ਸ਼ੁਰੂਆਤ ਵਿਚ ਹੀ ਚੜੇ ਬਾਸਮਤੀ ਦੇ ਭਾਅ , ਜਾਣੋ ਤੁਹਾਡੇ ਇਲਾਕੇ ਦੇ ਬਾਸਮਤੀ ਦੇ ਭਾਅ

ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬਾਸਮਤੀ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਇਸ ਵੇਲੇ ਬਾਸਮਤੀ ਦੀਆਂ ਅਗੇਤੀਆਂ ਕਿਸਮਾਂ ਜਿਵੇਂ 1509,1692 ਤੇ 1847 ਮੰਡੀ ਵਿੱਚ ਆ ਰਹੀਆਂ ਹਨ ਪਰ ਕੁਝ ਥਾਵਾਂ ਤੇ 1121 ਦੀ ਢੇਰੀ ਵੀ ਦੇਖਣ ਨੂੰ ਮਿਲੀ ਹੈ। ਚੰਗੀ ਗੱਲ ਇਹ ਹੈ ਕੇ ਇਸ ਵਾਰ ਸ਼ੁਰੂਆਤ ਵਿੱਚ ਹੀ ਬਾਸਮਤੀ ਦੇ ਚੰਗੇ ਰੇਟ ਦੇਖਣ ਨੂੰ ਮਿਲੇ ਹਨ ਜੋ ਕੇ ਪਿਛਲੇ ਵਾਰ ਨਾਲੋਂ 1000 ਰੁਪਏ ਤਕ ਵੱਧ ਹਨ ।

ਇਸ ਵਾਰ ਬਰਸਾਤ ਦੇ ਕਾਰਨ ਬਾਸਮਤੀ ਦੀ ਫ਼ਸਲ ਹੋਲੀ ਹੋਲੀ ਮੰਡੀਆਂ ਦੇ ਵਿੱਚ ਆ ਰਹੀ ਹੈ ਪਰ ਹਾਲਾਤਾਂ ਨੂੰ ਦੇਖਦੇ ਹੋਏ ਲੱਗਦਾ ਹੈ ਕੇ ਇਸ ਵਾਰ ਬਾਸਮਤੀ ਦਾ ਭਾਅ ਕਾਫੀ ਚੰਗਾ ਰਹੇਗਾ

ਜੇਕਰ ਕਲ ਦੀ ਮੰਡੀ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿਚ 1509 ਬਾਸਮਤੀ 3500 ਰੁ ਤੋਂ ਲੈਕੇ 3820 ਰੁ ਤਕ ਵਿਕੀ ਬਾਸਮਤੀ 1847 3300 ਤੋਂ ਲੈਕੇ 3400 ਤਕ ਵਿਕੀ ਬਾਸਮਤੀ 1692 ਦਾ ਰੇਟ ਵੀ 1509 ਦੇ ਬਰਾਬਰ ਹੀ ਚੱਲ ਰਿਹਾ ਹੈ

ਤਰਨਤਾਰਨ ਵਿਚ 1509 ਬਾਸਮਤੀ 3430 ਰੁ ਤੋਂ ਲੈਕੇ 3780 ਰੁ ਤਕ ਵਿਕੀ ਜਦਕਿ ਬਾਸਮਤੀ 1847 3200 ਤੋਂ ਲੈਕੇ 3350 ਤਕ ਵਿਕੀ ,ਜੰਡਿਆਲਾ ਗੁਰੂ ਵਿਚ 1509 ਬਾਸਮਤੀ 3850 ਰੁ , ਤਿਰਾਵੜੀ ਮੰਡੀ ਵਿਚ 1121 ਬਾਸਮਤੀ 4500 ਤੋਂ 4600 ਤੱਕ ਵਿਕਿਆ ,ਕੋਟਕਪੂਰਾ ਵਿਚ 1509 ਬਾਸਮਤੀ 3400 ਰੁ ਤੋਂ ਲੈਕੇ 3800 ਰੁ ਤਕ ਵਿਕੀ

ਪ੍ਰਾਪਤ ਮੁਢਲੀ ਜਾਣਕਾਰੀ ਤੋਂ ਇਸ ਤਰਾਂ ਲੱਗਦਾ ਹੈ ਕੇ ਇਸ ਵਾਰ ਕਿਸਾਨਾਂ ਨੂੰ ਚੰਗੇ ਭਾਅ ਮਿਲਣ ਦੀ ਉਮੀਦ ਹੈ