ਕਣਕ ਦੀ ਫ਼ਸਲ ਤੋਂ ਬਾਅਦ ਖਾਲੀ ਪਏ ਵਾਹਣ ਵਿਚ ਜਰੂਰ ਬੀਜੋ ਇਹ ਫ਼ਸਲ

ਦੋਸਤੋ ਜਿਵੇਂ ਕੇ ਅਸੀਂ ਜਾਣਦੇ ਹਾਂ ਕੇ ਕਣਕ ਦੀ ਵਾਢੀ ਲਗਭਗ ਪੂਰੀ ਹੋ ਚੁਕੀ ਹੈ ਤੇ ਹੁਣ ਕਣਕ ਦੀ ਫ਼ਸਲ ਤੋਂ ਬਾਅਦ ਝੋਂਨਾ/ਬਾਸਮਤੀ ਦੀ ਲਵਾਈ ਤੋਂ ਪਹਿਲਾਂ 2-2.5 ਮਹੀਨੇ ਜਮੀਨਾਂ ਖਾਲੀ ਹੁੰਦੀਆਂ ਹਨ, ਜਿਸ ਦੌਰਾਨ ਕਿਸਾਨ ਸੱਠੀ ਮੂੰਗੀ ਦੀ ਕਾਸ਼ਤ ਕਰਕੇ ਘੱਟ ਤੋਂਘੱਟ 25-30 ਹਜਾਰ ਰੁਪਏ ਅਸਾਨੀ ਨਾਲ ਕਮਾਈ ਕਰ ਸਕਦੇ ਹਨ। ਝੋਨਾ-ਕਣਕ ਦੇ ਰਵਾਇਤੀ ਫ਼ਸਲੀ ਚੱਕਰ ’ਚ ਗਰਮ ਰੁੱਤ ਦੀ ਸੱਠੀ ਮੂੰਗੀ ਕਿਸਾਨਾਂ ’ਚ ਦਿਨ-ਬ-ਦਿਨ ਮਕਬੂਲ ਤੇ ਵਰਦਾਨ ਸਾਬਤ ਹੋ ਰਹੀ ਹੈ।

ਭਾਵੇਂ ਖੇਤਬਾੜੀ ਯੂਨੀਵਰਸਿਟੀ 20 ਮਾਰਚ ਤੋਂ 10 ਅਪ੍ਰੈਲ ਤੱਕ ਸੱਠੀ ਮੂੰਗੀ ਦੀ ਸਿਫਾਰਸ਼ ਕਰਦੀ ਹੈ, ਪ੍ਰੰਤੂ ਮਹਿਕਮਾ ਖੇਤੀਬਾੜੀ ਦੇ ਪਿਛਲੇ ਸਾਲਾ ਦੇ ਤਜਰਬੇ ਇਹ ਸਾਬਤ ਕਰਦੇ ਹਨ ਕਿ ਇਹ ਫਸਲ ਅਗਰ 30 ਅਪ੍ਰੈਲ ਤੱਕ ਵੀ ਬੀਜੀ ਜਾਵੇ ਤਾਂ ਵੀ ਕਿਸਾਨਾਂ ਨੂੰ ਚੋਖਾ ਮੁਨਾਫ਼ਾ ਦੇ ਦਿੰਦੀ ਹੈ।

ਮੂੰਗੀ ਫਲੀਦਾਰ ਫਸਲ ਹੋਣ ਕਰਕੇ ਇਸਨੂੰ ਖਾਦਾਂ ਦੀ ਬਹੁਤ ਘੱਟ ਜਰੂਰਤ ਪੈਂਦੀ ਹੈ।ਕਣਕ ਦੀ ਫਸਲ ਤੋਂ ਬਾਅਦ ਬੀਜੀ ਫਸਲ ਨੂੰ ਸਿਰਫ 10-11 ਕਿੱਲੋਂ ਯੂਰੀਆਂ ਅਤੇ 100 ਕਿੱਲੋਂ ਸਿੰਗਲ ਸੁਪਰਫਾਸਫੇਟ ਖਾਦ ਪਾਉਣੀ ਪੈਂਦੀ ਹੈ ਇਹ ਸਾਰੀਆਂ ਸਿਫਾਰਸ਼ੀ ਖਾਦਾ ਬਿਜਾਈ ਸਮੇਂਹੀ ਪਾ ਦੇਣੀਆਂ ਚਾਹੀਦੀਆਂ ਹਨ।

