕ ਦੀ ਕਿਸੇ ਵੀ ਤਰਾਂ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਹੋਵੇਗੀ।