ਪੰਜਾਬ ਦੇ ਕਿਸਾਨ ਦੇ ਪੁੱਤਰ ਨੇ ਪੇਸ਼ ਕੀਤੀ ਏਅਰ ਟੈਕਸੀ, ਹੁਣ ਕਰੋ ਬਠਿੰਡੇ ਤੋਂ ਚੰਡੀਗੜ੍ਹ ਦਾ ਸਫਰ ਸਿਰਫ 30 ਮਿੰਟਾਂ ਵਿਚ

ਦੋਸਤੋ ਪੰਜਾਬ ਦੇ ਕਿਸਾਨ ਪਰਿਵਾਰ ਵਿੱਚ ਪੈਦਾ ਹੋਈ ਕੁਲਜੀਤ ਸੰਧੂ ਨੇ ਇਕ ਅਜੇਹੀ ਪੇਸ਼ਕਸ਼ ਕੀਤੀ ਜਿਸ ਨਾਲ ਹੁਣ ਘੰਟੀਆਂ ਦਾ ਸਫਰ ਮਿੰਟਾ ਵਿੱਚ ਹੋਵੇਗਾ । ਇਸ ਖੋਜ ਤੋਂ ਬਾਅਦ ਹਸਪਤਾਲਾਂ ਵਿੱਚ ਏਅਰ ਐਮਬੂਲੈਂਸ ਦੀ ਸਵਿਧਾ ਵੀ ਆਸਾਨੀ ਨਾਲ ਦਿੱਤੀ ਜਾ ਸਕਦੀ ਹੈ ਇਸ ਪ੍ਰੋਜੈਕਟ ਦਾ ਨਾਮ ਹਰੀ ਸਿੰਘ ਨਲਵਾ ਦੇ ਨਾਮ ਤੇ Nalwa ਰੱਖਿਆ ਗਿਆ ਹੈ ।

NALWA  ਤੁਲਨਾਤਮਕ ਹਵਾਈ ਜਹਾਜ਼ਾਂ ਨਾਲੋਂ ਵੱਖਰੇ ਫਾਇਦਿਆਂ ਵਾਲਾ ਇੱਕ ਬਹੁਤ ਹੀ ਆਸ਼ਾਜਨਕ ਹੱਲ ਹੈ। ਇਸਦੀ ਵਰਤੋਂ ਫੌਜੀ ਆਵਾਜਾਈ ਅਤੇ ਨਿਗਰਾਨੀ ਤੋਂ ਲੈ ਕੇ ਆਵਾਜਾਈ, ਡਿਲੀਵਰੀ ਸੇਵਾਵਾਂ, ਮੈਡੀਕਲ ਸੇਵਾਵਾਂ, ਸੈਰ-ਸਪਾਟਾ ਅਤੇ ਖੇਤੀਬਾੜੀ ਵਿੱਚ ਵਪਾਰਕ ਅਤੇ ਸਿਵਲ ਵਿਚ ਕੀਤੀ ਜਾ ਸਕਦੀ ਹੈ ।

ਕੁਲਜੀਤ ਸੰਧੂ ਜੋ ਹੁਣ ਕੈਨਡਾ ਤੋਂ PR ਹਨ ਤੇ ਫਿਲਹਾਲ ਮੋਹਾਲੀ ਵਿਚ ਰਹਿ ਰਹੇ ਹਨ ਨੇ 4 ਸਾਲਾਂ ਦੀ ਮਿਹਨਤ ਨਾਲ ਇਸ ਏਅਰ ਟੈਕਸੀ ਦਾ ਡਿਜ਼ਾਈਨ ਤਿਆਰ ਕੀਤਾ ਹੈ ਜਿਸਨੂੰ ਫਿਲਹਾਲ ਵਿਚ ਇਨੋਵੇਸ਼ਨ ਆਫ ਦਾ ਈਯਰ (INNOVATION OF THE YEAR ) ਦਾ ਐਵਾਰਡ ਵੀ ਮਿਲ ਚੁੱਕਾ ਹੈ ।

ਇਹ ਖੋਜ ਫਿਲਹਾਲ ਸ਼ੁਰੁਆਤੀ ਦੌਰ ਵਿੱਚ ਹੈ ਤੇ ਬਹੁਤ ਜਲਦ ਇਸ ਨੂੰ ਪੂਰਾ ਕਰ ਲਿਆ ਜਾਵੇਗਾ । ਇਸਦਾ ਮੁਕਾਬਲਾ ਹੈਲੀਕਪਟਰ ਨਾਲ ਹੋਵੇਗਾ ਅਤੇ ਰਫਤਾਰ 400 ਕਿੱਲੋਮੀਟਰ ਪ੍ਰਤੀ ਘੰਟਾ ਹੋਵੇਗੀ ਜਿਸ ਨਾਲ ਘੰਟੀਆਂ ਦਾ ਸਫਰ ਮਿੰਟਾ ਵਿੱਚ ਹੋਵੇਗਾ । ਇਸ ਪ੍ਰੋਜੈਕਟ ਦੀ ਹੋਰ ਜ਼ਿਆਦਾ ਜਾਣਕਾਰੀ ਲਈ ਹੇਠਾਂ ਦਿਤੀ ਹੋਈ ਵੀਡੀਓ ਦੇਖੋ

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com