ਦੋਸਤੋ ਕਿਸਾਨਾਂ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ ਕੇ ਮੂੰਗੀ ਦੀ ਫ਼ਸਲ ਵੱਧ ਮੀਂਹ ਪੈਣ ਨਾਲ ਖ਼ਰਾਬ ਹੋ ਜਾਂਦੀ ਹੈ ਪਰ ਇਸ ਵਿਚ ਵੀ ਕਿਸਾਨਾਂ ਦਾ ਫਾਇਦਾ ਹੈ ਜੇਕਰ ਫ਼ਸਲ ਚੰਗੀ ਹੁੰਦੀ ਹੈ ਤਾਂ 30 ਹਜ਼ਾਰ ਤਕ ਦੀ ਕਮਾਈ ਹੋ ਜਾਵੇਗੀ ਅਤੇ ਜੇਕਰ ਲੱਗੇ ਕੇ ਕਿਸੇ ਕਾਰਨ ਫ਼ਸਲ ਮਾੜੀ ਹੈ ਤਾਂ ਮੂੰਗੀ ਜਮੀਨ ਵਿਚ ਵਾਹ ਸਕਦੇ ਹਾਂ ਇਹ ਜਮੀਨ ਦੀ ਉਪਜਾਊ ਇਹ ਓਹੀ ਕੰਮ ਕਰਦੀ ਹੈ ਜੋ ਹਰੀ ਖਾਦ ਜਿਵੇਂ ਯੰਤਰ ਦੀ ਫ਼ਸਲ ਕਰਦੀ ਹੈ

ਮੂੰਗੀ ਇਕ ਨਾਈਟਰੋਜ਼ਨ ਫਿਕਸਿੰਗ ਫ਼ਸਲ ਹੈ ਜਿਸ ਨਾਲ ਵਾਹਣ ਦੀ ਤਾਕਤ ਦੁਗਣੀ ਹੋ ਜਾਂਦੀ ਹੈ ਭਾਵ ਹਰ ਹਾਲਤ ਵਿਚ ਤੁਹਾਡਾ ਹੈ ਫਾਇਦਾ ਹੋਵੇਗਾ ਇਸ ਲਈ ਆਪਣੇ ਵੇਹਲੇ ਪਏ ਵਾਹਣ ਵਿੱਚ ਮੂੰਗੀ ਦੀ ਫ਼ਸਲ ਜਰੂਰ ਲਗਾਓ । ਇਸਦੀ ਬਿਜਾਈ ਵਾਹਣ ਨੂੰ ਬਿਨਾ ਵਾਹੇ ਜ਼ੀਰੋ ਡਰਿਲ ਨਾਲ ਕੀਤੀ ਜਾ ਸਕਦੀ ਹੈ ਇਸ ਲਈ ਇਸਤੇ ਜ਼ਿਆਦਾ ਖਰਚਾ ਵੀ ਨਹੀਂ ਹੁੰਦਾ

ਸੱਠੀ ਮੂੰਗੀ ਦੀ ਐਸ ਐਮ ਐਲ-832, 668, 1827 ਤੇ ਟੀ ਐਮ ਬੀ-37 ਕਿਸਮਾਂ ਦੀ ਸਿਫਾਰਸ਼ਾ ਯੂਨੀਵਰਸਿਟੀ ਵੱਲੋਂ ਕੀਤੀ ਜਾਂਦੀਹੈ,ਜੋ ਪੱਕਣ ਵਿੱਚ ਸਿਰਫ 60-61 ਦਿਨ ਲੈਂਦੀਆ ਹਨ। ਇਹਨਾ ਦਾ ਔਸਤ ਝਾੜ 5.5-6 ਕੁਇੰਟਲ ਅਸਾਨੀ ਨਾਲ ਪ੍ਰਤੀ ਏਕੜ ਮਿਲ ਜਾਦਾਂ ਹੈ। ਜੇਕਰ ਤੁਸੀਂ ਖੁਦ ਇਸਦਾ ਮੰਡੀਕਰਨ ਕਰਦੇ ਹੋ ਤਾਂ ਤੁਸੀਂ 50 ਹਜ਼ਾਰ ਤੋਂ ਵੀ ਜ਼ਿਆਦਾ ਕਮਾਈ ਕਰ ਸਕਦੇ ਹੋ। ਹੋਰ ਜ਼ਿਆਦਾ ਜਾਣਕਾਰੀ ਦੇ ਲਈ ਹੇਠਾਂ ਦਿਤੀ ਵੀਡੀਓ ਦੇਖੋ

ਇਸ ਤਰਾਂ ਦੀਆਂ ਹੋਰ ਜਾਣਕਾਰੀਆਂ ਦੇ ਲਈ Agri Advice ਖੇਤੀ ਬਾਰੇ ਸਲਾਹ youtube ਚੈਂਨਲ subscribe ਕਰੋ

Leave a Reply

Your email address will not be published. Required fields are marked *