50 ਰੁਪਏ ਦੀ ਇਸ ਸਪਰੇਅ ਨਾਲ 28 ਕਵੰਟਲ ਤੱਕ ਮਿਲੇਗਾ ਕਣਕ ਦਾ ਝਾੜ

ਕਿਸਾਨ ਵੀਰ ਇਨ੍ਹਾਂ ਦਿਨਾਂ ਵਿੱਚ ਸੋਚਣ ਲਗਦੇ ਹਨ ਕਿ ਕਣਕ ਵਿੱਚ ਅਜਿਹੀਆਂ ਕਿਹੜੀਆਂ ਚੀਜਾਂ ਦਾ ਇਸਤੇਮਾਲ ਕੀਤਾ ਜਾਵੇ ਜਿਨ੍ਹਾਂ ਨਾਲ ਕਣਕ ਦਾ ਝਾੜ ਵੀ ਵੱਧ ਮਿਲੇ ਅਤੇ ਨਾਲ ਹੀ ਸਾਰੀਆਂ ਬਿਮਾਰੀਆਂ ਅਤੇ ਨਦੀਨਾਂ ਤੋਂ ਵੀ ਕਣਕ ਨੂੰ ਬਚਾਇਆ ਜਾ ਸਕੇ।

ਇਸੇ ਲਈ ਅੱਜ ਅਸੀਂ ਤੁਹਾਨੂੰ ਕਣਕ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ੍ਹ ਦੱਸਣ ਜਾ ਰਹੇ ਹਾਂ ਤੇ ਨਾਲ ਹੀ ਕਣਕ ਦਾ ਝਾੜ ਵਧਾਉਣ ਅਤੇ ਕਣਕ ਦਾ ਜਿਆਦਾ ਫੁਟਾਰਾ ਕਰਵਾਉਣ ਦਾ ਬਹੁਤ ਅਸਰਦਾਰ ਤਰੀਕਾ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ ਤੇ ਤੁਸੀਂ ਉਸਨੂੰ ਆਜਮਾ ਕੇ ਆਪਣੀ ਫਸਲ ਤੋਂ ਚੰਗਾ ਉਤਪਾਦਨ ਲੈ ਸਕਦੇ ਹੋ।

ਕਿਸਾਨ ਵੀਰੋ ਅਸੀਂ ਤੁਹਾਨੂੰ ਅੱਜ ਇੱਕ ਅਜਿਹੀ ਸਪਰੇਅ ਬਾਰੇ ਜਾਣਕਾਰੀ ਦੇਵਾਂਗੇ ਜਿਸ ਨਾਲ ਤੁਸੀਂ ਕਣਕ ਦੇ ਝਾੜ ਨੂੰ ਡਬਲ ਕਰ ਸਕਦੇ ਹੋ ਅਤੇ 28 ਕੁਇੰਟਲ ਤੱਕ ਝਾੜ ਗਰੰਟੀ ਨਾਲ ਮਿਲੇਗਾ। ਖਾਸ ਗੱਲ ਇਹ ਹੈ ਕਿ ਇਸ ਸਪਰੇਅ ‘ਤੇ ਤੁਹਾਡਾ ਸਿਰਫ 50 ਰੁਪਏ ਦਾ ਖਰਚਾ ਆਵੇਗਾ। ਇਹ ਸਪਰੇਅ ਤੁਸੀਂ 50 ਤੋਂ 70 ਦਿਨਾਂ ਦੀ ਕਣਕ ‘ਤੇ ਕਰ ਸਕਦੇ ਹੋ ਅਤੇ ਝਾੜ ਨੂੰ ਡਬਲ ਕਰ ਸਕਦੇ ਹੋ।

ਜਿਹੜੇ ਕਿਸਾਨਾਂ ਨੇ ਕਣਕ ਵਿੱਚ ਡਾਈ ਘੱਟ ਪਾਈ ਸੀ ਉਸ ਕਣਕ ਵਿਚ ਤੁਸੀਂ 5 ਕਿੱਲੋ ਯੂਰੀਆ ਅਤੇ 3 ਕਿੱਲੋ DAP 125 ਲੀਟਰ ਪਾਣੀ ਦੇ ਨਾਲ ਇੱਕ ਕਿੱਲੇ ਵਿੱਚ 55 ਤੋਂ ਲੈਕੇ 65-70 ਦਿਨਾਂ ਦੀ ਕਣਕ ਵਿੱਚ ਸਪਰੇਅ ਜਰੂਰ ਕਰਨੀ ਹੈ। ਜੇਕਰ ਤੁਸੀਂ ਡਾਈ ਪੂਰੀ ਪਾਈ ਸੀ ਤਾਂ ਉਸ ਕਣਕ ਵਿੱਚ ਤੁਸੀਂ 55 ਤੋਂ ਲੈਕੇ 70 ਦਿਨਾਂ ਦੇ ਵਿੱਚ ਵਿੱਚ 10 ਕਿੱਲੋ ਯੂਰੀਆ ਦੀ 125 ਲੀਟਰ ਪਾਣੀ ਨਾਲ ਸਪਰੇਅ ਕਰਨੀ ਹੈ।

ਇਹ ਸਪਰੇਆਂ ਕਰਨ ਦੇ ਨਾਲ ਤੁਸੀਂ ਕਣਕ ਦੇ ਝਾੜ ਨੂੰ ਕਾਫੀ ਹੱਦ ਤੱਕ ਵਧਾ ਸਕਦੇ ਹੋ ਅਤੇ ਇਸ ਨਾਲ ਕਣਕ ਦੇ ਦਾਣੇ ਦੀ ਕੁਆਲਿਟੀ ਵੀ ਚੰਗੀ ਬਣੇਗੀ। ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com